Tuesday, September 8, 2026

ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਦੀ ਵਿਦਿਆਰਥਣ ਦੀ ਐਚ. ਕੇ ਕਲਾਰਕ ਇਨ ਵਿਵਿੱਚ ਪਲੇਸਮੈਂਟ

ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ ਸ’ਗੂ) ੁ ਸ਼ਹਿਰ ਵਿਚ ਅਤਿ ਆਧੁਨਿਕ ਅਤੇ ਆਰਾਮਦਾਇਕ ਸਹੂਲਤਾਂ ਲਈ ਖਿੱਚ ਦਾ ਕੇਂਦਰ ਮੰਨੇ ਜਾਣ ਵਾਲੇ ਐਚ. ਕੇ ਕਲਾਰਕ ਇਨ ਵਲੋ ਸੀ ਕੇ ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਿਖੇ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ।ਐਚ. ਕੇ ਕਲਾਰਕ ਇਨ ਹੋਟਲ ਇੰਡਸਟਰੀ ਵਿਚ ਇਕ ਨਾਮੀ ਗਰੁਪ ਹੈ ਜੋ 15 ਸਟੇਟਾਂ ਵਿਚ 51 ਸ਼ਾਖਾਵਾਂ ਖੋਲ ਕੇ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਇਕ ਮੰਨੇ ਹੋਏ ਬ੍ਰਾਂਡ ਦੇ ਰੂਪ ਵਿਚ ਸਥਾਪਿਤ ਹੋ ਚੁੱਕਾ ਹੈ ਜਿਸ ਵਿਚ ਅਲਟਰਾ ਮਾਡਰਨ ਸੁਵਿਧਾਵਾਂ ਨਾਲ ਸੁਸੱਜਿਤ ਬੈਂਕਵਟ ਹਾਲ, ਡੀ ਲਕਸ ਰੂਮਜ ਅਤੇ ਹੋਰ ਵਰਲਡ ਕਲਾਸ ਸੇਵਾਵਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ।
ਐਚ. ਕੇ ਕਲਾਰਕ ਇਨ ਦੀ ਤਜੁਰਬੇਕਾਰ ਅਤੇ ਕੁਸ਼ਲ ਟੀਮ ਦੀ ਯੋਗ ਦੇਖ ਰੇਖ ਹੇਠ ਕਰਵਾਏ ਗਏ ਵੱਖ ਵੱਖ ਰਾਊਂਡਸ ਵਿਚ ਸੀ ਕੇ ਡੀ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਅੰਤ ਵਿਚ ਐਚ. ਕੇ ਕਲਾਰਕ ਇਨ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਸ: ਚਰਨਜੀਤ ਸਿੰਘ ਚੱਢਾ (ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ) ਅਤੇ ਜਨਰਲ ਮੈਨੇਜਰ ਰਾਹੁਲ ਰੋਹਿਤ ਸ਼ਰਮਾ ਵਲੋਂ ਲਏ ਗਏ ਪਾਰਖੀ ਫਾਈਨਲ ਰਾਉਂਡ ਦੇ ਮੁਸ਼ਕਿਲ ਮਾਪਦੰਡਾਂ ਤੇ ਖਰਾ ਉਤਰਦੀ ਹੋਈ ਸੀ ਕੇ ਡੀ ਦੀ ਐਮ ਬੀ ਏ ਦੀ ਵਿਦਿਆਰਥਣ ਲਕਸ਼ਮੀ ਪਾਂਡੇ ਐਚ. ਕੇ ਕਲਾਰਕ ਇਨ ਵਿਚ ਦੋ ਲੱਖ ਦੇ ਸਾਲਾਨਾ ਪੈਕੇਜ ਤੇ H.R. Executive ਦੀ ਨੋਕਰੀ ਹਾਸਿਲ ਕਰਨ ਵਿਚ ਕਾਮਯਾਬ ਹੋਈ।
ਮੈਂਬਰ ਇੰਚਾਰਜ ਡਾ: ਬਲਜਿੰਦਰ ਸਿੰਘ ਅਤੇ ਪ੍ਰਿ: ਡਾ: ਐਚ. ਐਸ. ਸੰਧੂ ਨੇ ਚੁਣੀ ਗਈ ਲਕਸਮੀ ਪਾਂਡੇ ਨੂੰ ਸ਼ਹਿਰ ਦੇ ਨਾਮੀ ਹੋਟਲ ਵਿਚ ਸ਼ਾਨਦਾਰ ਭਵਿੱਖ ਦੇ ਆਗਾਜ ਲਈ ਵਧਾਈ ਦਿੱਤੀ । ਉਹਨਾਂ ਹੈਡ ਪਲੇਸਮੈਂਟਸ ਸ: ਪਰਮਜੀਤ ਸਿੰਘ ਮੱਕੜ ਦੀ ਵੀ ਆਪਣੇ ਕੰਮ ਪ੍ਰਤਿ ਲਗਨ ਅਤੇ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅਜਿਹੀਆ ਪਲੇਸਮੈਟਸ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਨੂੰ ਵਧਾਉਦਿਆਂ ਉਹਨਾਂ ਦੇ ਭੱਵਿਖ ਨੂੰ ਹੋਰ ਵੀ ਉਸਾਰੂ ਰੂਪ ਵਿਚ ਬਨਾਉਣ ਲਈ ਮਦਦਗਾਰ ਸਾਬਿਤ ਹੁੰਦੀਆਂ ਹਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply