
ਨਵੀਂ ਦਿੱਲੀ, 1 ਮਈ (ਅੰਮ੍ਰਿਤ ਲਾਲ ਮੰਨਣ) – ਵਾਰਡ ਨੰ. 115 ਖੇਤਰ ਵਿਖੇ ਕੌਂਸਲਰ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਨੇਤਾ ਸ਼੍ਰੀ ਡਿੰਪਲ ਚੱਡਾ ਵੱਲੋਂ ਸੀ ਬਲਾਕ ਕਮਯੂਨਿਟੀ ਸੈਂਟਰ ਵਿਖੇ ਵਿਸ਼ਾਲ ਜਨਤਾ ਦਰਬਾਰ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਵਾਰਡ ਨਿਵਾਸੀ, ਆਰ ਡਬਲਿਊ ਏ, ਸਮਾਜਿਕ ਅਤੇ ਧਾਰਮਿਕ ਅਦਾਰਿਆਂ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਸਮਸਿਆਵਾਂ ਦਾ ਤੁਰੰਤ ਹਲ ਕੱਢਣ ਲਈ ਬੁਲਾਇਆ ਗਿਆ।ਇਸ ਜਨਤਾ ਦਰਬਾਰ ਵਿੱਚ ਸਾਰੇ ਵਿਭਾਗਾਂ ਦੇ ਜੇ.ਈ, ਏ.ਈ, ਐਕਸ ਈ ਐਨ ਮੌਜੂਦ ਸਨ ਅਤੇ ਉਨ੍ਹਾਂ ਨੇ ਸਾਰੀਆਂ ਸਮਸਿਆਵਾਂ ਨੂੰ ਤੁਰੰਤ ਨੋਟ ਕੀਤਾ ਅਤੇ ਨਾਲ ਹੀ ਛੇਤੀ ਤੋਂ ਛੇਤੀ ਕਾਰਵਾਈ ਕਰਣ ਦੀ ਭਰੋਸਾ ਦਿੱਤਾ।
ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਸ੍ਰ ਗੁਰਲਾਡ ਸਿੰਘ, ਸ. ਹਰਜਿੰਦਰ ਸਿੰਘ, ਸ੍ਰ ਜੀਤ ਸਿੰਘ ਖੋਖਰ, ਭਾਜਪਾ ਦੇ ਜਿਲਾ ਪ੍ਰਧਾਨ ਰਾਜਕੁਮਾਰ ਗੋ੍ਰਵਰ, ਸਾਬਕਾ ਪ੍ਰਧਾਨ ਸੱਤ ਨਾਰਾਇਣ ਡੰਗ ਅਤੇ ਮਹਾਮੰਤਰੀ ਸੂਰਯਵੰਸ਼ੀ ਵੀ ਸ਼ਾਮਲ ਹੋਏ ਇਨ੍ਹਾ ਤੋਂ ਇਲਾਵਾ ਇਲਾਕੇ ਦੇ ਪੱਤਵੰਤੇ ਅਵਤਾਰ ਸਿੰਘ ਪ੍ਰਧਾਨ, ਕੰਧਾਰੀ, ਵਿੱਕੀ ਪ੍ਰਧਾਨ, ਵਿੱਕੀ ਧਰਮਪੁਰੀ, ਸੁਸ਼ੀਲ ਰੋਹਿਲਾ ਅਤੇ ਹੋਰ ਵਰਕਰ ਸ਼ਾਮਲ ਹੋਏ।
Punjab Post Daily Online Newspaper & Print Media