ਸਕੂਲ ਵਾਸਤੇ 75000 ਤੇ ਵਿਦਿਆਰਥੀਆਂ ਵਾਸਤੇ 11000 ਰੁਪਏ ਦਿੱਤੇ
ਬਟਾਲਾ, 27 ਅਪ੍ਰੈਲ (ਨਰਿੰਦਰ ਬਰਨਾਲ) – ਐਸ.ਕੇ.ਐਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਰਾਗੜ੍ਹ (ਬਟਾਲਾ) ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸੀਨੀਅਰ ਅਕਾਲੀ ਆਗੂ ਇੰਜੀ: ਰਵੀਕਰਨ ਸਿੰਘ ਕਾਹਲੋਂ ਚੇਅਰਮੈਨ ਟਿਊਬਵੈਲ ਕਾਰਪੋਰੇਸ਼ਨ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਗੁਰਚਰਨ ਸਿੰਘ ਕਰਵਾਲੀਆਂ ਚੇਅਰਮੈਨ ਮਾਰਕੀਟ ਕਮੇਟੀ ਬਟਾਲਾ, ਉਪ ਜ਼ਿਲ੍ਹਾ ਅਫਸਰ ਭਾਰਤ ਭੂਸ਼ਣ ਤੇ ਪੁਸ਼ਪਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ।ਇਸ ਮੌਕੇ ਰਵੀਕਰਨ ਸਿੰਘ ਕਾਹਲੋਂ ਨੇ ਅਪੀਲ ਕੀਤੀ ਕਿ ਮਿਹਨਤ ਨਾਲ ਹੀ ਇਨਸਾਨ ਬੁਲੰਦੀਆਂ ਸਰ ਕਰ ਸਕਦਾ ਹੈ ਤੇ ਜਿਹੜੇ ਵਿਦਿਆਰਥੀ ਨਕਲ ਰੂਪੀ ਕੋਹੜ ਦਾ ਪੱਲ੍ਹਾ ਛੱਡ ਸਾਰਾ ਸਾਲ ਅਧਿਆਪਕਾਂ ਦੇ ਸਹਿਯੋਗ ਨਾਲ ਪੜ੍ਹਾਈ ‘ਚ ਮਿਹਨਤ ਕਰਦੇ ਹਨ, ਉਹ ਹੀ ਜ਼ਿੰਦਗੀ ‘ਚ ਸਫਲ ਹੁੰਦੇ ਹਨ।ਇਸ ਮੌਕੇ ਸਰਪੰਚ ਗੁਰਬਖ਼ਸ ਸਿੰਘ ਨੇ ਸ: ਕਾਹਲੋਂ ਨੂੰ ਸਟੇਡੀਅਮ ਬਣਾਉਣ ਤੇ ਸਕੂਲ ਦੀ ਗਰਾਊਂਡ ‘ਚ ਮਿੱਟੀ ਪਾਉਣ ਦੀ ਮੰਗ ਕੀਤੀ, ਜਿਸ ਨੂੰ ਮੌਕੇ ‘ਤੇ ਪ੍ਰਵਾਨ ਕਰਦਿਆਂ ਸ: ਕਾਹਲੋਂ ਨੇ ਸਕੂਲ ਦੀ ਗਰਾਊਾਡ ਨੂੰ ਉੱਚਾ ਕਰਨ ਲਈ 75000 ਰੁਪਏ ਗ੍ਰਾਂਟ ਦੇਣ ਦਾ ਤੇ ਨੌਜਵਾਨਾਂ ਲਈ ਖੇਡ ਸਟੇਡੀਅਮ ਪੰਜਾਬ ਸਰਕਾਰ ਕੋਲੋਂ ਮਨਜ਼ੂਰ ਕਰਵਾਉਣ ਦਾ ਵਾਅਦਾ ਕੀਤਾ।
ਇਸ ਮੌਕੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।ਇਸ ਮੌਕੇ ਪ੍ਰਿੰਸੀਪਲ ਗੁਰਸਰਨਜੀਤ ਸਿੰਘ, ਪ੍ਰਿੰਸੀਪਲ ਸ੍ਰੀ ਸੰਤੋਖ ਰਾਜ ਸਿਘ ਘੁੰਮਣ ਕਲਾਂ, ਅਮਰੀਕ ਸਿੰਘ ਬਾਲੇਵਾਲ, ਗੁਰਬਖ਼ਸ ਸਿੰਘ ਸਰਪੰਚ ਤਾਰਾਗੜ੍ਹ, ਗੁਰਮੀਤ ਕੌਰ ਵਾਈਸ ਪ੍ਰਿੰਸੀਪਲ, ਆਸ਼ਾ ਰਾਣੀ, ਗੁਰਵਿੰਦਰ ਕੌਰ, ਪਲਵਿੰਦਰ ਕੌਰ, ਊਸ਼ਾ ਰਾਣੀ, ਮਨਸਿਮਰਕੌਰ, ਰਜੇਸ਼ ਕੁਮਾਰ, ਬਲਜਿੰਦਰ ਸਿੰਘ ਸਮੇਤ ਮਹਿੰਦਰ ਸਿੰਘ ਸਰਪੰਚ ਬੁਰਜਰਾਈਆਂ, ਗੁਰਮੀਤ ਸਿੰਘ ਸਰਪੰਚ ਅਹਿਮਾਦਾਬਾਦ, ਗੁਰਜੀਤ ਸਿੰਘ ਬਿਜਲੀਵਾਲ, ਦੀਵਾਨਚੰਦ ਸੰਮਤੀ ਮੈਂਬਰ, ਹਰਪਾਲ ਸਿੰਘ ਸਰਪੰਚ ਉਠੀਆਂ, ਬਿਕਰਮਜੀਤ ਸਿੰਘ ਸਰਪੰਚ ਬਾਲੇਵਾਲ, ਪਿ: ਸੁਦੇਸ਼ ਰਾਣੀ, ਪ੍ਰਿੰ: ਸੰਤੋਖ ਰਾਜ ਸਿੰਘ, ਸੂਬਾ ਸਿੰਘ ਸਰਪੰਚ ਜੋਰਾ ਸਿੰਘਾਂ, ਨਵਜੋਤ ਸਿੰਘ ਸਰਪੰਚ ਵਿੰਝਵਾਂ, ਅਜੀਤ ਸਿੰਘ ਸਰਪੰਚ ਤਲਵੰਡੀ ਝਿਊਰਾਂ, ਗੁਰਦੇਵ ਸਿੰਘ, ਗੁਰਦੇਵ ਸਿੰਘ ਸਰਪੰਚ, ਕੰਵਲਚੰਦ, ਦਿਲਪ੍ਰੀਤ ਸਿੰਘ ਧਰਮਕੋਟ ਬੱਗਾ, ਸੂਬੇਦਾਰ ਬਲਵਿੰਦਰ ਸਿੰਘ ਸਮੇਤ ਸਮੁੱਚਾ ਸਟਾਫ ਹਾਜ਼ਰ ਸੀ , ਸੁਮੱਚੇ ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਰਾਜੇਸ਼ ਕੁਮਾਰ ਸਹਾਬਾਦ ਵੱਲੋ ਬਾਖੂਬੀ ਨਾਲ ਨਿਭਾਈ ਗਈ।
Punjab Post Daily Online Newspaper & Print Media
