
ਬਠਿੰਡਾ, 6 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਦਾ ਚੋਣ ਮੈਦਾਨ ਆਪਣੇ ਪੂਰੇ ਜੋਬਨ ‘ਤੇਖਿੜ ਚੁੱਕਿਆ ਹੈ।ਬਠਿੰਡਾ ਸ਼ਹਿਰ ਦੇ ਵਾਰਡ ਨੰਬਰ 26 ਅਤੇ 27 ਵਿਖੇ ਬੀਬੀ ਹਰਸਿਮਰਤ ਕੌਰਬਾਦਲ ਦੇ ਹੱਕ ਵਿਚ ਚਲਾਈ ਗਈ ਚੋਣ ਮੁਹਿੰਮ ਤਹਿਤ ਵੋਟਰਾਂ ਨਾਲ ਘਰ ਘਰ ਜਾ ਕੇ ਸੰਪਰਕਕਰਦੇ ਹੋਏ ਬੋਬੀ ਬਾਦਲ ਨੇ ਕਾਂਗਰਸ ਅਤੇ ਪੀ.ਪੀ.ਪੀ. ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜੋ ਇਨਸਾਨ ਆਪਣੇ ਪ੍ਰਮਾਤਮਾ, ਪਰਿਵਾਰ, ਪਾਰਟੀ, ਸੰਗੀਸਾਥੀਆਂ ਤੇ ਰਿਸ਼ਤੇਦਾਰਾਂ ਦਾ ਨਹੀ ਬਣਿਆ, ਉਹ ਪਾਰਲੀਮੈਂਟ ਮੈਂਬਰ ਬਣ ਕੇ ਬਠਿੰਡਾ ਵਾਸੀਆਂਦਾ ਕੀ ਸਵਾਰੂ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੀਬੀ ਬਾਦਲ ਦੇ ਹੱਕ ਵਿਚਵੋਟਾਂ ਭੁਗਤਾਉਣ।ਇਸ ਮੌਕੇ ਉਨਾਂ ਦੇ ਨਾਲ ਜਥੇਦਾਰ ਤੇਜਾ ਸਿੰਘ ਬਰਾੜ, ਟੇਕ ਸਿੰਘ ਖਾਲਸਾਸਾਬਕਾ ਨਗਰ ਕੌਸ਼ਲਰ, ਸੁਰੇਸ਼ ਕੁਮਾਰ, ਸ਼ਾਮ ਲਾਲ ਜੈਨ, ਜਸਵਿੰਦਰ ਸਿੰਘ ਜੱਸੀ, ਬੰਟੀਰੁਮਾਣਾ, ਪਵਨਦੀਪ, ਬੀਬੀ ਲਖਵਿੰਦਰ ਕੌਰ ਆਦਿ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media