Friday, May 1, 2026

ਗੈਰ ਰਵਾਇਤੀ ਊਰਜਾ ਪ੍ਰਾਜੈਕਟਾਂ ਲਈ ਪੇਡਾ ਵਲੋਂ ਪ੍ਰਵਾਨਿਤ ਲੈਂਡ ਲੀਜ਼ ਪਾਲਿਸ ਹੋਵੇਗੀ ਲਾਗੂ- ਮਜੀਠੀਆ

ਨੰਗਲਾਂ ਵਿਖੇ 4 ਮੈਗਾਵਾਟ ਸੋਲਰ ਪਾਵਰ ਪਲਾਂਟ ਦਾ ਉਦਘਾਟਨ, ਇਸਰਾਈਲ ਦੀ ਕੰਪਨੀ ਵੱਲੋਂ 35 ਕਰੋੜ ਦਾ ਨਿਵੇਸ਼

PPN3004201506ਬਠਿੰਡਾ, 29 ਅਪ੍ਰੈਲ (ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ) – ਪੰਜਾਬ ਦੇ ਗੈਰ ਰਵਾਇਤੀ ਊਰਜਾ ਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਐਲਾਨ ਕੀਤਾ ਹੈ ਕਿਸਾਨਾਂ ਨੂੰ ਸੋਲਰ ਪਾਵਰ ਪਲਾਂਟ ਸਥਾਪਿਤ ਕਰਨ ਵਿਚ ਸਹਾਇਤਾ ਲਈ ਪੰਜਾਬ ਸਰਕਾਰ ਜਲਦ ਹੀ ਪੇਡਾ ਵਲੋਂ ਪ੍ਰਵਾਨਿਤ ਲੈਂਡ ਲੀਜ਼ ਯੋਜਨਾ ਲਾਗੂ ਕਰ ਰਹੀ ਹੈ, ਤਾਂ ਜੋ ਸੂਬੇ ਵਿਚ ਸਾਫ ਤੇ ਸਵੱਛ ਊਰਜਾ ਦੇ ਉਤਪਾਦਨ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ।ਅੱਜ ਇੱਥੇ 35 ਕਰੋੜ ਰੁਪੈ ਦੀ ਲਾਗਤ ਵਾਲੇ ਸੋਲਰ ਪਾਵਰ ਪਲਾਂਟ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਪੇਡਾ ਵਲੋਂ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਇਸ ਨੀਤੀ ਤਹਿਤ ਜ਼ਮੀਨ ਲੀਜ਼ ‘ਤੇ ਦੇਣ ਵਾਲੇ ਕਿਸਾਨ ਨੂੰ ਬਾਜ਼ਾਰੀ ਕੀਮਤ ਨਾਲੋਂ ਵੱਧ ਲੀਜ਼ ਦਿੱਤੀ ਜਾਵੇਗੀ ਅਤੇ ਇਸ ਵਿਚ ਸਾਲਾਨਾ 6 ਫੀਸਦੀ ਦਾ ਵਾਧਾ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮਕਸਦ ਕਿਸਾਨਾਂ ਨੂੰ ਉੱਦਮੀਆਂ ਵਜੋਂ ਤਿਆਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇੱਕ ਹੋਰ ਯੋਜਨਾ ਤਹਿਤ ਪੇਡਾ ਵਲੋਂ ਕਿਸਾਨਾਂ ਦੀ ਮਾਲਕੀ ਵਾਲੀ ਜ਼ਮੀਨ ‘ਤੇ ਪ੍ਰਾਜੈਕਟ ਸਥਾਪਿਤ ਕਰਨ ਲਈ ਕਿਸਾਨਾਂ ਦੀ ਸਹਾਇਤਾ ਕੀਤੀ ਜਾਵੇਗੀ ਜਦਕਿ ਨਿੱਜੀ ਨਿਵੇਸ਼ਕਾਂ ਵਲੋਂ ਨਿਵੇਸ਼ ਲਈ ਉਹ ਕਿਸਾਨ ਕੋਲੋਂ 25 ਸਾਲ ਤੱਕ ਜ਼ਮੀਨ ਠੇਕੇ ‘ਤੇ ਲੈ ਸਕਣਗੇ।ਕਿਸਾਨਾਂ ਨੂੰ ਪੇਡਾ ਵਲੋਂ 1 ਤੋਂ 2.5 ਮੈਗਾਵਾਟ ਸਮਰੱਥਾ ਦੇ ਸੂਰਜੀ ਊਰਜਾ ਪਲਾਂਟ ਸਥਾਪਿਤ ਕਰਨ ਵਿਚ ਸਹਾਇਤਾ ਦਿੱਤੀ ਜਾਵੇਗੀ।
ਸ. ਮਜੀਠੀਆ ਨੇ ਕਿਹਾ ਕਿ ਇਸ ਤਹਿਤ ਪਹਿਲਾਂ ਹੀ ਕਿਸਾਨਾਂ ਵਲੋਂ ਵੱਡੀ ਪੱਧਰ ‘ਤੇ ਉਤਸ਼ਾਹ ਦਿਖਾਇਆ ਗਿਆ ਹੈ ਅਤੇ 2000 ਏਕੜ ਜ਼ਮੀਨ ਵਿਚ ਪ੍ਰਾਜੈਕਟਾਂ ਦੀ ਸਥਾਪਨਾ ਲਈ ਅਰਜ਼ੀਆਂ ਪ੍ਰਾਪਤ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗੈਰ ਰਵਾਇਤੀ ਊਰਜਾ 2 ਤੋਂ ਵਧਾਕੇ 15 ਫੀਸਦੀ ਤੱਕ ਲਿਜਾਣ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸਾਲ 2022 ਤੱਕ 5400 ਮੈਗਾਵਾਟ ਊਰਜਾ ਗੈਰ ਰਵਾਇਤੀ ਸਾਧਨਾਂ ਤੋਂ ਉਤਪਾਦਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ ਜਿਸ ਵਿਚ ਬਾਇਓਮਾਸ ਤੋਂ 300 ਮੈਗਾਵਾਟ , ਕੋ- ਜਨਰੇਸ਼ਨ ਤੋਂ 680 ਮੈਗਾਵਾਟ, ਸੋਲਰ ਤੋਂ 4200 ਮੈਗਾਵਾਟ, ਹਾਈਡਲ ਤੋਂ 200 ਤੇ ਠੋਸ ਰਹਿੰਦ ਖੂੰਹਦ ਤੋਂ 20 ਮੈਗਾਵਾਟ ਸ਼ਾਮਿਲ ਹੈ।
ਸ. ਮਜੀਠੀਆ ਨੇ ਕਿਹਾ ਕਿ ਅੱਜ ਜਿਸ ਪਲਾਂਟ ਦਾ ਉਦਘਾਟਨ ਕੀਤਾ ਗਿਆ ਹੈ ਉਹ ਇਜਰਾਇਲੀ ਕੰਪਨੀ ਵਲੋਂ ਸਥਾਪਿਤ ਕੀਤਾ ਗਿਆ ਹੈ ਜੋ ਕਿ ਰੋਜ਼ਾਨਾ 14000 ਤੋਂ 18000 ਯੂਨਿਟ ਬਿਜਲੀ ਪੈਦਾ ਕਰੇਗਾ ਅਤੇ 19.4 ਏਕੜ ਵਿਚ ਫੈਲਿਆ ਹੈ। ਪੰਜਾਬ ਸਰਕਾਰ ਵਲੋਂ ਗੈਰ ਰਵਾਇਤੀ ਊਰਜਾ ਲਈ ਚੁੱਕੇ ਕਦਮਾਂ ਬਾਰੇ ਦੱਸਦਿਆਂ ਸ. ਮਜੀਠੀਆ ਨੇ ਕਿਹਾ ਕਿ ਪਹਿਲੇ ਪੜਾਅ ਤਹਿਤ 1700 ਕਰੋੜ ਦੇ ਨਿਵੇਸ਼ ਵਾਲੇ 250 ਮੈਗਾਵਾਟ ਦੇ ਪ੍ਰਾਜੈਕਟ ਸਥਾਪਿਤ ਕੀਤੇ ਜਾ ਰਹੇ ਹਨ, ਜਿਸ ਵਿਚੋਂ 1300 ਕਰੋੜ ਦੀ ਲਾਗਤ ਵਾਲੇ 24 ਪ੍ਰਾਜੈਕਟ ਸ਼ੁਰੂ ਹੋ ਚੁੱਕੇ ਹਨ ਜੋ ਕਿ 184 ਮੈਗਾਵਾਟ ਬਿਜਲੀ ਪੈਦਾ ਕਰਨਗੇ।
ਛੱਤਾਂ ‘ਤੇ ਲਾਏ ਗਏ ਸੂਰਜੀ ਊਰਜਾ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਸ. ਮਜੀਠੀਆ ਨੇ ਕਿਹਾ ਕਿ ਬਿਆਸ ਵਿਖੇ ਛੱਤ ‘ਤੇ ਲਾਇਆ ਗਿਆ 7.50 ਮੈਗਾਵਾਟ ਦੇ ਸੂਰਜੀ ਉਰਜਾ ਪਲਾਂਟ ਨੂੰ 31.5 ਮੈਗਾਵਾਟ ਤੱਕ ਵਧਾਇਆ ਜਾ ਰਿਹਾ ਹੈ, ਜੋ ਕਿ ਵਿਸ਼ਵ ਵਿਚ ਸ਼ਭ ਤੋਂ ਵੱਡਾ ਹੋਵੇਗਾ। ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀ ਯੋਜਨਾ ਤਹਿਤ ਵੇਅਰਹਾਊਸ ਦੀਆਂ ਇਮਾਰਤਾਂ ਦੀਆਂ ਛੱਤਾਂ ਦੀ 120 ਮੈਗਾਵਾਟ ਦੇ ਪ੍ਰਾਜੈਕਟਾਂ ਦੀ ਸਥਾਪਨਾ ਲਈ ਪਛਾਣ ਕੀਤੀ ਗਈ ਹੈ।
ਮਜੀਠੀਆ ਨੇ ਕਿਹਾ ਕਿ ਇਹ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦਾਸਿੱਟਾ ਹੈ ਕਿ ਭਾਰਤ ਸਰਕਾਰ ਦੇ ਨਵੀਂ ਅਤੇ ਨਵੀਨੀਕਰਨ ਯੋਗ ਉਰਜਾਮੰਤਰਾਲੇ ਨੇ ਪੰਜਾਬ ਨੂੰ ਨਵੀਨੀਕਰਨ ਯੋਗ ਊਰਜਾ ਦੀ ਸਮਰਥਾ ਦੇ ਵਧਾਉਣ ਦੇਮਾਮਲੇ ਵਿਚ ਸਭ ਤੋਂ ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਸੂਬਿਆਂ ਵਿਚੋਂਇਕ ਹੋਣ ਲਈ ਸਨਮਾਨਿਤ ਕੀਤਾ ਹੈ ਅਤੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੂੰ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਵਲੋ ਸਾਲ 2012 ਅਤੇ 2013ਦੋਰਾਨ ਊਰਜਾ ਬਚਾਓ ਪ੍ਰੋਗਰਾਮ ਦੇ ਸਬੰਧ ਵਿਚ ਸਭ ਤੋ ਵਧੀਆ ਕਾਰਗੁਜਾਰੀਵਿਖਾਉਣ ਵਾਲੀ ਸੂਬਾ ਨੋਡਲ ਏਜੰਸੀ ਵਿਚਂੋ ਇਕ ਐਲਾਨਿਆ ਹੈ।
ਪੰਜਾਬ ਦੇ ਨਿਵੇਸ਼ ਪੱਖੀ ਮਾਹੌਲ ਦੀ ਤਾਰੀਫ ਕਰਦੇ ਹੋਏ ਫੋਕਲ ਐਨਰਜੀਦੇ ਸਹਿ-ਬਾਨੀ ਅਤੇ ਸੀ ਈ ਓ ਨੋਆਮ ਬੈਨ-ਓਜ਼ਰ ਨੇ ਕਿਹਾ ਕਿ ਮੰਤਰੀ ਸz.ਬਿਕਰਮ ਸਿੰਘ ਮਜੀਠੀਆ ਤੱੱਕ ਪਹੁੰਚਣ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਉਣਕਾਰਣ ਅਤੇ ਮੰਤਰੀ ਜੀ ਦੀ ਵਿਕਾਸ ਪੱਖੀ ਸੋਚ ਕਾਰਣ ਉਹਨਾਂ ਦੀ ਰਾਹ ਕਾਫੀਅਸਾਨ ਹੋ ਗਈ।ਉਨ੍ਹਾਂ ਇਸ ਮੌਕੇ ਬਾਇਓਮਾਸ ਊਰਜਾ ਉਤਪਾਦਨ ਦੇ ਖੇਤਰ ਵਿੱਚ ਵੀ ਰਾਜ ਅੰਦਰ ਨਿਵੇਸ਼ ਕਰਨ ਦਾ ਐਲਾਨ ਕੀਤਾ। ਉਹਨਾਂ ਪੇਡਾ ਦੇ ਅਧਿਕਾਰੀਆਂ ਦੇ ਹਾਂ ਪੱਖੀ ਵਤੀਰੇ ਦੀ ਸ਼ਲਾਘਾ ਵੀ ਕੀਤੀ।ਨੰਗਲਾ ਪ੍ਰੋਜੈਕਟਵਿਚ ਇਸਤੇਮਾਲ ਤਕਨੀਕ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿਜਰਮਨੀ ਵਿਚ ਬਣੇ 4 ਇਨਵਰਟਰ ਇਸ ਪਲਾਂਟ ਵਿਚ ਸਥਾਪਿਤ ਕੀਤੇ ਗਏਹਨ ਤਾਂ ਜੋ ਡਾਇਰੈਕਟ ਕਰੰਟ ਨੂੰ ਅਲਟਰਨੇਟ ਕਰੰਟ ਵਿਚ ਤਬਦੀਲ ਕੀਤਾ ਜਾਸਕੇ ਅਤੇ ਗਰਿੱੱਡ ਨਾਲ ਜੋੜਿਆ ਜਾ ਸਕੇ।ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਅੱੱਖੀਂ ਘੱੱਟਾ ਪਾਉਣ ਵਾਲੀ ਦਸਦਿਆਂ ਸz.ਮਜੀਠੀਆ ਨੇ ਕਿਹਾ ਕਿ ਜੂਨੀਅਰ ਗਾਂਧੀ ਅਜੇਛੁੱੱਟੀਆਂ ਕੱਟ ਕੇ ਵਾਪਿਸ ਮੁੜੇ ਹੀ ਹਨ ਅਤੇ ਅਚਾਨਕ ਹੀ ਜਾਗ ਪਏ ਹਨ।ਉਨ੍ਹਾਂ ਅੱਗੇ ਕਿਹਾ ਕਿ ਸੂਬਾਈ ਕਾਂਗਰਸ ਕੋਲ ਕੋਈ ਮੱਦਾ ਨਹੀਂ ਰਿਹਾ ਅਤੇ ਉਹ ਹੁਣਆਪਸ ਵਿਚ ਹੀ ਸੱਤਾ ਲਈ ਪਾਟੋਧਾੜ ਹੋਏ ਪਏ ਹਨ।ਕੁਦਰਤੀ ਕਰੋਪੀ ਕਾਰਣਕਿਸਾਨਾਂ ਦੀਆ ਫਸਲਾਂ ਨੂੰ ਨੁਕਸਾਨ ਹੋਣ ਕਰਕੇ ਕਿਸਾਨਾਂ ਨੂੰ ਵੱਧ ਮੁਆਵਜ਼ਾਦੇਣ ਦੀ ਪੰਜਾਬ ਦੀ ਮੰਗ ਬਾਰੇ ਉਨ੍ਹਾਂ ਮੁੱਖ ਮੰਤਰੀ ਸz. ਪ੍ਰਕਾਸ਼ ਸਿੰਘ ਬਾਦਲ ਦੀ ਇਸ ਮੰਗ ਦਾ ਸਮਰਥਨ ਕੀਤਾ ਕਿ ਕਿਸਾਨਾਂ ਨੂੰ ਹੋਰ ਮੁਆਵਜ਼ਾ ਮਿਲਣਾ ਚਾਹੀਦਾ ਹੈ।ਇਸ ਮੌਕੇ ਤਲਵੰਡੀ ਸਾਬੋ ਦੇ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ,ਪੇਡਾ ਦੇ ਸੀ ਈ ਓ ਡਾ. ਅਮਰਪਾਲ ਸਿੰਘ, ਡਾਇਰੈਕਟਰ ਪੇਡਾ ਬਲੌਰ ਸਿੰਘ, ਐਸ ਡੀ ਐਮ ਬਠਿੰਡਾ ਦਮਨਜੀਤ ਸਿੰਘ ਮਾਨ ਵੀ ਹਾਜਰ ਸਨ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply