Friday, April 17, 2026

ਗੁਰੂਕੁਲ ਕਾਲਜ ਵਿੱਚ ਸਰਬਪੱਖੀ ਸ਼ਖਸ਼ੀਅਤ ਵਿਕਾਸ ਕੈਂਪ ਦੀ ਸ਼ੁਰੂਆਤ

PPN2704201508

ਬਠਿੰਡਾ, 27 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁਰੂਕੁਲ ਕਾਲਜ (ਰਿੰਗ ਰੋਡ,ਫੇਸ-2,ਨਜ਼ਦੀਕ ਬਾਦਲ ਮਲੋਟ ਰੋਡ) ਵਿੱਚ 40 ਦਿਨਾਂ ਦਾ ਸ਼ਹਿਰੀ ਅਤੇ ਪੇਂਡੂ ਬਾਰ੍ਹਵੀਂ ਦੇ ਪੇਪਰ ਦੇ ਚੁੱਕੇ ਵਿਦਿਆਰਥੀਆਂ ਦੇ ਕੈਂਪ ਦੀ ਸ਼ੁਰੂਆਤ ਕੀਤੀ ਗਈ ।ਇਸ ਦਾ ਉਦਘਾਟਨ ਡਾ: ਰਣਬੀਰ ਕਿੰਗਰਾ (ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ) ਨੇ ਕੀਤਾ ।ਡਾ: ਕਿੰਗਰਾ ਨੇ ਆਪਣੇ ਭਾਸ਼ਣ ਵਿੱਚ ਬਾਰ੍ਹਵੀ ਪਾਸ ਕਰਨ ਤੋਂ ਬਾਅਦ ਵਿਦਿਆਰਥੀਆਂ ਲਈ ਕੀ ਚੁਣੌਤੀਆਂ ਹਨ ‘ਤੇ ਚਾਨਣਾ ਪਾਇਆ ਅਤੇ ਵਿਸ਼ਿਆਂ ਨੂੰ ਚੋਣ ਕਰਨ ਦੇ ਸੁਝਾਅ ਦਿੱਤੇ।ਕਾਲਜ ਦੇ ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਗੋਇਲ ਧੁੰਨੀ ਕੇ ਦੀ ਅਗਵਾਈ ਵਿੱਚ ਅਤੇ ਕਾਲਜ ਦੇ ਚੇਅਰਮੇਨ ਸੰਤ ਬਾਬਾ ਸਰੂਪਾ ਨੰਦ ਜੀ ਵੱਲੋਂ ਵਿਦਿਆਰਥੀਆਂ ਨੂੰ ਦਿੱਤੇ ਆਸ਼ੀਰਵਾਦ ਨਾਲ ਬੜੀ ਸ਼ਾਨੋ ਸ਼ੌਕਤ ਨਾਲ ਇਸ ਕੈਂਪ ਦਾ ਆਗਾਜ਼ ਕੀਤਾ ਗਿਆ।
ਕਾਲਜ ਦੇ ਪ੍ਰਿੰਸੀਪਲ ਡਾ: ਸ਼ਰਦੇਵ ਸਿੰਘ ਗਿੱਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਇਸ ਕੈਂਪ ਦੌਰਾਨ ਪੜਾਏ ਜਾਣ ਵਾਲੇ ਵਿਸ਼ਿਆਂ ਅਤੇ ਗਤੀਵਿਧੀਆਂ ਬਾਰੇ ਚਾਨਣਾ ਪਾਇਆ।ਇਸ ਕੈਂਪ ਵਿੱਚ ਸ਼ਹਿਰ ਅਤੇ ਨੇੜੇ ਦੇ ਪਿੰਡਾਂ ਦੇ ਲਗਭਗ 400 ਵਿਦਿਆਰਥੀ ਹਿੱਸਾ ਲੈ ਰਹੇ ਹਨ।ਇਸ ਵਿੱਚ ਇੰਗਲਿਸ਼ ਸਪੀਕਿੰਗ, ਕੰਪਿਊਟਰ, ਜਨਰਲ ਨਾਲੇਜ, ਅਤੇ ਫੈਸ਼ਨ ਡਿਜਾਇਨਿੰਗ ਤੋਂ ਬਿਨਾਂ ਸੰਗੀਤ ਅਤੇ ਖੇਡਾਂ ਦੀ ਸਿਖਲਾਈ ਦਿੱਤੀ ਜਾਣੀ ਹੈ।ਕੰਪਿਊਟਰ ਵਿਸ਼ਾ ਪੜ੍ਹ ਰਹੇ ਵਿਦਿਆਰਥੀਆਂ ਲਈ ਕੇਂਦਰ ਸਰਕਾਰ ਵੱਲੋਂ ਚਲਾਈ ਸਕੀਮ ਦੀ ਵਿਸ਼ੇਸ ਤੌਰ ਤੇ ਆਏ ਅਰੁਣ ਗਾਂਧੀ ਨੇ ਵਿਦਿਆਰਥੀਆਂ ਨੂੰ ਨਵੀਂ ਤਕਨੀਕ ਬਾਰੇ ਜਾਣਕਾਰੀ ਦਿੱਤੀ। ਇਸ ਸਕੀਮ ਦੇ ਕੈਂਪ ਲਗਾਉਣ ਵਾਲੇ ਵਿਦਿਆਰਥੀਆਂ ਨੂੰ ਵਜੀਫ਼ਾ ਵੀ ਦਿੱਤਾ ਜਾਣਾ ਹੈ।ਵਿਦਿਆਰਥੀਆਂ ਵਿੱਚ ਇਸ ਕੈਂਪ ਪ੍ਰਤੀ ਭਾਰੀ ਉਤਸ਼ਾਹ ਪਾਇਆ ਗਿਆ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply