ਪੱਟੀ, 24 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਨਗਰ ਕੋਂਸਲ ਪੱਟੀ ਦੀ ਪ੍ਰਧਾਨਗੀ ਦੀ ਸੀਟ ‘ਤੇ ਬੈਠਦਿਆਂ ਹੀ ਨਵਨਿਯੁੱਕਤ ਪ੍ਰਧਾਨ ਸੁਰਿੰਦਰ ਕੁਮਾਰ ਸਿੰਦਾ ਨੇ ਵਿਕਾਸ ਕੰਮਾਂ ਦੀ ਝੜੀ ਲਗਾ ਦਿੱਤੀ ਹੈ।ਇਹਨਾਂ ਸਬਦਾਂ ਦਾ ਪ੍ਰਗਟਾਵਾ ਭਗਵਾਨ ਵਾਲਮੀਕਿ ਸੰਗਠਨ ਸ੍ਰੌਮਣੀ ਅਕਾਲੀ ਦਲ (ਬ) ਦੇ ਜਿਲ੍ਹਾ ਪ੍ਰਧਾਨ ਰਾਜ ਕੁਮਾਰ ਰਾਜੂ ਨੇ ਕੀਤਾ।ਉਹਨਾਂ ਕਿਹਾ ਕਿ ਸ੍ਰੀ ਸ਼ਿੰਦਾ ਨੇ ਨਗਰ ਕੌਂਸਲ ਦੇ ਦਫਤਰ ਦੀ ਕਾਇਆ ਕਲਪ ਕਰ ਦਿੱਤੀ ਹੈ।ਜਿਥੇ ਹਰ ਸ਼ਹਿਰ ਵਾਸੀ ਲਈ ਬੈਠਣ ਦੇ ਪ੍ਰਬੰਧਾਂ ਤੋਂ ਇਲਾਵਾ ਹਰੇਕ ਸ਼ਹਿਰ ਵਾਸੀ ਦਾ ਕੰੰਮ ਤਸੱਲੀਬਖਸ਼ ਹੋਣ ਲਈ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਕਰ ਹਨ।ਇਸ ਨਾਲ ਕਿਸੇ ਵੀ ਸ਼ਹਿਰ ਵਾਸੀ ਨੂੰ ਦਫਤਰ ਵਿਖੇ ਖੱਜਲ ਖੁਆਰ ਨਹੀਂ ਹੋਣਾ ਪਵੇਗਾ।ਇਸ ਮੌਕੇ ਰਣਜੀਤ ਸਿੰਘ ਉਪਲ ਕੌਂਸਲਰ ਵਾਰਡ ਨੰਬਰ 18, ਵਿਨੋਦ ਕੁਮਾਰ ਖੰਨਾਂ ਮੀਤ ਪ੍ਰਧਾਨ ਸ਼ੋ੍ਮਣੀ ਅਕਾਲੀ ਦਲ, ਰਾਜਾ ਪਿੱਪਲ ਮੁਹੱਲਾ, ਚੇਅਰਮੈਨ ਲਖਬੀਰ ਸੰਧੂ, ਰੋਹਿਤ ਕੁਮਾਰ ਲੱਕੀ ਮੀਤ ਪ੍ਰਧਾਨ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media