Thursday, November 5, 2026

 ਬਜ਼ੁਰਗ ਦੀ ਭੇਦ ਭਰੀ ਹਾਲਤ ਵਿੱਚ ਮੌਤ, ਪੋਤਰਾ ਜ਼ਖਮੀ

PPN2704201521
ਪੱਟੀ, 27 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੱਟੀ ਸ਼ਹਿਰ ਦੀ ਸਭ ਤੋਂ ਸੰਘਣੀ ਅਬਾਦੀ ਵਾਲੀ ਕਾਲੋਨੀ ਵਿੱਚ ਸਥਿਤ ਇਕ ਘਰ ਵਿੱਚ ਇਕ ਬਜ਼ੁਰਗ ਦੀ ਭੇਦਭਰੀ ਹਾਲਤ ਵਿੱਚ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਜੰਗਲਾਤ ਵਿਭਾਗ ਪੰਜਾਬ ਵਿੱਚੋਂ ਅਫ਼ਸਰ ਰੈਂਕ ਤੋਂ ਸੇਵਾ ਮੁਕਤ ਹੋ ਚੁੱਕੇ ਬਲਕਾਰ ਸਿੰਘ (65) ਦੇ ਪਰਿਵਾਰਕ ਮੈਂਬਰ ਅੱਜ ਡੇਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਹੋਏ ਸੀ ਅਤੇ ਘਰ ਵਿੱਚ ਬਲਕਾਰ ਸਿੰਘ ਅਤੇ ਉਸਦਾ ਪੋਤਰਾ ਗੁਰਜੀਤ ਸਿੰਘ ਸ਼ਿੰਦਾ ਪੁੱਤਰ ਰਾਜੂ ਦੋਵੇਂ ਇਕੱਲੇ ਸਨ। ਆਰੰਭਿਕ ਜਾਂਚ ਵਿੱਚ ਇਸ ਘਟਨਾ ਨੂੰ ਲੁੱਟ-ਖੋਹ ਦੀ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਘਟਨਾ ਸਬੰਧੀ ਪਤਾ ਉਸ ਸਮੇਂ ਲੱਗਾ, ਜਦੋਂ ਦੇਰ ਸ਼ਾਮ ਉਨ੍ਹਾਂ ਦੇ ਘਰ ਕੰਮ ਕਰਨ ਵਾਲੀ ਔਰਤ ਉਨ੍ਹਾਂ ਦੇ ਘਰ ਪੁੱਜੀ ਤਾਂ ਉਸਨੇ ਕਮਰੇ ਵਿੱਚੋਂ ਬਾਹਰ ਤਕ ਖੂਨ ਨਿਕਲਦਾ ਦੇਖਿਆ ਤਾਂ ਇਸ ਘਟਨਾ ਸਬੰਧੀ ਰੌਲਾ ਪਾਇਆ ਜਿਸ ‘ਤੇ ਗੁਆਂਢੀ ਇਕੱਠੇ ਹੋਏ ਅਤੇ ਪੁਲਸ ਨੂੰ ਸੂਚਿਤ ਕੀਤਾ।ਪੁਲਸ ਵਲੋਂ ਘਟਨਾ ਸਥਾਨ ‘ਤੇ ਪੁੱਜਣ ‘ਤੇ ਸਿਰਫ਼ ਬਲਕਾਰ ਸਿੰਘ ਦੀ ਲਾਸ਼ ਹੀ ਘਰ ਦੇ ਕਮਰੇ ਵਿੱਚੋਂ ਮਿਲੀ ਜਦੋਂਕਿ ਉਸਦਾ ਪੋਤਰਾ ਗੁਰਜੀਤ ਸਿੰਘ ਸ਼ਿੰਦਾ ਕਿਧਰੇ ਨਹੀਂ ਮਿਲਿਆ।ਤਕਰੀਬਨ ਇਕ ਘੰਟੇ ਬਾਅਦ ਜਦੋਂ ਪੁਲਸ ਅਤੇ ਲੋਕਾਂ ਵੱਲੋਂ ਉਨ੍ਹਾਂ ਦੇ ਘਰ ਦੇ ਅਗਲੇ ਪਾਸੇ ਬਣੀ ਰਿਹਾਇਸ਼ ਦੇ ਇਕ ਕਮਰੇ ਜਿਸਦਾ ਦਰਵਾਜ਼ਾ ਬੰਦ ਸੀ, ਨੂੰ ਤੋੜ ਕੇ ਦੇਖਿਆ ਤਾਂ ਗੁਰਜੀਤ ਸਿੰਘ ਸ਼ਿੰਦਾ ਅੰਦਰ ਗੰਭੀਰ ਹਾਲਤ ਵਿੱਚ ਸਹਿਕ ਰਿਹਾ ਸੀ, ਜਿਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ। ਘਟਨਾ ਵਿਚ ਲੁੱਟੇ ਗਏ ਮਾਲ ਸਬੰਧੀ ਅਜੇ ਪਤਾ ਨਹੀਂ ਚੱਲ ਸਕਿਆ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply