
ਬਠਿੰਡਾ, 27 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਮਾਗਮ ਜੋ ਕਿ ਮਾਤਾ ਜੀ.ਵੀ ਨਗਰ ,ਗਲੀ ਨੰਬਰ 1, ਹੋਇਆ ਜਿਸ ਵਿੱਚ ਬੀਬਾ ਕੰਚਨਦੀਪ ਕੌਰ ਸੇਠੀ ਦੁਆਰਾ ਰਚਿਤ ਪਲੇਠੀ ਕਾਵਿ ਸੰਗ੍ਰਹਿ ‘ਕੁਦਰਤ’ ਦਾ ਵਿਮੋਚਨ ਵੀ ਕੀਤਾ ਗਿਆ।ਇਸ ਤੋਂ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਅਬਨਾਸ਼ ਸਿੰਘ ਸੋਢੀ ਅਤੇ ਰਾਗੀ ਜੱਥਾ ਭਾਈ ਗੁਰਸੇਵਕ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਕਲਗੀਧਰ ਹਜੂਰਾ ਕਪੂਰਾ ਕਲੋਨੀ ਵਲੋਂ ਰਸਭਿੰਨਾਂ ਸਬਦ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਅਰਦਾਸ ਉਪਰੰਤ ਬੀਬਾ ਕੰਚਨਦੀਪ ਕੌਰ ਸੇਠੀ ਦੁਆਰਾ ਰਚਿਤ ਪਲੇਠੀ ਕਾਵਿ ਸੰਗ੍ਰਹਿ ‘ਕੁਦਰਤ’ ਦੀ ਘੁੰਡ ਚੁਕਾਈ ਦੀ ਰਸਮ, ਜਿਸ ਵਿਚ ਮੁੱਖ ਮਹਿਮਾਨ ਭਾਈ ਰਾਜਿੰਦਰ ਸਿੰਘ ਕੌਸ਼ਲਰ, ਬਲਵੰਤ ਸਿੰਘ ਪੰਛੀ, ਅਬਨਾਸ਼ ਸਿੰਘ ਸੋਢੀ, ਖਰੈਤੀ ਲਾਲ ਜਸੂਜਾ ਪੁਸਤਕ ਦੇ ਛਾਪਕ, ਗਾਇਕ ਅਤੇ ਗੀਤਕਾਰ ਹੀਰਾ ਚੱਕ ਵਾਲਾ, ਸ੍ਰੀਮਤੀ ਵੰਦਨਾ ਜੌੜਾ, ਜਗਜੀਤ ਸਿੰਘ ਸੇਠੀ ਅਤੇ ਪ੍ਰਿੰਸੀਪਲ ਸ੍ਰੀਮਤੀ ਜੋਗਿੰਦਰ ਕੌਰ ਸੇਠੀ ਆਦਿ ਰਸਮ ਅਦਾ ਕੀਤੀ।ਸਮੂਹ ਪਤਵੰਤੇ ਸੱਜਣਾਂ ਨੇ ਬੀਬਾ ਕੰਚਨਦੀਪ ਕੌਰ ਸੇਠੀ ਨੂੰ ਜਿਥੇ ਇਸ ਕਿਤਾਬ ਦੀ ਮੁਬਾਰਕਵਾਦ ਦਿੱਤੀ ਗਈ, ਉਥੇ ਹੀ ਹੋਰ ਮੰਜ਼ਲਾਂ ਤਹਿ ਕਰਨ ਦੀ ਪ੍ਰੇਰਨਾ ਦਿੱਤੀ।ਬੀਬਾ ਸੇਠੀ ਵਲੋਂ ਕਾਕਾ ਰਿਤੇਸ਼ ਜਸੂਜਾ ਨੂੰ ਪੁਸਤਕ ਪ੍ਰਕਾਸ਼ਨ ਸਬੰਧਤ ਦਿੱਤੇ ਵੱਡਮੁੱਲੇ ਸਹਿਯੋਗ ਲਈ ਸਨਮਾਨਤ ਕੀਤਾ ਗਿਆ।
Punjab Post Daily Online Newspaper & Print Media