
ਅੰਮ੍ਰਿਤਸਰ, 25 ਅਪ੍ਰੈਲ (ਗੁਰਪ੍ਰੀਤ ਸਿੰਘ) – ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਅਰਦਾਸੀਏ ਭਾਈ ਹਰਪਾਲ ਸਿੰਘ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਦੇ ਨਮਿਤ ਅਰਦਾਸ ਸਮਾਗਮ 26ਅਪ੍ਰੈਲ ਨੂੰ ਹੋਵੇਗਾ। ਭਾਈ ਹਰਪਾਲ ਸਿੰਘ ਦੇ ਸਪੁੱਤਰ ਸ: ਸਤਿੰਦਰ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਭਾਈ ਹਰਪਾਲ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ 26 ਅਪ੍ਰੈਲ ਨੂੰ ਉਨ੍ਹਾਂ ਦੇ ਗ੍ਰਹਿ ਮਕਾਨ ਨੰਬਰ 29, ਗਲੀ ਨੰਬਰ 5, ਕ੍ਰਿਸ਼ਨਾ ਨਗਰ, ਤਰਨੁਤਾਰਨ ਰੋਡ ਵਿਖੇ ਪਵੇਗਾ। ਉਪਰੰਤ ਕੀਰਤਨ ਤੇ ਅਰਦਾਸ ਸਮਾਗਮ ਦੁਪਿਹਰ 12 ਤੋਂ 1 ਵਜੇ ਡੇਰਾ ਸੇਵਾ ਪੰਥੀ, ਸ਼ਹੀਦ ਊਧਮ ਸਿੰਘ ਨਗਰ, ਅੰਮ੍ਰਿਤਸਰ ਵਿਖੇ ਹੋਵੇਗਾ।
Punjab Post Daily Online Newspaper & Print Media