Wednesday, November 4, 2026

ਕਣਕ ਦੀ ਖ੍ਰੀਦਦਾਰੀ ਨਾ ਕਰਨ ‘ਤੇ ‘ਆਪ’ ਨੇ ਲਾਇਆ ਧਰਨਾ

PPN2704201520

ਪੱਟੀ, 27 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਆਮ ਆਦਮੀ ਪਾਰਟੀ ਹਲਕਾ ਪੱਟੀ ਦੇ ਇੰਚਾਰਜ ਰਣਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਪਾਰਟੀ ਦੇ ਵਰਕਰਾ ਨੇ ਲਾਇਆ ਮੋਦੀ ਤੇ ਪੰਜਾਬ ਸਰਕਾਰ ਵਿਰੁੱਧ ਧਰਨਾ। ਇਸ ਮੌਕੇ ਹਲਕਾ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕੀ ਕਿਸਾਨ 15 ਤੋ 20 ਦਿਨਾਂ ਤੋ ਮੰਡੀਆ ਵਿੱਚ ਕਣਕ ਲੈ ਕੇ ਬੈਠੇ ਹਨ ਪਰ ਅੱਜ ਤੱਕ ਕੌਈ ਵੀ ਖਰੀਦ ਏਜੰਸੀ ਨੇ ਇੱਕ ਵੀ ਬੋਰੀ ਕਣਕ ਨਹੀ ਖਰੀਦੀ ਕਿਸਾਨਾਂ ਦੀ ਕਣਕ ਮੰਡੀਆ ਵਿਚ ਰੁਲ ਰਹੀ ਹੈ ਅਤੇ ਕਿਸਾਨ ਇਹਨਾਂ ਕਾਰਨਾ ਕਰਕੇ ਖੁਦਕੁਸੀ ਕਰਨ ਲਈ ਮਜਬੂਰ ਹੋ ਰਹੇ ਹਨ। ਮਾਰਕੀਟ ਕਮੇਟੀ ਪੱਟੀ ਦੇ ਦਫਤਰ ਵਿੱਚ ਪਾਰਟੀ ਵਰਕਰਾਂ ਅਤੇ ਕਿਸਾਨਾ ਨੇ ਡੀ.ਸ਼ੀ ਬਲਵਿੰਦਰ ਸ਼ਿੰਘ ਧਾਰੀਵਾਲ ਦਾ ਘਿਰਾਓ ਵੀ ਕੀਤਾ।ਡੀ.ਸੀ ਨੇ ਕਿਹਾ ਕੀ ਖ੍ਰੀਦ ਅੱਜ ਤੋ ਸੁਰੂ ਕੀਤੀ ਜਾਵੇਗੀ।ਪਾਰਟੀ ਦੇ ਵਰਕਰਾਂ ਨੇ ਕਿਹਾ ਕੀ ਜੇਕਰ ਖ੍ਰੀਦ ਨਾ ਸੁਰੂ ਕੀਤੀ ਤਾ ਪਾਰਟੀ ਦੋਬਾਰਾ ਤੋ ਡੀ.ਸੀ ਦਫਤਰ ਮੂਹਰੇ ਧਾਰਨੇ ਤੇ ਬੇਠੇਗੀ।ਇਸ ਮੌਕੇ ਬਲਜਿੰਦਰ ਸਿੰਘ ਕੇਰੋ, ਕਾਮਰੇਡ ਮਹਾਬੀਰ ਸਿੰਘ, ਵਿਸ਼ਾਲ ਸਰਹਾਲੀ, ਅੰਗਰੇਜ ਸਿੰਘ ਸਭਰਾ, ਮਨਬੀਰ ਸਿੰਘ ਹਰੀਕੇ, ਨਿਸਾਨ ਸਿੰਘ ਬੁਰਜ, ਦਵਿੰਦਰਜੀਤ ਸਿੰਘ ਢਿੱਲੋ ਆਦਿ ਮੌਜੂਦ ਸਨ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …

Leave a Reply