Friday, June 5, 2026

ਦਿੱਲੀ ਜਾਂ ਪਟਿਆਲਾ ਤੋ ਕੋਈ ਨਹੀ ਆਏਗਾ ਸ਼ਹਿਰ ਦੇ ਸੁਧਾਰ ਲਈ

ਸ਼ਹਿਰ ਦੀ ਕਾਇਆ ਕਲਪ ਲਈ ਝਾੜੂ ਦੇ ਨਿਸ਼ਾਨ ਵਾਲਾ ਬਟਨ ਦਬਾਓ- ਡਾ. ਦਲਜੀਤ ਸਿੰਘ

PPN060403

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ)-  ਆਪਣੇ ”ਵਿਜ਼ਨ ਪੱਤਰ” ਦਾ ਵਿਮੋਚਨ ਕਰਦੇ ਹੋਏ ਅੰਮ੍ਰਿਤਸਰ ਤੋਂ ‘ਆਪ ਪਾਰਟੀ’ ਦੇ ਲੋਕ ਸਭਾ ਉਮੀਦਵਾਰ ਅੱਖਾਂ ਦੇ ਵਿਸ਼ਵ ਪ੍ਰਸਿੱਧ ਸਰਜਨ ਪਦਮ ਸ੍ਰੀ ਡਾ. ਦਲਜੀਤ ਸਿੰਘ ਨੇ ਪੈਰਾਸ਼ੂਟ ਰਾਹੀਂ ਅੰਮ੍ਰਿਤਸਰ ਉਤਾਰੇ ਗਏ ਭਾਜਪਾ ਦੇ ਅਰੂਣ ਜੇਤਲੀ ਅਤੇ ਕਾਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲੀ ਚੂਨੌਤੀ ਦਿੱਤੀ ਕਿ ਉਹ (ਡਾ. ਦਲਜੀਤ ਸਿੰਘ) ਰੋਜ਼ਾਨਾ 8 ਤੋ 10 ਘੰਟੇ ਪੈਦਲ ਚੱਲ ਕੇ ਸ਼ਹਿਰ ਦੇ ਮੁੱਹਲਿਆਂ ਅਤੇ ਬਜ਼ਾਰਾਂ ਵਿਚ ਜਾ ਰਹੇ, ਉਹ ਵੀ  ਉਨਾਂ ਨਾਲ ਇਕ ਵਾਰ ਚੱਲ ਕੇ ਸ਼ਹਿਰ ਦਾ ਪੈਦਲ ਚੱਕਰ ਤਾਂ ਲਗਾ ਕੇ ਦੇਖਣ। ਅੱਜ ਹੋਈ ਪ੍ਰੈਸ ਕਾਨਫਰੰਸ ਦੌਰਾਨ ਆਪ ਦੇ ਉਮੀਦਵਾਰ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਦੋਨਾਂ ਵਿਚੋ.ਕਿਸੇ ਨੂੰ ਸ਼ਹਿਰ ਦੇ ਗਲੀ ਜਾਂ ਬਜ਼ਾਰ ਦਾ ਰਸਤਾ ਅਤੇ ਨਾਮ ਤੱਕ ਵੀ ਨਹੀ ਪਤਾ ਹੋਵੇਗਾ, ਤਾਂ ਇਹ ਕਿਵੇਂ ਪਤਾ ਲੱਗੇਗਾ ਕਿ ਸ਼ਹਿਰ ਦਤ ਆਮ ਆਦਮੀ ਦਾ ਕੀ ਹਾਲ-ਚਾਲ ਹੈ।ਉਨਾਂ ਕਿਹਾ ਕਿ ਦੋਨੋ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰ ਨੈਸ਼ਨਲ ਪੱਧਰ ਦੀਆਂ ਤਾਂ ਗੱਲਾਂ ਕਰ ਰਹੇ ਹਨ ਲੇਕਿਨ ਜਿਥੋਂ ਚੋਣ ਲੜ ਰਹੇ ਹਨ ਉਸ ਬਾਰੇ ਤਾਂ ਗੱਲ ਕਰਨ ।

PPN060404
ਉਨਾਂ ਨੇ ਨੌਜਵਾਨ ਪੀੜੀ ਦੇ ਬਾਰੇ ਵਿਚ ਬੋਲਦੇ ਹੋਏ ਕਿਹਾ ਕਿ 3 ਫੀਸਦੀ ਨਸ਼ੇ ਦੇ ਸ਼ਿਕਾਰ ਨੌਜਵਾਨ ਅਜਿਹੇ ਹਨ ਜਿਨਾਂ ਦੀ ਉਮਰ 10 ਸਾਲ ਤੋ ਵੀ ਘੱਟ ਹੈ। ਬਾਰਡਰ ਦੇ ਨੇੜਲੇ ਦੇ ਪਿੰਡਾਂ ਵਿਚ ਜਿਆਦਾਤਰ ਲੋਕ ਜਾਂ ਤਾਂ ਨਸ਼ੇੜੀ ਹਨ ਅਤੇ ਸਰਹੱਦੀ ਪਿੰਡਾਂ ਵਿੱਚ ਨਸ਼ੇ ਦੀ ਤਸਕਰੀ ਨਾਲ ਜੁੜੇ ਹੋਏ ਹਨ।ਡਾਕਟਰ ਸਾਹਿਬ ਨੇ ਕਿਹਾ ਕਿ ਉਨਾਂ ਨੂੰ ਯਾਦ ਹੈ ਕਿ ਇਕ ਸਮਾਂ ਸੀ ਜਦ ਪੂਰੇ ਸ਼ਹਿਰ ਵਿਚ ਸ਼ਰਾਬ ਦੀ ਇਕ ਹੀ ਦੁਕਾਨ ਹੁੰਦੀ ਸੀ ਅਤੇ ਲੋਕ ਬਹੁਤ ਘੱਟ ਦੁਖੀ ਸਨ, ਪਰ ਹੁਣ ਇਸ ਦੇ ਉਲਟ ਹਰ ਸਕੂਲ, ਗੁਰਦਵਾਰੇ, ਮੰਦਰ ਤੱਕ ਦੇ ਕੋਲ ਸ਼ਰਾਬ ਦੀਆਂ ਅਨਗਿਣਤ ਦੁਕਾਨਾਂ ਖੁਲ ਗਈਆਂ ਹਨ ਅਤੇ ਬਹੁਤ ਜਿਆਦਾ ਲੋਕ ਸ਼ਰਾਬ ਤੋ ਦੁਖੀ ਹਨ।ਹਰ ਪਾਸੇ ਬੇਹਾਲੀ ਹੈ ਅੱਜ ਵੀ ਅੰਮ੍ਰਿਤਸਰ ਲੋਕ ਸਭਾ ਹਲਕੇ ਵਿਚ 30 ਫੀਸਦੀ ਘਰ ਅਜਿਹੇ ਹਨ ਜਿਨਾਂ ਕੋਲ ਆਪਣੇ ਗੁਸਲਖਾਨੇ ਨਹੀ ਹਨ। ਸਕੂਲਾਂ ਵਿਚ ਅਧਿਆਪਕ ਤਾਂ ਹਨ ਪਰ ਪੜਾਉਣ ਦੀ ਇੱਛਾ ਨਹੀ ਹੈ। ਪੀਣ ਦੇ ਪਾਣੀ ਦਾ ਇਹ ਹਾਲ ਹੈ ਕਿ ਸੁਲਤਾਨਵਿੰਡ ਦੀ ਇਕ ਔਰਤ ਨੇ ਨਗਰ ਨਿਗਮ ਵੱਲੋ ਲੋਕਾਂ ਦੇ ਘਰਾਂ ‘ਚ ਪਹੁੰਚਾਇਆ ਜਾ ਰਿਹਾ ਅਜਿਹਾ ਪਾਣੀ ਦਿਖਾਇਆ ਜੋ ਬਦਬੂਦਾਰ ਅਤੇ ਹਰੇ ਰੰਗ ਦਾ ਸੀ, ।ਗੰਦਗੀ ਦੇ ਭਰੇ ਸ਼ਹਿਰ ਵਿਚ ਵੇਸਟ ਮੈਨੇਜਮੈਟ ਦੀ ਬਹੁਤ ਜਰੂਰਤ ਹੈ ਜਿਸ ਨਾਲ ਨਾ ਸਿਰਫ ਸ਼ਹਿਰ ਦਾ ਸੁਧਾਰ ਹੋਵੇਗਾ, ਬੀਮਾਰੀਆਂ ਤੋਂ ਬੱਚਿਆ ਜਾਏਗਾ ਸਗੋਂ ਕੁੜਾ ਕਰਕਟ ਤੋਂ ਬਿਜਲੀ ਦੀ ਪੈਦਾਵਾਰ ਵੀ ਕੀਤੀ ਜਾ ਸਕਦੀ ਹੈ, ਜੋ ਰੇਲਗੱਡੀ ਅਤੇ ਉਦਯੋਗਿਕ ਵਰਤੋਂ ਵਿਚ ਲਾਈ ਜਾ ਸਕਦੀ ਹੈ।ਉਨਾਂ ਹੋਰ ਕਿਹਾ ਕਿ ਅਵਾਰਾ ਕੁੱਤਿਆਂ ਅਤੇ ਚੂਹਿਆਂ ਦੀ ਭਰਮਾਰ ਨੇ ਲੋਕਾਂ ਖਾਸ ਕਰ ਪੁਰਾਣੇ ਸ਼ਹਿਰ ਵਾਸਆਿਂ ਦਾ ਜਿਉਣਾ ਮੁਸ਼ਕਲ ਕੀਤਾ ਹੋਇਆ ਹੈ ਅਤੇ ਇਨਾਂ ਦੇ ਕੱਟਣ ਨਾਲ ਇਲਾਜ ਵਿਚ ਕਰੋੜਾਂ ਰੁਪਏ ਸਰਕਾਰ ਖਰਚ ਕਰਦੀ ਹੈ।
ਡਾਕਟਰ ਸਾਹਿਬ ਨੇ ਕਿਹਾ ਕਿ ਅੰਮ੍ਰਿਤਸਰ ਦੁਨੀਆ ਵਿਚ ਪੰਜਵਾਂ ਸਭ ਤੋ ਜਿਆਦਾ ਟੂਰਰਿਸਟ ਵਾਲਾ ਸ਼ਹਿਰ ਹੈ ਪਰ ਟੂਰਰਿਸਟਾਂ ਦੇ ਲਈ ਕੋਈ ਸਹੂਲਤਾਂ ਨਹੀ ਹਨ ।ਉੁਨਾਂ ਕਿਹਾ ਕਿ ਹਜਾਰ ਬਿਸਤਰੇ ਵਾਲਾ ਇਕ ਯੂਥ ਹੋਸਟਲ ਬਨਾਉਣ ਦੀ ਲੋੜ ਹੈ, ਜਿਥੇ ਲੋਕ ਆ ਕੇ ਲੋਕ ਸੱਸਤੇ ਰੇਟਾਂ ਤੇ ਰਹਿ ਸਕਣ।ਉਨਾਂ ਵਪਾਰ ਅਤੇ ਖੇਤੀਬਾੜੀ ਰਾਹੀਂ ਰੋਜ਼ਗਾਰੀ ‘ਚ ਵਾਧਾ ਕਰਨ ਦਾ ਸੁਝਾਅ ਦਿਤਾ ਅਤੇ ਸਾਫ ਪਾਣੀ ਅਤੇ ਸਫਾਈ ਉਨਾਂ ਦੇ ਸਭ ਤੋ ਪਹਿਲੇ ਮੁੱਦੇ ਹੋਣਗੇਂ ਜਿਨਾਂ ਦਾ ਉਹ ਸੁਧਾਰ ਕਰਣਗੇਂ।ਉਹਨਾਂ ਕਿਹਾ ਕਿ ਉਹ ਇਸ ਲਈ ਰਾਜਨੀਤੀ ਵਿਚ ਆਏ ਹਨ, ਕਿਉਂਕਿ ਉਨਾਂ ਆਪਣੀ ਜਿੰਦਗੀ ਵਿਚ ਬਹੁਤ ਕੁੱਝ ਹਾਸਲ ਕੀਤਾ ਹੈ ਅਤੇ ਉਨਾਂ ਦੀ ਨਿੱਜੀ ਇੱਛਾ ਹੈ ਕਿ ਜਿਥੇ ਉਨਾਂ ਅੱਖਾਂ ਦੇ ਲੱਖਾਂ ਆਪ੍ਰੇਸ਼ਨ ਕਰਕੇ ਲੋਕਾਂ ਦੀ ਜਿੰਦਗੀ ਵਿਚ ਰੌਸ਼ਨੀ ਦਿਤੀ, ਉਥੇ ਉਹ ਹੁਣ ਅੰਮ੍ਰਿਤਸਰ ਦਾ ਆਪ੍ਰੇਸ਼ਨ ਕਰਕੇ ਇਸ ਮਹਾਨਗਰ ਦਾ ਵੀ ਇਕ ਨਵੀ ਜਿੰਦਗੀ ਦੇਣ ਦਾ ਯਤਨ ਕਰਣਗੇ। ਉਹ ਨਿਸ਼ਕਾਮ ਸੇਵਾ ਕਰਕੇ ਸ਼ਹਿਰ ਅਤੇ ਸ਼ਹਿਰ ਵਾਸੀਆਂ ਦੀਆਂ ਮਸ਼ਕਲਾਂ ਨੂੰ ਹੱਲ ਕਰਨ ਵਿਚ ਸਹਿਯੋਗ ਕਰਣਗੇ,ਕਿਉਂਕਿ ਅੰਮ੍ਰਿਤਸਰ ਉਨਾਂ ਦਾ ਆਪਣਾ ਘਰ ਹੈ ਅਤੇ ਦਿੱਲੀ ਜਾਂ ਪਟਿਆਲਾ ਤੋ ਕੋਈ ਨਹੀ ਆਏਗਾ ਇਸ ਸ਼ਹਿਰ ਦੇ ਸੁਧਾਰ ਲਈ।ਉਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਝਾੜੂ ਦੇ ਨਿਸ਼ਾਨ ਵਾਲਾ ਬਟਨ ਦਬਾ ਕੇ ਉਨਾਂ ਨੂੰ ਕਾਮਯਾਬ ਕਰਨ, ਤਾਂ ਕਿ ਸ਼ਹਿਰ ਦੀ ਕਾਇਆ ਕਲਪ ਕੀਤੀ ਜਾ ਸਕੇ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ਵਿੱਚ ਜਿਲ੍ਹੇ `ਚੋਂ ਹਾਸਲ ਕੀਤੀਆਂ ਸ਼ਾਨਦਾਰ ਪੁਜ਼ੀਸ਼ਨਾਂ

ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਅਕਾਦਮਿਕ ਉਤਮਤਾ ਦੀ ਆਪਣੀ …

Leave a Reply