
ਪੱਟੀ, 24 ਅਪ੍ਰੈਲ (ਅਵਤਾਰ ਸਿੰਘ ਢਿੱਲੋ,ਰਣਜੀਤ ਮਾਹਲਾ) – ਪੱਟੀ ਦੇ ਕੁੱਲਾ ਚੌਂਕ ਵਿਚ ਸਥਿਤ ਸ਼ਹੀਦ ਇੰਦੂ ਕੁਮਾਰ ਗੁਪਤਾ ਜੋ ਕਿ ਸੰਨ 1965 ਦੀ ਪਾਕਿਸਤਾਨ ਨਾਲ ਜੰਗ ਦੌਰਾਨ ਆਪਣਾ ਲੋਹਾ ਮਨਵਾਉਦੇ ਹੋਏ ਸ਼ਹੀਦ ਹੋਏ ਸਨ, ਉਨਾਂ ਦੇ ਯਾਦਗਾਰੀ ਬੁੱਤ ਦੇ ਬਿਲਕੁਲ ਅੱਗੇ ਸਥਾਨਕ ਦੁਕਾਨਦਾਰ ਅਤੇ ਰੇਹੜੀ ਵਾਲਿਆਂ ਵੱਲੋਂ ਸ਼ਾਮ ਨੂੰ ਕੁੜਾ ਕਰਕਟ ਇਕੱਠਾ ਕਰਕੇ ਅੱਗ ਲਗਾਈ ਜਾਂਦੀ ਹੈ।ਜਿੱਥੇ ਇਸ ਅੱਗ ਨਾਲ ਸ਼ਹੀਦ ਦੇ ਬੁੱਤ ਦਾ ਅਪਮਾਨ ਹੋ ਰਿਹਾ ਹੈ, ਉਥੇ ਲਗਾਏ ਗਏ ਬੁੱਤ ਦੀ ਦਿੱਖ ਨੂੰ ਵੀ ਅਸਰ ਪੈ ਰਿਹਾ ਹੈ।ਧੂੰਏ ਨਾਲ ਸਾਰਾ ਬੁੱਤ ਕਾਲਾ ਹੋ ਰਿਹਾ ਹੈ। ਇਥੇ ਜਿਕਰਯੋਗ ਹੈ ਕਿ ਦੁਕਾਨਦਾਰ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ, ਸ਼ੋਅ ਰੂਮ ਅਤੇ ਜਥੇਬੰਦੀਆਂ ਵੱਲੋਂ ਬੁੱਤ ਦੁਆਲੇ ਲੱਗੀ ਗਰਿੱਲ ਨਾਲ ਆਪਣੇ ਹੋਰਡਿੰਗ ਬੰਨੇ ਜਾਂਦੇ ਹਨ, ਜਿਸ ਨਾਲ ਸ਼ਹੀਦ ਦਾ ਸਾਰਾ ਬੁੱਤ ਹੀ ਲੁਕ ਜਾਂਦਾ ਹੈ।
Punjab Post Daily Online Newspaper & Print Media