Friday, April 17, 2026

 ਸੁਖਬੀਰ ਸਿੰਘ ਬਾਦਲ ਨੇ ਓੋਰਬਿਟ ਬੱਸਾਂ ਸੜਕਾਂ ਤੋਂ ਹਟਾਉਣ ਦਾ ਕੀਤਾ ਫੈਸਲਾ

ਅੰਮ੍ਰਿਤਸਰ ਵਿੱਚ ਮੋਗਾ ਕਾਂਡ ਖਿਲਾਫ ਮੋਮਬਤੀਆਂ ਬਾਲ ਕੇ ਰੋਸ ਪ੍ਰਗਟ ਕਰਦੇ ਹੋਏ ਕਾਂਗਰਸੀ ਆਗੂ ਤੇ ਵਰਕਰ
ਅੰਮ੍ਰਿਤਸਰ ਵਿੱਚ ਮੋਗਾ ਕਾਂਡ ਖਿਲਾਫ ਮੋਮਬਤੀਆਂ ਬਾਲ ਕੇ ਰੋਸ ਪ੍ਰਗਟ ਕਰਦੇ ਹੋਏ ਕਾਂਗਰਸੀ ਆਗੂ ਤੇ ਵਰਕਰ

ਚੰਡੀਗੜ੍ਹ, 2 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਓੋਰਬਿਟ ਬੱਸਾਂ ਸੜਕਾਂ ਤੋਂ ਹਟਾਉਣ ਦਾ ਫੈਸਲਾ ਲਿਆ ਹੈ।ਲੱਗਦਾ ਹੈ ਕਿ ਇਹ ਫੈਸਲਾ ਮੋਗਾ ਕਾਂਡ ਵਿਰੁੱੱਧ ਲੋਕਾਂ ਵਿੱਚ ਵਧ ਰਹੇ ਰੋਸ ਤੋਂ ਬਾਅਦ ਲਿਆ ਗਿਆ ਹੈ।
ਸੂਚਨਾ ਅਨੁਸਾਰ ਸੁਖਬੀਰ ਸਿੰਘ ਬਾਦਲ ਨੇ ਓਰਬਿਟ ਐਵੀਏਸ਼ਨ ਕੰਪਨੀ ਦੇ ਪ੍ਰਬੰਧਕਾਂ ਨੂੰ ਕਿਹਾ ਹੈ ਕਿ ਓਰਬਿਟ ਬੱਸਾਂ ਤੁਰੰਤ ਸੜਕਾਂ ਤੋਂ ਹਟਾ ਲਈਆਂ ਜਾਣ ਅਤੇ ਇਸ ਦੇ ਸਟਾਫ ਨੂੰ ਓਰੀਐਂਟੇਸ਼ਨ ਕੋਰਸ ਦੀ ਟਰੇਨਿੰਗ ‘ਤੇ ਭੇਜਣ ਕਿ ਲੋਕਾਂ ਨਾਲ ਡਿਊਟੀ ਦੌਰਾਨ ਕਿਸ ਤਰਾਂ ਵਿਵਹਾਰ ਕੀਤਾ ਜਾਵੇ। ਉਨਾਂ ਕਿਹਾ ਕਿ ਜਦ ਤੱਕ ਇਹ ਓਰੀਐਂਟੇਸ਼ਨਕੋਰਸ ਪੂਰਾ ਨਹੀਂ ਹੋ ਜਾਂਦਾ ਤਦ ਤੱਕ ਬੱਸਾਂ ਸੜਕ ‘ਤੇ ਨਾ ਉਤਰੀਆਂ ਜਾਣ।
ਜਿਕਰਯੋਗ ਹੈ ਕਿ ਓਰਬਿਟ ਬੱਸ ਵਿਚੋਂ ਇਸ ਦੇ ਕੰਡਕਟਰ ਨੇ ਸਾਥੀਆਂ ਸਮੇਤ ਇੱਕ 14 ਸਾਲਾ ਲੜਕੀ ਅਤੇ ਉਸ ਦੀ ਮਾਂ ਨਾਲ ਪਹਿਲਾਂ ਤਾਂ ਛੇੜਖਾਨੀ ਕੀਤੀ ਅਤੇ ਵਿਰੋਧ ਕਰਨ ‘ਤੇ ਉਨਾਂ ਨੂੰ ਧੱਕਾ ਦੇ ਕੇ ਚੱਲਦੀ ਬੱਸ ਵਿਚੋਂ ਬਾਹਰ ਸੁੱਟ ਦਿਤਾ ਸੀ, ਜਿਸ ਨਾਲ 14 ਸਾਲਾ ਨਾਬਾਲਿਗ ਲੜਕੀ ਦੀ ਮੌਤ ਹੋ ਗਈ ਸੀ ।ਇਸ ਕਾਂਡ ਦੇ ਵਿਰੋਧ ਵਿੱਚ ਕਾਂਗਰਸ ਅਤੇ ਆਮ ਅਦਾਮੀ ਪਾਰਟੀ ਸਮੇਤ ਇਲਾਕੇ ਦੇ ਲੋਕਾਂ ਨੇ ਪ੍ਰਦਰਸ਼ਨ ਤੇ ਮੁਜਾਹਰੇ ਕਰਕੇ ਓਰਬਿਟ ਬੱਸਾਂ ਬੰਦ ਕਰਨ ਅਤੇ ਇਸਦੇ ਮਾਲਕ ਸੁਖਬੀਰ ਸਿੰਘ ਬਾਦਲ ‘ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ ।ਇਹ ਮਾਮਲਾ ਸੰਸਦ ਵਿੱਚ ਵੀ ਗੂੰਜਿਆ ਅਤੇ ਕੇਂਦਰੀ ਗ੍ਰਹਿ ਵਿਭਾਗ ਨੇ ਰਾਜ ਸਰਕਾਰ ਪਾਸੋਂ ਇਸ ਮਾਮਲੇ ਦੀ ਰਿਪੋਰਟ ਵੀ ਤਲਬ ਕੀਤੀ ਸੀ।
ਇਹ ਵੀ ਦੱਸਣਯੋਗ ਹੈ ਕਿ ਦਿਲੱੀ ਵਿੱਚ ਵਾਪਰੇ ਅਜਿਹੀ ਇੱਕ ਘਟਨਾ ਮੌਕੇ ਉਬੇਰ ਟੈਕਸੀ ਸਰਵਿਸ ‘ਤੇ ਪਾਬੰਦੀ ਲਗਾ ਗਈ ਸੀ ਅਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਵੀ ਉਬੇਰ ਟੈਕਸੀ ਕੇਸ ਵਾਂਗ ਓਰਬਿਟ ਬੱਸ ਸਰਵਿਸ ‘ਤੇ ਪਾਬੰਦੀ ਦੀ ਮੰਗ ਕਰ ਰਹੀ ਸੀ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply