Monday, June 22, 2026

ਆਦੇਸ਼ ਪ੍ਰਤਾਪ ਸਿੰਘ ਕੈਰੋਂ ਕਿਸਾਨਾਂ ਦੇ ਸੱਚੇ ਹਮਦਰਦ – ਪ੍ਰਭ ਧਾਰੀਵਾਲ

PPN2404201513

ਪੱਟੀ, 24 ਅਪ੍ਰੈਲ (ਅਵਤਾਰ ਸਿੰਘ ਢਿੱਲੋ,ਰਣਜੀਤ ਮਾਹਲਾ) – ਪੰਜਾਬ ਸਰਕਾਰ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋ ਮੰਤਰੀ ਮਮਡਲ ਦੀ ਬੈਠਕ ਵਿੱਚ ਕਿਸਾਨਾ ਦੀ ਜੋਰਦਾਰ ਹਮਾਇਤ ਕਰਕੇ ਸਿੱਧ ਕਰ ਦਿੱਤਾ ਕਿ ਉਹ ਕਿਸਾਨਾ ਦੇ ਸੱਚੇ ਹਮਦਰਦ ਹਨ।ਇਹਨਾਂ ਸ਼ਬਦਾ ਦਾ ਪ੍ਰਗਟਾਵਾ ਪ੍ਰਭ ਧਾਰੀਵਾਲ ਪ੍ਰਧਾਨ ਸਪੋਰਟਸ ਕਲੱਬ ਧਾਰੀਵਾਲ ਨੇ ਪੱਤਰਕਾਰਾ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕੀਤਾ।ਉਨਾਂ ਕਿਹਾ ਕਿ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋ ਬੇਮੌਸਮੀ ਬਾਰਿਸ਼ ਕਾਰਨ ਬਦਰੰਗ ਤੇ ਟੋਟੇ ਵਾਲੀ ਕਣਕ ਤੇ ਕੇਂਦਰ ਸਰਕਾਰ ਵੱਲੋ ਕਣਕ ਦੇ ਖਰੀਦ ਮੁੱਲ ਤੇ ਲਗਾਇਆ ਕਟੌਤੀਆਂ ਰੱਦ ਕਰਦਿਆਂ ਤਰੁੰਤ ਸਾਰੀਆਂ ਖਰੀਦ ਏਜੰਸੀਆਂ ਨੂੰ ਸਖਤ ਨਿਰਦੇਸ਼ ਜਾਰੀ ਦਿੱਤੇ ਹਨ ਕਿ ਮੰਡੀਆ ਵਿੱਚ ਆਉਣ ਵਾਲੀ ਸਮੁੱਚੀ ਕਣਕ ਦੀ ਖਰੀਦ ਕਰਨ।ਧਾਰੀਵਾਲ ਨੇ ਕਿਹਾ ਕਿ ਕੈਰੋਂ ਵੱਲੋ ਕੁਦਰਤੀ ਆਫਤ ਦੇ ਸ਼ਿਕਾਰ ਤੇ ਆਰਥਿਕ ਮੰਦਹਾਲੀ ਵਿਚੋ ਗੁਜਰ ਰਹੇ ਕਿਸਾਨਾ ਦੀ ਔਖੇ ਸਮੇਂ ਬਾਂਹ ਫੜ ਕੇ ਸ਼ਲਾਘਾਯੋਗ ਕਦਮ ਚੁੱਕਿਆ ਹੈ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply