Saturday, April 25, 2026

ਸ੍ਰੀ ਦੇਸ ਰਾਜ ਧੁੱਗਾ ਪੰਚਾਂ ਸਰਪੰਚਾਂ ਦੇ ਰੂ-ਬ-ਰੂ

ਪਿੰਡਾਂ ਦੀਆਂ ਸਮੱਸਿਆਵਾਂ ਤੇ ਕੀਤੀ ਵਿਚਾਰ ਚਰਚਾ

PPN2404201503

ਬਟਾਲਾ, 24 ਅਪ੍ਰੈਲ (ਨਰਿੰਦਰ ਬਰਨਾਲ) – ਹਲਕਾ ਸ੍ਰੀ ਹਰਗੋਬਿੰਦਪੁਰ ਦੇ ਮੁੱਖ ਸੰਸਦੀ ਸਕੱਤਰ ਸ੍ਰੀ ਦੇਸ ਰਾਜ ਧੁੱਗਾ ਨੇ ਹਲਕੇ ਸਰਪੰਚਾਂ ਨਾਲ ਇੱਕ ਮੀਟਿੰਗ ਜਿਸ ਵਿੱਚ ਪਿੰਡਾਂ ਦੀ ਭਲਾਈ ਤੇ ਵਿਕਾਸ ਕਾਰਜਾਂ ਬਾਰੇ ਵਿਚਾਰ ਵਟਾਦਰਾ ਕੀਤਾ ਗਿਆ।ਸ੍ਰੀ ਧੁੱਗਾ ਨੇ ਦੱਸਿਆ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਕਾਸ ਕੰਮਾਂ ਵਸਤੇ ੪ ਕਰੋੜ ੯ ਲੱਖ ਦੀ ਰਕਮ ਮੰਨਜੂਰ ਹੋ ਚੁੱਕੀ ਹੈ, ਬਹੁਤ ਜਲਦੀ ਹੀ ਪ੍ਰੋਜੈਕਟ ਸੁਰੂ ਕਰ ਦਿੱਤੇ ਜਾਣਗੇ।ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਸ਼ੁਰੂ ਕੀਤਾ ਕੰਮ ਨਿਸਚਿਤ ਸਮੇਂ ਵਿੱਚ ਪੂਰਾ ਕੀਤਾ ਜਾਵੇ।ਪ੍ਰਾਪਤ ਰਾਸ਼ੀ ਪੰਚਾਇਤ ਦੁਆਰਾ ਪਾਸ ਕੀਤੇ ਮਤਿਆਂ ਦੇ ਅਧਾਰ ਤੇ ਹੀ ਤਕਸੀਮ ਕੀਤੀ ਜਾਵੇਗੀ। ਸ੍ਰੀ ਹਰਗੋਬਿਦਪੁਰ ਵਿਖੇ ਇਲਾਕੇ ਦੇ ਸਰਪੰਚਾਂ ਪੰਚਾਂ ਦੀ ਭਰਵੀਂ ਮੀਟਿੰਗ ਵਿੱਚ ਹਰਵਿੰਦਰ ਸਿੰਘ ਕਾਹਲੋਂ, ਬਲਵਿੰਦਰ ਸਿੰਘ ਸਾਹਪੁਰ,ਸਰਜੀਤ ਸਿੰਘ ਜੈਤੋਸਰਜਾ, ਗੁਰਲਾਲ ਸਿੰਘ ਰੰਧਾਵਾ,ਹਰਜਿੰਦਰ ਸਿੰਘ ਫੁਲਕੇ, ਚਰਨ ਸਿੰਘ ਕੋਟ ਬਖਤਾ, ਪੂਰਨ ਸਿੰਘ ਜੈਤੋਸਰਜਾ ਛੋਟਾ, ਸਰਦੂਲ ਸਿੰਘ,ਅਮਰੀਕ ਸਿੰਘ ਬੋਲੇਵਾਲ,ਗੁਰਦੇਵ ਸਿੰਘ ਆਰੇਵਾਲਾ ਜੈਤੋਸਰਜਾ, ਹਰਪ੍ਰੀਤ ਸਿੰਘ ਮਾਨ, ਪਰਮਜੀਤ ਸਿੰਘ ਚੀਮਾਂ ਮਸਾਣੀਆਂ, ਪ੍ਰਮਜੀਤ ਸਿੰਘ ਪੰਮ,ਬ੍ਰਿਜਮੋਹਨ ਮੱਪੀ, ਹਰਕੀਰਤ ਸਿੰਘ ਬੱਬੂ, ਬੀ ਡੀ ਪੀ ਓ ਅਰਸ਼ਦੀਪ ਸਿੰਘ, ਸੁਪਰਡੈਂਟ ਪ੍ਰੇਮ ਕੁਮਾਰ ਤੇ ਪਾਰਟੀ ਨਾਲ ਸਬੰਧਿਤ ਪਤਵੰਤੇ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply