Friday, September 11, 2026

ਸਟਾਲ ਵਾਰਟਸ ਸਕੂਲ ਨੇ ਮਨਾਇਆ ਵਰਲਡ ਬੁੱਕ ਡੇਅ

ਪ੍ਰਤੀਯੋਗਤਾ ਵਿੱਚ ਪ੍ਰਿਯਾਂਸ਼ੀ, ਪਰਿਕਸ਼ੀਤਾ, ਸਕਸ਼ਮ ਤੇ ਹਿਮਾਂਕ ਨੇ ਮਾਰੀ ਬਾਜੀ

PPN2604201505

ਛੇਹਰਟਾ, 26 ਅਪ੍ਰੈਲ (ਨੋਬਲ) – ਸਟਾਲਵਾਰਟਸ ਸਕੂਲ ਵਿਖੇ ਵਰਲਡ ਬੁੱਕ ਡੇਅ ਮੌਕੇ ਪ੍ਰਿੰਸੀਪਲ ਮਨੀਸ਼ਾ ਧਾਨੂਕਾ ਦੀ ਅਗਵਾਈ ‘ਚ ਬੁੱਕ ਜੈਕੇਟ ਪ੍ਰਤੀਯੋਗਤਾ ਕਰਵਾਈ ਗਈ, ਜਿਸ ਦੌਰਾਨ ਸਕੂਲ ਦੇ ਚਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ। ਇਸ ਪ੍ਰਤੀਯੋਗਤਾ ਦੌਰਾਨ ਹੋਪ ਤੇ ਹਿਊਮੈਨਿਟੀ ਹਾਊਸ ਪਹਿਲੇ ਸਥਾਨ ਤੇ ਰਹੇ। ਜੂਨੀਅਰ ਵਿਦਿਆਰਥੀਆਂ ਨੇ ਸਟੇਅ ਟੈਲਿੰਗ ਵਿਚ ਭਾਗ ਲਿਆ, ਜਿਸ ਦੌਰਾਨ ਹੋਪ ਹਾਊਸ ਦੀ ਭੂਮੀ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਇੰਟਰ ਹਾਊਸ ਪ੍ਰਤੀਯੋਗਤਾ ਵੀ ਕਰਵਾਈ ਗਈ, ਜਿਸ ਵਿਚ ਪ੍ਰਿਯਾਂਸ਼ੀ, ਪਰਿਕਸ਼ੀਤਾ, ਸਕਸ਼ਮ ਤੇ ਹਿਮਾਂਕ ਨੇ ਬਾਜੀ ਮਾਰੀ। ਜੋਅ ਤੇ ਹਿਊਮੀਨਿਟੀ ਇਸ ਪ੍ਰਤੀਯੋਗਤਾ ਦੌਰਾਨ ਦੂਜੇ ਸਥਾਨ ਤੇ ਰਹੇ।ਇਸ ਮੋਕੇ ਪ੍ਰਿੰਸੀਪਲ ਮਨੀਸ਼ਾਂ ਧਾਨੂਕਾ ਨੇ ਜੇਤੂ ਵਿਦਿਆਰਥੀਆਂ ਨੂੰ ਸੁੱਭਕਾਮਨਾਵਾਂ ਦਿੱਤੀਆਂ ਤੇ ਇਨਾਮ ਤਕਸੀਮ ਕੀਤੇ।ਉਨਾਂ ਕਿਹਾ ਕਿ ਸਕੂਲ ਵਿਚ ਅਗਾਂਹ ਵੀ ਇਸੇ ਤਰਾਂ ਦੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾਣਗੀਆਂ, ਜਿਸ ਨਾਲ ਹਰ ਵਿਦਿਆਰਥੀ ਦਾ ਆਤਮ ਵਿਸ਼ਵਾਸ ਵੱਧੇਗਾ ਤੇ ਉਨਾਂ ਨੂੰ ਜੀਵਨ ਵਿਚ ਅੱਗੇ ਵੱਧਣ ਦੀ ਪ੍ਰੇਰਣਾ ਵੀ ਮਿਲੇਗੀ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply