Tuesday, September 1, 2026

ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਤਿੰਨ ਜ਼ਖਮੀ

PPN3004201504ਬਟਾਲਾ, 29 ਅਪ੍ਰੈਲ (ਨਰਿੰਦਰ ਬਰਨਾਲ) – ਬਟਾਲਾ ਦੇ ਸ਼ੂਗਰ ਮੇਲ ਵਿਖੇ ਇਕ ਕਾਰ ਦਾ ਟਇਰ ਫੱਟਣ ਨਾਲ ਇਕ ਔਰਤ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦੇ ਹੋਏ ਰਿੰਪੀ ਪੁਤਰੀ ਜੁਲਜਾਰ ਸਿੰਘ ਵਾਸੀ ਬੁਲੇਵਾਲ ਨੇ ਦੱਸਿਆ ਕਿ ਉਹ ਅਤੇ ਉਸਦੀ ਮਾਤਾ ਸਿੰਦਰ ਕੌਰ ਪਤਨੀ ਜੁਲਜਾਰ ਸਿੰਘ ਆਪਣੇ ਨਿੱਜੀ ਕੰਮਾਂ ਵਾਸਤੇ ਗੁਰਦਾਸਪੁਰ ਜਾ ਰਹੇ ਸੀ। ਜਦੋਂ ਉਹ ਸ਼ੂਗਰ ਮੇਲ ਕੋਲ ਪਹੁੰਚੇ ਤਾਂ ਉਹਨਾਂ ਦੀ ਕਾਰ ਦਾ ਟਇਰ ਫੱਟ ਗਿਆ ਜਿਸ ਨਾਲ ਉਹਨਾਂ ਦੀ ਮਾਤਾ ਜੀ ਬੁਰੀ ਤਰਾਂ ਜ਼ਖਮੀ ਹੋ ਗਈ ਜਿਨਾਂ ਨੂੰ 108 ਦੀ ਸਹਾਇਤ ਨਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ ਗਿਆ ਇਸ ਤਰਾਂ ਹੀ ਪੂਰਨ ਚੰਦ ਪੁਤਰ ਬਾਬੂ ਰਾਮ, ਵਾਸੀ ਸ਼ਿਵ ਨਗਰ ਜੋ ਕਿ ਆਪਣੀ ਸਕੂਟਰੀ ਤੇ ਸੁਹਾਗ ਪੈਲਸ ਕਾਹਨੂੰਵਾਨ ਰੋਡ ਵੱਲ ਜਾ ਰਿਹਾ ਸੀ ਤਾਂ ਜਦੋਂ ਉਹ ਸੁਹਾਗ ਪੈਲਸ ਕੋਲ ਪਹੁੰਚੇ ਤਾਂ ਪਿਛੋਂ ਆ ਰਹੀ ਅਣਪਛਾਤੀ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਤਰਾਂ ਹੀ ਜੀਵਨ ਉਮਰ 4 ਸਾਲ ਰੂੱਥ ਪੁਤਰ ਬੱਗਾ ਮਸੀਹ ਵਾਸੀ ਰਾਮਦਵਾਲੀ ਨੇੜੇ ਡੇਰਾ ਬਾਬਾ ਨਾਨਕ ਜੋ ਕਿ ਆਪਣੇ ਪਿਤਾ ਬੱਗਾਂ ਮਸੀਹ ਦੇ ਨਾਲ ਬਟਾਲਾ ਵੱਲ ਨੂੰ ਆ ਰਿਹਾ ਸੀ ਜਦੋਂ ਉਹ ਧਰਮਕੋਟ ਕੋਲ ਪਹੁੰਚੇ ਤਾਂ ਤੇਜ਼ ਰਫਤਾਰ ਆ ਰਹੀ ਮੋਟਰਸਾਈਕਲ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply