Monday, March 30, 2026

ਬਟਾਲਾ ਕ੍ਰਿਕਟਰਜ਼ ਐਸੋਸੀਏਸਨ ਦੀ ਸ਼ਾਨਦਾਰ ਪ੍ਰਾਪਤੀ

ਬਟਾਲਾ ਸ਼ਹਿਰ ਦਾ ਮਾਧਵ ਸਿੰਘ ਪਠਾਣੀਆਂ ਕਰ ਰਿਹੈਪੰਜਾਬ ਦੀ ਪ੍ਰਤੀਨਿਧਤਾ

PPN2404201502

ਬਟਾਲਾ, 24 ਅਪ੍ਰੈਲ (ਨਰਿੰਦਰ ਬਰਨਾਲ) – ਬਟਾਲਾ ਕ੍ਰਿਕਟਰਜ਼ ਐਸੋਸੀਏਸਨ ਦੇ ਗਵਰਨਿੰਗ ਬਾਡੀ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਐਸੋਸੀਏਸਨ ਦਪ ਕ੍ਰਿਕੇਟ ਅਕਾਦਮੀ ਦੇ ਕੋਚ ਅਤੇ ਪ੍ਰਸਿੱਧ ਖਿਡਾਰੀ ਸ੍ਰੀ ਬਲਰਾਜ ਮਹਾਜਨ ਨੇ ਦੱਸਿਆ ਕਿ ਅਕਾਦਮੀ ਵਾਸਤੇ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਅਕਾਦਮੀ ਵਿੱਚ ਸਿੱਖਿਆ ਪਾਪਤ 6 ਖਿਡਾਰੀਆਂ ਨੇ ਪੰਜਾਬ ਕ੍ਰਿਕਟਰਜ਼ ਐਸੋਸੀਏਸਨ ਦੁਆਰਾ ਆਯੋਜਿਤ ਅੰਡਰ 16 ਵਰਗ ਤੇ ਅੰਡਰ 19 ਵਰਗ ਟੂਰਨਾਮੈਂਟ ਵਿੱਚ ਨਾ ਕੇਵਲ ਜਿਲ੍ਹੇ ਦੀ ਪ੍ਰਤੀਧਿਤਾ ਕੀਤੀ ਹੈ ਬਲਕਿ ਆਪਣੇ ਬਿਹਤਰੀਨ ਪ੍ਰਦਰਸ਼ਨ ਨਾਲ ਅਕਾਦਮੀ ਦਾ ਨਾਂ ਰੋਸ਼ਨ ਕੀਤਾ ਹੈ। ਉਹਨਾ ਅੱਗੇ ਦੱਸਿਆ ਕਿ ਅਦਿਤਏ ਨਰਾਯਨ ਮਹਿਤਾ, ਮਾਧਵ ਸਿੰਘ ਪਠਾਣੀਆਂ, ਸਹਿਜ ਰੰਧਾਵਾ, ਦਿਲਪੀਤ ਸਿੰਘ ਬਾਜਵਾ, ਅਤੇ ਆਕਰਸ਼ਨ ਨੂਰ ਸਿੰਘ ਨੇ ਅੰਡਰ 16 ਵਰਗ ਵਿੱਚ ਆਪਣਾ ਸ਼ਾਨਦਾਰ ਖੇਡ ਖੇਡਿਆ, ਊੱਥੇ ਸੁਖਚੰਦਨ ਸਿੰਘ ਨੇ ਅੰਡਰ19 ਵਿੱਚ ਚੰਗਾ ਖੇਡ ਦਿਖਾ ਕੇ ਅਕਾਦਮੀ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।

        ਇਸ ਮੌਕੇ ਅਕਾਦਮੀ ਦਾ ਇੱਕ ਖਿਡਾਰੀ ਮਾਧਵ ਸਿੰਘ ਪਠਾਣੀਆਂ ਅੰਡਰ 16 ਵਰਗ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰ ਰਿਹਾ ਹੈ।ਗਰਵਨਿੰਗ ਬਾਡੀ ਦੇ ਸਮੂਹ ਮੈਂਬਰਾਂ ਨੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਲਈ ਵਧਾਈ ਦਿਤੀ ਅਤੇ ਉਹਨਾ ਨੂੰ ਹੋਰ ਮਿਹਨਤ ਲਗਨ ਨਾਲ ਖੇਡਣ ਵਾਸਤੇ ਪ੍ਰੇਰਿਆ।ਇਸ ਮੌਕੇ ਨਵੇਂ ਵਿਦਿਅਕ ਵਰ੍ਹੇ ਨੂੰ ਸਮਰਪਿਤ ਮਿਤੀ 29 ਅਪ੍ਰੈਲ ਪਾਲੀਟੈਕਨਿਕ ਕਾਲੇਜ ਦੀ ਗਰਾਂਉਡ ਵਿਚ ਟ੍ਰਾਇਲ ਅਰੰਭ ਕਰਨ ਦਾ ਫੈਸਲਾ ਕੀਤਾ ਗਿਆ।ਇਸ ਮੀਟਿੰਗ ਦੌਰਾਨ ਸ੍ਰੀ ਬਲਦੇਵ ਸਿੰਘ ਬੁੱਟਰ, ਸ੍ਰੀ ਅਸ਼ਵਨੀ ਕੁਮਾਰ,ਸੀ ਬਲਦੇਵ ਮਹਿਤਾ, ਸ੍ਰੀ ਜੈ ਸਿਵ, ਸ੍ਰੀ ਹਰੀ ਕ੍ਰਿਸ਼ਨ ਆਦਿ ਕ੍ਰਿਕਟ ਪ੍ਰੇਮੀ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply