Tuesday, March 31, 2026

ਨਾਮ ਅਭਿਆਸ ਸਮਾਗਮ ਅਤੇ ਦਸਤਾਰਬੰਦੀ ਮੁਕਾਬਲੇ 26 ਅਪ੍ਰੈਲ ਨੂੰ

ਪੰਜਾਬ ਦੀ ਨੋਜਵਾਨੀ ਨੂੰ ਪਤਿਤ ਪੁਣੇ ਤੇ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਇੱਕ ਉਪਰਾਲਾ

ਆਉ ਸਾਰੇ ਸਿੱਖੀ ਸਰੂਪ ਤੇ ਪੰਜਾਬੀ ਭਾਸ਼ਾ ਦਾ ਸਤਿਕਾਰ ਕਰੀਏ-ਡਾ. ਰਮਨਦੀਪ ਸਿੰਘ ਦੀਪ

PPN2404201505

ਬਟਾਲਾ, 24 ਅਪ੍ਰੈਲ (ਨਰਿੰਦਰ ਬਰਨਾਲ) – ਪੰਜਾਬ ਵਿੱਚ ਸਿੱਖੀ ਸਰੂਪ ਤੇ ਪਤਿਤਪੁਣੇ ਨੂੰ ਠੱਲ ਪਾਊਣ ਤੇ ਨੌਜਵਾਨਾਂ ਵਿੱਚ ਦਸਤਾਰ ਦੀ ਮਹੱਤਤਾ ਵਾਸਤੇ ਦੇਸ਼ਾਂ ਵਿਦੇਸ਼ਾਂ ਵਿੱਚ ਸਮਾਗਮ ਕਰਵਾਏ ਜਾ ਰਹੇ ਹਨ, ਇਸ ਹੀ ਸੋਚ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ (ਅੰਤਰਰਾਸ਼ਟਰੀ ਸੰਸਥਾ) ਜਲੰਧਰ ਰੋਡ ਬਟਾਲਾ ਵੱਲੋ 26 ਅਪ੍ਰੈਲ ਨੂੰ ਨਾਮ ਅਭਿਆਸ ਸਮਾਗਮ ਅਤੇ ਦਸਤਾਰ ਬੰਦੀ ਮੁਕਾਬਲੇ ਕਰਵਾਏ ਜਾ ਰਹੇ ਹਨ।ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਸਕੱਤਰ ਡਾ. ਰਮਨਦੀਪ ਸਿੰਘ ਦੀਪ ਨੇ ਗੱਲਬਾਤ ਦੌਰਾਨ ਦੱਸਿਆ ਕਿ 20 ਤੋਂ 25 ਅਪ੍ਰੈਲ ਤੱਕ ਸ਼ਾਮ 3.00 ਵਜ਼ੇ ਤੋ 5.00 ਵਜ਼ੇ ਤੱਕ ਸ ਗੁਰਪ੍ਰੀਤ ਸਿੰਘ ਦਸਤਾਰਬੰਦੀ ਦੀ ਸਿਖਲਾਈ ਦੇਣਗੇ।ਪਹਿਲਾ ਗਰੁੱਪ 9 ਤੋਂ 16 ਸਾਲ ਤੇ ਦੂਜਾ ਗਰੁਪ 16 ਤੋ 24 ਸਾਲ ਦਾ ਹੋਵੇਗਾ।26 ਅਪ੍ਰੈਲ ਦੁਪਹਿਰ 2.00 ਵਜ਼ੇ ਦਸਤਾਰਬੰਦੀ ਮੁਕਾਬਲੇ ਕਰਵਾਏ ਜਾਣਗੇ। ਇਹਨਾ ਮੁਕਾਬਲਿਆਂ ਦੌਰਾਨ ਜੱਜ ਦੀ ਭੁਮਿਕਾ ਵਿੱਚ ਗੁਰਪ੍ਰੀਤ ਸਿੰਘ ਪ੍ਰੀਤ ਪੱਗੜੀ ਸੈਟਰ, ਜਸਪ੍ਰੀਤ ਸਿੰਘ ਸਰਦਾਰ ਪੱਗੜੀ ਹਾਊਸ ਬਟਾਲਾ, ਰਾਜਬੀਰ ਸਿੰਘ ਬੰਟੀ, ਪਰਮਜੀਤ ਸਿੰਘ ਲੂਥਰਾ, ਡਾ. ਰਮਨਦੀਪ ਸਿੰਘ ਹੋਣਗੇ।
26 ਅਪ੍ਰੈਲ ਨੂੰ ਸ਼ਾਮ ਦੇ ਹੁਕਮਨਾਮੇ ਦੀ ਕਥਾ ਗਿਆਨੀ ਭੂਪਿੰਦਰ ਸਿੰਘ ਜੀ ਕਰਨਗੇ, ਇਸ ਉਪਰੰਤ ਨਾਮ ਅਭਿਆਸ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।ਦਸਤਾਰਬੰਦੀ ਦੇ ਸ਼ੁਰੁ ਵਿੱਚ ਹੀ ਹਦਾਇਤਾਂ ਦਿਤੀਆਂ ਜਾਣਗੀਆਂ ਜਿੰਨਾ ਪਾਲਣਾਂ ਕਰਨੀ ਜਰੂਰੀ ਹੋਵੇਗੀ।ਨਿਸਚਿਤ ਸਮੇਂ ਵਿਚ ਦਸਤਾਰ ਸਜਾਉਣ ਵਾਲੇ ਨੂੰ ਹੀ ਸਫਲ ਮੰਨਿਆਂ ਜਾਵੇਗਾ। ਇਸ ਮੌਕੇ ਮਹਿੰਦਰ ਸਿੰਘ ਪ੍ਰਧਾਨ, ਯੋਧਬੀਰ ਸਿੰਘ ਮੀਤ ਪ੍ਰਧਾਨ ਸੰਗਤਾਂ ਨੂੰ ਜੀ ਆਇਆਂ ਕਹਿਣਗੇ।ਸਮਾਗਮ ਦੌਰਾਨ ਲੰਗਰ ਦੀ ਸੇਵਾ ਬੀਬੀ ਮਹਿੰਦਰ ਕੌਰ ਲੂਥਰਾ ਤੇ ਉਹਨਾ ਦੇ ਸਮੂਹ ਪਰਿਵਾਰ ਵੱਲੋਂ ਕੀਤੀ ਜਾਵੇਗੀ।ਡਾ. ਰਮਨਦੀਪ ਨੇ ਨੌਜਵਾਨਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ ਹੈ ਕਿ ਸਮਾਗਮ ਦਾ ਵੱਧ ਤੋ ਵੱਧ ਲਾਭ ਲੈ ਕੇ ਪਤਿਤਪੁਣੇ ਤਂੋ ਦੂਰ ਹੋਈਏ ਤੇ ਵਾਹਿਗੂਰੂ ਨਾਮ ਨਾਲ ਜੁੜੀਏ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply