ਮੁਫ਼ਤ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਦੇ ਮੌਕੇ ਤੇ 40 ਖੂਨਦਾਨੀਆਂ ਵੱਲੋਂ ਖੂਨਦਾਨ

ਹੁਸ਼ਿਆਰਪੁਰ, 25 ਅਪ੍ਰੈਲ (ਸਤਵਿੰਦਰ ਸਿੰਘ) – ਵਿਧਾਨ ਸਭਾ ਹਲਕਾ ਚੱਬੇਵਾਲ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਲਈ 15 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਜਿਸ ਨਾਲ ਇਲਾਕੇ ਨੂੰ ਵਧੀਆ ਆਵਾਜਾਈ ਦੀਆਂ ਸਹੂਲਤ ਮਿਲਣਗੀਆਂ। ਇਹ ਪ੍ਰਗਟਾਵਾ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸz: ਸੋਹਨ ਸਿੰਘ ਠੰਡਲ ਨੇ ਅੱਜ ਪਿੰਡ ਸਿੰਘਪੁਰ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਦੀ ਸਿੰਘਪੁਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਵੱਲੋਂ ਮੁਫ਼ਤ ਮੈਡੀਕਲ ਤੇ ਖੂਨਦਾਨ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਉਪਰੰਤ ਕੀਤਾ।ਇਸ ਮੌਕੇ ਤੇ ਡਿਪਟੀ ਰਜਿਸਰਾਰ ਸੰਤੋਖ ਸਿੰਘ, ਮੈਂਬਰ ਜਨਰਲ ਕੌਂਸਲ ਇਕਬਾਲ ਸਿੰਘ ਖੇੜਾ, ਪਰਮਜੀਤ ਸਿੰਘ ਪੰਜੌੜ, ਮਲਕੀਤ ਸਿੰਘ ਠੰਡਲ, ਮਾਸਟਰ ਰਛਪਾਲ ਸਿੰਘ ਉਨ੍ਹਾਂ ਦੇ ਨਾਲ ਸਨ।ਮੈਡੀਕਲ ਕੈਂਪ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ, ਈ.ਸੀ.ਜੀ. ਆਦਿ ਦੇ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।ਖੂਨਦਾਨ ਕੈਂਪ 40 ਲੋਕਾਂ ਵੱਲੋਂ ਖੂਨਦਾਨ ਕੀਤਾ ਗਿਆ।ਸz: ਠੰਡਲ ਨੇ ਇਸ ਮੌਕੇ ਤੇ ਦੱਸਿਆ ਕਿ ਲੋਕਾਂ ਦੀ ਚੰਗੀ ਸਿਹਤਯਾਬੀ ਲਈ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਲਗਾਉਣਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਇਸ ਤਰ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਕਿਹਾ। ਉਨ੍ਹਾਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੇ ਸੇਵਨ ਤੋਂ ਦੂਰ ਰਹਿ ਕੇ ਸਮਾਜ ਸੇਵੀ ਦੇ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਕਰਨ ਨੂੰ ਜ਼ੋਰ ਦੇਣ। ਉਨ੍ਹਾਂ ਖੂਨਦਾਨ ਕਰਨ ਵਾਲਿਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਦੇ ਬਰਾਬਰ ਹੈ ਜਿਸ ਨਾਲ ਕਈ ਅਨਮੋਲ ਜਾਨਾਂ ਬਚਾਈਆਂ ਜਾ ਸਕਦੀਆਂ ਹਨ।ਉਨ੍ਹਾਂ ਕੈਂਪ ਵਿੱਚ ਆਏ ਡਾਕਟਰਾਂ ਦੀ ਟੀਮ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਕੈਂਪਾਂ ਦਾ ਆਯੋਜਨ ਸਕੂਲਾਂ ਵਿੱਚ ਵੀ ਕਰਵਾਇਆ ਜਾਵੇ ਤਾਂ ਜੋ ਬੱਚਿਆਂ ਦਾ ਮੈਡੀਕਲ ਕਰਕੇ ਉਨ੍ਹਾਂ ਦੀ ਚੰਗੀ ਸਿਹਤ ਲਈ ਦਵਾਈਆਂ ਮੁਹੱਈਆ ਕਰਵਾਈਆਂ ਜਾ ਸਕਣ।ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਚੰਗੀ ਸਿਹਤ ਲਈ ਆਪਣਾ ਖਾਣ-ਪੀਣ ਵੀ ਸਹੀ ਢੰਗ ਨਾਲ ਕਰਨਾ ਚਾਹੀਦਾ ਹੈ।ਸਾਦਾ ਜੀਵਨ ਬਤੀਤ ਕਰਨ ਲਈ ਤੰਦਰੁਸਤੀ ਦਾ ਹੋਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਸz: ਠੰਡਲ ਨੇ ਤੇ ਪ੍ਰਵਾਸੀ ਭਾਰਤੀ ਸ੍ਰੀ ਕੁਲਵੰਤ ਸਿੰਘ ਅਤੇ ਗੁਰਦੇਵ ਸਿੰਘ ਗਿੱਲ ਦਾ ਮੈਡੀਕਲ ਕੈਂਪ ਲਗਾਉਣ ਵਿੱਚ ਦਿੱਤੇ ਗਏ ਸਹਿਯੋਗ ‘ਤੇ ਉਨ੍ਹਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਵਿਨੋਦ ਸਿੱਧੂ ਦੀ ਟੀਮ ਵੱਲੋਂ ‘ਅਨਮੋਲ ਬੇਟੀ’ ਅਤੇ ਕਲਾ ਕੇਂਦਰ ਕਾਲੇਵਾਲ ਭਗਤਾਂ ਵੱਲੋਂ ਨਾਟਕ ‘ਧੀਅ ਦੀ ਪੁਕਾਰ’ ਪੇਸ਼ ਕੀਤਾ ਗਿਆ ਜਿਸ ਦੀ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਵੱਲੋਂ ਇਨ੍ਹਾਂ ਨਾਟਕਾਂ ਦੀ ਕਾਫੀ ਸ਼ਲਾਘਾ ਕੀਤੀ ਗਈ। ਡਾ. ਰਜੇਸ਼ ਜੈਨ, ਡਾ. ਮੋਨਿਕਾ, ਡਾ. ਮਨੋਜ਼ ਸ਼ਰਮਾ, ਡਾ. ਅਮਿਤ ਮਹਿਤਾ, ਡਾ ਗੁਰਪ੍ਰੀਤ ਬੈਂਸ, ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਸੇਵਾ ਸਿੰਘ ਸਿੰਘਪੁਰ, ਹਰਪ੍ਰੀਤ ਸਿੰਘ, ਰੌਸ਼ਨ ਸਿੰਘ ਜੌਹਲ, ਸੁਖਜਿੰਦਰ ਸਿੰਘ, ਤਰਸੇਮ ਸਿੰਘ, ਤਾਰਾ ਸਿੰਘ, ਗੁਰਬਖਸ਼ ਸਿੰਘ, ਰਤਨ ਚੰਦ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਜਸਵੰਤ ਸਿੰਘ, ਪਵਿੱਤਰ ਸਿੰਘ, ਅਵਤਾਰ ਸਿੰਘ, ਸੁਖਦੇਵ ਸਿੰਘ, ਬਲਬੀਰ ਕੌਰ, ਅਵਤਾਰ ਸਿੰਘ ਈਸਪੁਰ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।
Punjab Post Daily Online Newspaper & Print Media