Wednesday, March 25, 2026

ਕਾਠਮੰਡੂ ਦੇ ਪਸ਼ੂਪਤੀਨਾਥ ਮੰਦਿਰ ਦੀ ਯਾਤਰਾ ‘ਤੇ ਗਏ ਜੰਡਿਆਲਾ ਵਾਸ ਰਾਜੀ ਖੁਸ਼ੀ ਪਰਤੇ

PPN0105201514

ਜੰਡਿਆਲਾ ਗੁਰੁ, 1 ਮਈ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਕਾਠਮੰਡੂ ਦੇ ਪਸ਼ੂਪਤੀਨਾਥ ਮੰਦਿਰ ਦੀ ਯਾਤਰਾ ‘ਤੇ ਜੰਡਿਆਲਾ, ਬਟਾਲਾ, ਫਗਵਾੜਾ, ਤੇ ਹੁਸ਼ਿਆਰਪੁਰ ਤੋਂ ਗਏ ਜਥੇ ਦੇ ਮੈਂਬਰਾਂ ਨੇ, ਨੇਪਾਲ ਵਿੱਚ ਆਏ ਭਾਰੀ ਤੂਫਾਨ ਤੋਂ ਬਚ ਕੇ ਵਾਪਸ ਪੁੱਜਣ ‘ਤੇ ਆਪਣੀ ਹੱਡ ਬੀਤੀ ਸੁਣਾਈ ਹੈ।ਜਥੇ ਵਿੱਚ ਸ਼ਾਮਿਲ ਜੰਡਿਆਲਾ ਗੁਰੂ ਤੋਂ ਗਏ ਮਨਮੋਹਨ ਸਿੰਘ ਨੇ ਦੱਸਿਆ ਕਿ 25 ਅਪ੍ਰੈਲ ਜਿਸ ਦਿਨ ਤੂਫਾਨ ਆਇਆ ਉਹਨਾਂ ਦਾ ਜਥਾ ਅਜੇ ਪਸ਼ੂਪਤੀਨਾਥ ਮੰਦਿਰ ਵਿਚੋਂ ਬਾਹਰ ਆਇਆ ਤਾਂ ਉਹ ਤੇ ਸਿਮਰਨ ਸਿੰਘ ਮੰਦਿਰ ਦੇ ਕੋਲ ਹੀ ਨਿਰਮਲ ਅਖਾੜਾ ਵਿੱਚ ਮੋਜੂਦ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਚਲੇ ਗਏ। ਉਥੇ ਉਨਾਂ ਦੋਨਾਂ ਨੇ ਗੁਰੂ ਸਾਹਿਬ ਦੀ ਤਾਬਿਆ ਵਿੱਚ ਸਫਾਈ ਅਤੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਅਜੇ 2 ਕੁ ਹੀ ਮਿੰਟ ਬੀਤੇ ਸਨ ਕਿ ਜੋਰਦਾਰ ਝੱਟਕੇ ਲਗਣੇ ਸ਼ੁਰੂ ਹੋ ਗਏ, ਸਿਮਰਨ ਸਿੰਘ ਨੇ ਬਾਹਰ ਜਾ ਕੇ ਦੇਖਿਆ ਅਤੇ ਦੱਸਿਆ ਕਿ ਬਾਹਰ ਤਾਂ ਤਬਾਹੀ ਮਚ ਗਈ ਹੈ ਜਲਦੀ ਬਾਹਰ ਆ ਜਾਉ। ਮਨਮੋਹਨ ਸਿੰਘ ਅਨੁਸਾਰ ਜਦ ਉਹ ਬਾਹਰ ਨਿਕਲਕੇ ਆਪਣੇ ਬਾਕੀ ਜਥੇ ਵੱਲ ਜਾ ਰਹੇ ਸਨ ਤਾਂ ਧਰਤੀ ਇਸ ਤਰ੍ਹਾਂ ਕੰਬ ਰਹੀ ਸੀ ਕਿ ਪਤਾ ਨਹੀਂ ਕਿਥੋਂ ਦੋਫਾੜ ਹੋ ਜਾਣੀ ਹੈ।ਦੇਖਦੇ ਹੀ ਦੇਖਦੇ ਉਨਾਂ ਦੇ ਸਾਹਮਣੇ ਬਿਲਡਿੰਗਾਂ ਡਿਗਣੀਆਂ ਸ਼ੁਰੂ ਹੋ ਗਈਆਂ। ਸਾਰਾ ਕਾਠਮੰਡੂ ਸੜਕਾਂ ਉਪਰ ਆ ਗਿਆ।

             ਉਹਨਾਂ ਦੱਸਿਆ ਕਿ ਉਸ ਦਿਨ ਕਰੀਬ 60-70 ਜੋਰਦਾਰ ਭੂਚਾਲ ਦੇ ਝਟਕੇ ਲੱਗੇ ਹੋਣਗੇ।ਜਿਸ ਪੈਲਸ ਵਿੱਚ ਠਹਿਰੇ ਸੀ ਉਸ ਵਿਚੋਂ ਬਾਕੀ ਸਾਥੀਆਂ ਨੂੰ ਕੱਢਕੇ ਬਾਹਰ ਖੁੱਲੇ ਮੈਦਾਨ ਵਿੱਚ ਲੈ ਆਏ। ਚਾਰੇ ਪਾਸੇ ਮਿੱਟੀ ਦੇ ਗੋਲਿਆਂ ਨਾਲ ਹਨੇਰਾ ਹੀ ਹਨੇਰਾ ਹੋ ਗਿਆ।ਉਹਨਾਂ ਦੱਸਿਆ ਕਿ ਉਨਾਂ ਅਪਨੀਆਂ ਅੱਖਾਂ ਨਾਲ ਬਿਲਡਿੰਗਾਂ ਕੰਬਦੀਆਂ ਅਤੇ ਫਿਰ ਡਿੱਗਦੀਆਂ ਦੇਖੀਆਂ। ਸਾਰੇ ਪਾਸੇ ਹਾਹਾਕਾਰ ਮੱਚ ਗਈ। ਜਥੇ ਦੀ ਅਗਵਾਈ ਕਰ ਰਹੇ ਮਨਮੋਹਨ ਸਿੰਘ ਨੇ ਦੱਸਿਆ ਕਿ ਲਗਭਗ 2 ਕਿਲੋਮੀਟਰ ਦੇ ਇਲਾਕੇ ਵਿੱਚ ਸਾਰੇ ਪਾਸੇ ਤਬਾਹੀ ਅਤੇ ਨਿੱਕੇ ਨਿੱਕੇ ਮੰਦਿਰ ਨਸ਼ਟ ਹੋ ਚੁੱਕੇ ਸਨ ਜਦੋਂ ਕਿ ਪਸ਼ੂਪਤੀਨਾਥ ਮੰਦਿਰ ਠੀਕ ਠਾਕ ਸੀ।ਉਹਨਾਂ ਦੱਸਿਆ ਕਿ ਨੇਪਾਲ ਸਰਕਾਰ ਵਲੋਂ ਉਥੇ ਗਏ ਸ਼ਰਧਾਲੂਆਂ ਦੀ ਕੋਈ ਸਾਰ ਨਹੀਂ ਲਈ ਗਈ ਅਤੇ ਰਾਤ ਖੁੱਲੇ ਅਸਮਾਨ ਹੇਠ ਹੀ ਡਰ ਡਰ ਕੇ ਬਿਤਾਉਣੀ ਪਈ।ਅਗਲੇ ਦਿਨ ਕੇਂਦਰ ਸਰਕਾਰ ਵਲੋਂ ਭੇਜੀਆਂ 100 ਦੇ ਕਰੀਬ ਬੱਸਾਂ ਰਾਹੀਂ ਲੋਕਾਂ ਨੂੰ ਰਾਹਤ ਮਿਲੀ।ਉਹਨਾਂ ਦੱਸਿਆ ਕਿ ਇਸ ਤ੍ਰਾਸਦੀ ਵਿੱਚ 10000 ਦੇ ਕਰੀਬ ਮੋਤਾਂ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਸਰਕਾਰੀ ਅੰਕੜਿਆਂ ਵਿੱਚ ਇਸ ਦੀ ਗਿਣਤੀ ਘੱਟ ਦੱਸੀ ਜਾ ਰਹੀ ਹੈ।ਇੱਕ ਪਿੰਡ ਤਾਂ ਪੂਰੇ ਦਾ ਪੂਰਾ ਹੀ ਮਿੱਟੀ ਵਿੱਚ ਮਿਲ ਗਿਆ।ਉਹਨਾਂ ਕਿਹਾ ਕਿ ਅੱਜ ਵੀ ਉਹ ਸਾਰਾ ਦ੍ਰਿਸ਼ ਯਾਦ ਕਰਕੇ ਸਾਰਾ ਸਰੀਰ ਕੰਬਣ ਲਗ ਜਾਂਦਾ ਹੈ।ਜੰਡਿਆਲਾ ਗੁਰੂ ਤੋਂ 7 ਮੈਂਬਰ ਇਸ ਜਥੇ ਵਿੱਚ ਯਾਤਰਾ ‘ਤੇ ਗਏ ਸਨ।ਜਿਹਨਾਂ ਵਿੱਚ ਸਿਮਰਨ ਸਿੰਘ, ਜਤਿੰਦਰ ਸਿੰਘ, ਸਰਬਜੀਤ ਕੋਰ ਆਦਿ ਸ਼ਾਮਿਲ ਸਨ। ਸਾਰਿਆਂ ਨੇ ਠੀਕ ਠਾਕ ਘਰ ਪਰਿਵਾਰ ਵਿੱਚ ਪਹੁੰਚ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply