ਮੰਗਾਂ ਪੁਰੀਆਂ ਨਾ ਹੋਣ ‘ਤੇ ਹੋਣਗੇ ਰੋਸ ਧਰਨੇ ਤੇ ਭੁੱਖ ਹੜਤਾਲਾਂ -ਮਨਮੋਹਨ ਸਿੰਘ ਟੀਟੂ
ਅੰਮ੍ਰਿਤਸਰ, 27 ਅਪ੍ਰੈਲ (ਗੁਰਪ੍ਰੀਤ ਸਿੰਘ) ਸਥਾਨਕ ਨਗਰ ਨਗਮ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਰਦੇ ਦੀ ਅਣਦੇਖੀ ਦੇ ਮੁੱਦੇ ਨੂੰ ਲੈ ਕੇ ਸੰਘਰਸ਼ ਅਰੰਭਣ ਅਤੇ ਨਗਰ ਨਿਗਮ ਨੂੰ ਅਲਟੀਮੇਟਮ ਦੇਂਣ ਸਬੰਧੀ ਹੋਲੀ ਸਿਟੀ ਟ੍ਰਸਟ ਅੰਮ੍ਰਿਤਸਰ ਦੀ ਇਕ ਹੰਗਾਮੀ ਮੀਟਿੰਗ ਅੱਜ ਸੁਸਾਇਟੀ ਪ੍ਰਧਾਨ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੇਠ ਸੁਸਾਇਟੀ ਦੇ ਦਫ਼ਤਰ ਮੰਡੀ ਫਤਿਹ ਸਿੰਘ ਵਿਖੇ ਬੁਲਾਈ ਗਈ। ਜਿਸ ਵਿਚ ਜਿਸ ਵਿਚ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਵੀ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਆਂ ਸ: ਟੀਟੂ ਨੇ ਕਿਹਾ ਕਿ ਨਗਰ ਨਿਗਮ ਵਲੋਂ ਇਕ ਫਿਰਕੂ ਸੋਚ ਵਾਲੇ ਭਾਜਪਾ ਮੰਤਰੀ ਦੀ ਸ਼ਹਿ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਇਲਾਕੇ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ ਤੇ ਜਿਸ ਕਰਕੇ ਇਸ ਇਲਕੇ ਵਿਚ ਸੜਕਾਂ, ਗਲੀਆਂ ਨਾਲੀਆਂ ਤੇ ਹੋਰ ਮੁਢਲੇ ਕੰਮਾਂ ਦਾ ਬੁਰਾ ਹਾਲ ਹੈ ਤੇ ਇਸ ਧੱਕੇਸ਼ਾਹੀ ਨੁੰ ਸਿੱਖ ਸੰਗਤਾਂ ਕਦੇ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਲੇ ਕੇ ਸ਼ਹਿਰ ਦੀਆਂ ਮਸੂਹ ਧਾਰਮਿਕ ਤੇ ਸਮਾਜ ਸੇਵੀ ਜਥੇਬੰਧੀਆਂ ਦੇ ਸਹਿਯੋਗ ਨਾਲ 29 ਅਪ੍ਰੈਲ ਨੂੰ ਨਗਰ ਨਿਗਮ ਨੂੰ ਅਲਟੀਮੇਟਮ ਦੇ ਰੂਪ ਵਿਚ ਮੰਗ ਪੱਤਰ ਦਿੱਤਾ ਜਾਵੇਗਾ ਤੇ ਉਸ ਤੋਂ ਇਕ ਹਫਤੇ ਵਿਚ ਜੇਕਰ ਇਹ ਵਿਕਾਸ ਕਾਰਜ ਅਰੰਭ ਨਾ ਕੀਤੇ ਗਏ ਤਾਂ ਜਿਥੇ ਜਥੇਬੰਦੀਆਂ ਵਲੋਂ ਜਿਥੇ ਰੋਸ ਧਰਨੇ ਤੇ ਭੱਖ ਹੜਤਾਲ ਕੀਤੀ ਜਾਵੇਗੀ ਉਥੇ ਉਕਤ ਭਾਜਪਾ ਮੰਤਰੀ ਤੇ ਮੇਅਰ ਦਾ ਘਿਰਾਉ ਵੀ ਕੀਤਾ ਜਾਵੇਗਾ।
ਤਾਲਮੇਲ ਦਲ ਦੇ ਪ੍ਰਧਾਨ ਕੁਲਦੀਪ ਸਿੰਘ ਪੰਡੋਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਕੇਂਦਰ ਤੇ ਰਾਜ ਸਰਕਾਰ ਵਲੋਂ ਸ੍ਰੀ ਹਰਮੰਦਰ ਸਾਹਿਬ ਤੇ ਇਸ ਇਲਾਕੇ ਦੇ ਵਿਕਾਸ ਲਈ ਕਈ ਹਜਾਰ ਕਰੋੜ ਦੀ ਰਾਸ਼ੀ ਗ੍ਰਾਂਟ ਵਲੋਂ ਆ ਚੁੱਕੀ ਹੈ, ਪਰ ਅਫਸੋਸ ਦੀ ਗੱਲ ਹੈ ਕਿ ਉਕਤ ਭਾਜਪਾ ਮੰਤਰੀ ਵਲੋਂ ਜਿਥੇ ਆਪਣੇ ਹਲਕੇ ਵਿਚ 500 ਕਰੋੜ ਦੀ ਰਾਸ਼ੀ ਖਰਚੀ ਜਾ ਚੁੱਕੀ ਹੈ ਉਥੈ ਉਸ ਵਲੋਂ ਇਸ ਪਵਿਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਲਈ ਮਾਤਰ ਦੋ ਕਰੋੜ ਖਰਚਣੇ ਵੀ ਗਵਾਰਾ ਨਹੀਂ ਹਨ।ਵੱਖ-ਵੱਖ ਬੁਲਾਰਿਆਂ ਨੇ ਸ਼ਹਿਰ ਦੀਆਂ ਸਮੂਹ ਸਿੱਖ ਸੰਗਤਾਂ ਤੇ ਜਥੇਬੰਦੀਆਂ ਨੂੰ ਇਕੱਮੁਠ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਨਾਲ ਹੋ ਰਹੇ ਇਸ ਬੇਇਨਸਾਫੀ ਦੀ ਲੜਾਈ ਵਿਚ ਸਹਿਯੌਗ ਦੇਂਣ ਦੀ ਅਪੀਲ ਕੀਤੀ।
ਇਸ ਮੌਕੇ ਹੋਰਨਾ ਤੋਂ ਇਲਾਵਾ ਸੰਤ ਸੁਰਿੰਦਰ ਸਿੰਘ ਮਿੱਠਾ, ਬਾਬਾ ਕਸ਼ਮੀਰ ਸਿੰਘ ਗੁਰਦੁਆਰਾ ਟਾਹਲਾ ਸਾਹਿਬ, ਹਰਿੰਦਰ ਸਿੰਘ ਚੇਅਰਮੈਨ ਹੋਟਲ ਐਸੋਸੀਏਸ਼ਨ ਅੰਮ੍ਰਿਤਸਰ, ਭਾਈ ਗੁਰਸੇਵ ਸਿੰਘ ਮੁੱਖੀ ਕੀਰਤਨੀ ਜਥਾ, ਜਥੇ.ਪੂਰਨ ਸਿੰਘ ਮੱਤੇਵਾਲ, ਗੁਰਪ੍ਰੀਤ ਸਿੰਘ ਮੱਤੇਵਾਲ ਪ੍ਰੈਸ ਸਕੱਤਰ, ਸਤਿੰਦਰਪਾਲ ਸਿੰਘ ਰਾਜੁ ਮੱਤੇਵਾਲ, ਸਵਿੰਦਰ ਸਿੰਘ ਵਸੀਕਾ, ਨਵਤੇਜ ਸਿੰਘ ਕਲਕੱਤਾ ਸੇਵਕ ਜੋੜਾ ਘਰ ਸਭਾ ਗੁਰਦੁਆਰਾ ਸ਼ਹੀਦ ਗੰਜ, ਰਜਿੰਦਰ ਸਿੰਘ ਬਿਟੂ ਪ੍ਰਧਾਨ ਸ਼ਹੀਦ ਬਾਬਾ ਲਛਮਣ ਸਿੰਘ ਟਰੱਸਟ, ਗਗਨਜੀਤ ਸਿੰਘ ਪ੍ਰਧਾਨ ਸਿੰਘ ਸਭਾ ਚਬੂਤਰਾ ਚੌਕ, ਦਸਸ਼ਨ ਸਿੰਘ ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਦੇਵ ਜੀ, ਜਗਜੀਤ ਸਿੰਘ ਪ੍ਰਧਾਨ ਮਹਾਰਾਜਾ ਰਣਜੀਤ ਸਿੰਘ ਕਲੱਬ, ਪ੍ਰੀਤੀ ਭਾਟੀਆਂ, ਰਣਜੀਤ ਸਿੰਘ ਪ੍ਰਧਾਨ ਕਲਗੀਧਰ ਸੇਵਕ ਸਭਾ, ਗੁਰਮੁੱਖ ਸਿੰਘ ਖਾਲਸਾ ਪ੍ਰਧਾਨ ਗੋਬਿੰਦ ਨਗਰ ਵੈਲਫੇਅਰ ਸੁਸਾਇਟੀ, ਨਵਜੀਤ ਸਿੰਘ ਲੱਕੀ ਪ੍ਰਧਾਨ ਗੁਰੂ ਤੇਗ ਬਹਾਦਰ ਸੁਸਾਇਟੀ, ਵਿਨੇ ਅਗਰਵਾਲ ਪ੍ਰਧਾਨ ਗਨੇਸ਼ ਮੱਠ ਚੌਕ ਲਛਮਣਸਰ, ਗੁਰਮੀਤ ਸਿੰਘ ਬਿੱਟੂ ਪ੍ਰਧਾਨ ਸੇਵਕ ਜਥਾ ਜੌੜਾ ਘਰ ਗੁਰਦੁਆਰਾ ਸਹੀਦਾ, ਜਸਪਾਲ ਸਿੰਘ ਪ੍ਰਧਾਨ ਗੁਰਦੁਆਰਾ ਬੈਕੁੰਠ ਧਾਮ, ਗੁਰਸ਼ਰਨ ਸਿੰਘ ਨਾਮਧਾਰੀ ਪ੍ਰਧਾਨ ਕਿਸ਼ਨਗੜ, ਮਾਨ ਸਿੰਘ ਪ੍ਰਧਾਨ ਗੁਰਤੇਗ ਬਹਾਦਰ ਫੈਡਰੇਸ਼ਨ ਆਦਿ ਮੋਹਤਬਰ ਮੌਜੂਦ ਸਨ।
Punjab Post Daily Online Newspaper & Print Media