Wednesday, June 24, 2026

ਚੋਰਾਂ ਨੇ ਦਿਨ ਦਿਹਾੜੇ ਉਡਾਈ ਨਕਦੀ ਤੇ ਸੋਨੇ ਦੇ ਗਹਿਣੇ

PPN2804201501

ਅਲਗੋਂ ਕੋਠੀ, 28 ਅਪ੍ਰੈਲ (ਹਰਦਿਆਲ ਸਿੰਘ ਭੈਣੀ)  ਥਾਣਾ ਖਾਲੜਾ ਤਹਿਤ ਆਉਂਦੇ ਪਿੰਡ ਭੈਣੀ ਮੱਸਾ ਸਿੰਘ ਵਿਖੇ  ਚੋਰਾਂ ਵਲੋਂੇ ਦਿਨ ਦਿਹਾੜੇ ਇੱਕ ਘਰ ਵਿਚੋਂ ਸੋਨਾ ਅਤੇ ਨਕਦੀ ਚੋਰੀ ਕੀਤੇ ਜਾਣ ਦੀ ਖਬਰ ਹੈ।ਰਣਜੀਤ ਸਿੰਘ ਪੁੱਤਰ ਲੱਖਾ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਕੰਮ ਕਾਰ ‘ਤੇ 14-15 ਦਿਨ ਪਹਿਲਾਂ ਗਿਆ ਸੀ ਅਤੇ ਗਰ ਵਿੱਚ ਉਸ ਦੀ ਮਾਤਾ ਇਕੱਲੀ ਸੀ ਅਤੇ ਉਹ ਵੀ ਕਿਸੇ ਰਿਸ਼ਤੇਦਾਰ ਕੋਲ ਚਲੀ ਗਈ। ਅਤੇ ਜਦ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਖਿੜਕੀ ਪੁੱਟੀ ਹੋਈ ਸੀ ਅਤੇ ਉਹ ਨੇ ਜਦ ਦਰਵਾਜਾ ਖੋਲ ਕੇ ਕਮਰੇ ਅੰਦਰ ਗਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਸੰਦੂਕ ਦੇ ਤਾਲੇ ਵੀ ਟੁੱਟੇ ਹੋਏ ਸਨ।ਰਣਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਜਦ ਸਮਾਨ ਚੈਕ ਕੀਤਾ ਤਾਂ ਸੰਦੂਕ ਵਿੱਚ ਪਏ ਤਕਰੀਬਨ 80000 ਦੇ ਗਹਿਣੇ ਅਤੇ 7000 ਨਕਦ ਰਕਮ ਦੀ ਚੋਰੀ ਹੋ ਚੁੱਕੀ ਸੀ। ਰਣਜੀਤ ਸਿੰਘ ਨੇ ਕਿਹਾ ਕਿ ਚੋਰੀ ਹੋਏ ਗਹਿਣਿਆਂ ਤੇ ਨਕਦੀ ਦੀ ਸ਼ਿਕਾਇਤ ਥਾਣਾ ਖਾਲੜਾ ਵਿਖੇ ਦਰਜ ਕਰਵਾ ਦਿੱਤੀ ਗਈ ਹੈ।ਉਧਰ ਥਾਣਾ ਖਾਲੜਾ ਦੀ ਪੁਲਿਸ ਦਾ ਕਹਿਣਾ ਹੈ ਕਿ ਚੋਰਾਂ ਨੂੰ ਕਾਬੂ ਕਰਨ ਲਈ ਕਾਰਵਾਈ ਅਰੰਭ ਦਿੱੱਤੀ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply