
ਛੇਹਰਟਾ, 26 ਅਪ੍ਰੈਲ (ਨੋਬਲ) – ਨਰਾਇਣਗੜ ਸਥਿਤ ਗੁਰਦੁਆਰਾ ਕਲਗੀਧਰ ਵਿਖੇ ਪੰਥ ਖਾਲਸਾ ਗਤਕਾ ਅਖਾੜਾ ਵਲੋਂ ਪ੍ਰਧਾਨ ਜਥੇਦਾਰ ਸੁਖਦੇਵ ਸਿੰਘ ਦੀ ਅਗਵਾਈ ਹੇਂਠ ਦਸਤਾਰ ਮੁਕਾਬਲੇ ਕਰਵਾਏ ਗਏ।ਜਿਸ ਦੌਰਾਨ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਨੇ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ ਜਦਕਿ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ, ਬਲਦੇਵ ਸਿੰਘ ਸਕੱਤਰ, ਸ਼੍ਰੌਮਣੀ ਗਤਕਾ ਫੈਡਰੇਸ਼ਨ ਆੱਫ ਇੰਡੀਆਂ ਦੇ ਚੀਫ ਰੈਫਰੀ ਸੁਪ੍ਰੀਤ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜਰੀ ਭਰੀ।ਇਸ ਮੋਕੇ ਕਰਵਾਏ ਗਏ ਦਸਤਾਰ ਮੁਕਾਬਲਿਆਂ ਵਿਚ ਕਰੀਬ 40 ਨੋਜਵਾਨਾਂ ਨੇ ਭਾਗ ਲਿਆ, ਜਿਸ ਦੌਰਾਨ ਮਨਜਿੰਦਰ ਸਿੰਘ ਨੇ ਪਹਿਲਾ, ਸੁਰਜੀਤ ਸਿੰਘ ਨੇ ਦੂਜਾ ਤੇ ਅਰਮਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਪ੍ਰਿੰਸੀਪਲ ਨਿਰਮਲ ਸਿੰਘ ਬੇਦੀ, ਬਲਦੇਵ ਸਿੰਘ ਨੇ ਜੇਤੂਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ।ਪ੍ਰਧਾਨ ਸੁਖਦੇਵ ਸਿੰਘ ਤੇ ਪ੍ਰਿੰ. ਨਿਰਮਲ ਸਿੰਘ ਬੇਦੀ ਨੇ ਕਿਹਾ ਕਿ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਨੂੰ ਤਿਆਗ ਕੇ ਆਪਣੇ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ।ਉਨਾਂ ਕਿਹਾ ਕਿ ਉਨਾਂ ਦੇ ਅਖਾੜੇ ਵਲੋਂ ਸਿੱਖ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਲੋੜ ਪੈਣ ਤੇ ਆਂਪਣੀ ਤੇ ਗਰੀਬਾਂ ਦੀ ਰੱਖਿਆਂ ਕਰਨ ਲਈ ਗੁਰੂਆਂ ਵਲੋਂ ਬਖਸ਼ੀ ਦਾਤ ਸ਼ਸਤਰ ਵਿੱਦਿਆਂ ਸਿੱਖਾਈ ਜਾਂਦੀ ਹੈ।ਪੰਥ ਖਾਲਸਾ ਗਤਕਾ ਅਖਾੜਾ ਦੀ ਟੀਮ ਨੇ ਗਤਕਾ ਦੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਕਲਾ ਦੇ ਜੌਹਰ ਵਿਖਾਏ।
ਇਸ ਮੋਕੇ ਅਕਾਸ਼ਦੀਪ ਸਿੰਘ ਚੇਅਰਮੈਨ, ਗਤਕਾ ਮਾਸਟਰ ਸਰਬਜੀਤ ਸਿੰਘ ਰਾਜੂ, ਬਾਬਾ ਬਘੇਲ ਸਿੰਘ ਗਤਕਾ ਅਖਾੜਾ ਦੇ ਪ੍ਰਧਾਨ ਅਮਨਦੀਪ ਸਿੰਘ, ਰਛਪਾਲ ਸਿੰਘ, ਸਵਿੰਦਰ ਸਿੰਘ, ਗੁਰਮੀਤ ਸਿੰਘ ਡਿੰਪੀ, ਗੁਰਪ੍ਰੀਤ ਸਿੰਘ, ਰਮਨਦੀਪ ਸਿੰਘ, ਅਰਸ਼ਦੀਪ ਸਿੰਘ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਰਮਨਦੀਪ ਸਿੰਘ, ਖੁਸ਼ਪ੍ਰੀਤ ਸਿੰਘ ਆਦਿ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media