Wednesday, November 4, 2026

ਪੱਟੀ ਵਾਸੀਆਂ ਨੇ ਥਾਣਾ ਘੇਰ ਕੇ ਪੁਲਿਸ ਖਿਲਾਫ ਕੀਤੀ ਨਾਅਰੇਬਾਜ਼ੀ

ਮੌਕੇ ਤੇ ਡੀ. ਐਸ. ਪੀ ਪੱਟੀ ਨੇ ਪਹੁੰਚ ਕੇ ਕਰਵਾਇਆ ਲੋਕਾਂ ਨੂੰ ਸ਼ਾਂਤ

PPN2704201519

ਪੱਟੀ, 27 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੱਟੀ ਸ਼ਹਿਰ ਦੇ ਸਮੂਹ ਦੁਕਾਨਦਾਰਾਂ, ਸਿਆਸੀ ਆਗੂਆਂ ਅਤੇ ਸ਼ਹਿਰ ਵਾਸੀਆ ਨੇ ਪੁਲਿਸ ਖਿਲਾਫ ਜੰਮ ਕੇ ਨਾਰੇਬਾਜ਼ੀ ਕਰਦੇ ਹੋਏ ਪੱਟੀ ਸ਼ਹਿਰ ਦੇ ਬਜਾਰਾਂ ਵਿੱਚ ਰੋਸ ਮਾਰਚ ਕੱਢਿਆ ਅਤੇ ਦੁਕਾਨਾ ਬੰਦ ਕਰਕੇ ਰੋਸ ਮਾਰਚ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।ਸ਼ਹਿਰ ਵਾਸੀਆਂ ਨੇ ਕਿਹਾ ਕਿ ਬੀਤੇ ਦਿਨੀ ਦਿਨ ਦਿਹਾੜੇ ਗੁਰੂ ਨਾਨਕ ਕਲੌਨੀ ਪੱਟੀ ਵਿੱਚ ਸ਼ਾਮ ਨੂੰ ਬਜੁਰਗ ਵਿਅਕਤੀ ਦੇ ਕਤਲ ਵਾਲੀ ਵਾਰਦਾਤ ਨੇ ਸ਼ਹਿਰ ਵਾਸੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਸ਼ਹਿਰ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਚੁੱਕਾ ਹੈ। ਉਨਾਂ ਕਿਹਾ ਕਿ ਹੁਣ ਲਗਦਾ ਹੈ ਕਿ ਹਰੇਕ ਸ਼ਹਿਰ ਵਾਸੀ ਨੂੰ ਆਪਣੀ ਸੁਰੱਖਿਆ ਲਈ ਖੁਦ ਪ੍ਰਬੰਧ ਕਰਨੇ ਪੈਣਗੇਂ, ਕਿਉਕਿ ਆਪਣੇ ਘਰ ਅੰਦਰ ਕੋਈ ਵੀ ਸੁਰੱਖਿਅਤ ਨਹੀ ਹੈ।ਉਨਾਂ ਕਿਹਾ ਕਿ ਪਹਿਲਾ ਵੀ ਪੁਲਿਸ ਪ੍ਰਸ਼ਾਸ਼ਨ ਦੇ ਢਿਲੇ ਸੁਰੱਖਿਆ ਪ੍ਰਬੰਧਾ ਕਾਰਨ ਬਹੁਤ ਸਾਰੀਆ ਵਾਰਦਾਤਾਂ ਹੋ ਚੁੱਕੀਆਂ ਹਨ ਅਤੇ ਚੋਰੀਆਂ ਦਾ ਸਿਲਸਿਲਾ ਤਾਂ ਲਗਾਤਾਰ ਹੀ ਜਾਰੀ ਹੈ।
ਇਸ ਮੌਕੇ ਸ਼ਹਿਰ ਵਾਸੀਆ ਵੱਲੋ ਥਾਣੇ ਪੱਟੀ ਅੱਗੇ ਧਰਨਾ ਵੀ ਲਗਵਾਇਆ ਗਿਆ। ਜਿਥੇ ਡੀ.ਐਸ.ਪੀ ਪੱਟੀ ਦਵਿੰਦਰ ਸਿੰਘ ਸੰਧੂ ਵੱਲੋ ਮੌਕੇ ਤੇ ਪਹੁੰਚ ਕੇ ਧਰਨਾਕਾਰੀਆ ਨੂੰ ਸ਼ਾਂਤ ਕੀਤਾ ਅਤੇ ਗੱਲਬਾਤ ਕਰਕੇ ਸ਼ਹਿਰ ਵਾਸੀਆ ਨੂੰ ਕਾਰਵਾਈ ਸਬੰਧੀ ਪੂਰਨ ਭਰੋਸਾ ਦੇ ਕੇ ਧਰਨਾ ਚੁੱਕਵਾਇਆ। ਇਸ ਮੌਕੇ ਸ਼ਹਿਰ ਵਾਸੀਆ ਨੇ ਹਲਕੇ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪੱਟੀ ਸ਼ਹਿਰ ਦੇ ਵਾਸੀਆ ਦੀ ਸੁਰੱਖਿਆ ਸਬੰਧੀ ਪ੍ਰਬੰਧਾ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply