
ਅੰਮ੍ਰਿਤਸਰ, 2 ਮਈ (ਗੁਰਪ੍ਰੀਤ ਸਿੰਘ) – ਨੇਪਾਲ ਵਿੱਚ ਆਏ ਭੂਚਾਲ ਦੇ ਕੇਂਦਰ ਬਿੰਦੂ ਸਿੰਧਪੋਲ ਅਤੇ ਇਸ ਨਾਲ ਲਗਦੇ ਇਲਾਕਿਆਂ ਵਿੱਚ ਸ਼ੋ੍ਮਣੀ ਕਮੇਟੀ ਤੇ ਪੰਜਾਬ ਸਰਕਾਰ ਦੇ ਵਲੰਟੀਅਰਾਂ ਨੇ ਕੈਂਪ ਰੂਪੀ ਡੇਰੇ ਲਗਾ ਲਏ ਹਨ ਅਤੇ ਪੀੜ੍ਹਤਾਂ ਨੂੰ ਵੱਡੀ ਪੱਧਰ ਤੇ ਰਾਹਤ ਤਕਸੀਮ ਕਰਨ ਦਾ ਕਾਰਜ ਜਾਰੀ ਹੈ। ਸ: ਦਿਲਜੀਤ ਸਿੰਘ ਬੇਦੀ ਮੀਡੀਆ ਸਕੱਤਰ ਨਾਲ ਗੱਲਬਾਤ ਦੌਰਾਨ ਨੇਪਾਲ ਤੋਂ ਸ: ਦਲਮੇਘ ਸਿੰਘ ਸਾਬਕਾ ਸਕੱਤਰ ਸ਼ੋ੍ਮਣੀ ਕਮੇਟੀ ਨੇ ਫੋਨ ਤੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਨੇਪਾਲ ਵਿੱਚ ਆਏ ਭੂਚਾਲ ਦੇ ਕੇਂਦਰ ਬਿੰਦੂ ਜਿੱਥੇ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਵਿਖੇ ਸ਼ੋ੍ਮਣੀ ਕਮੇਟੀ ਨੇ ਪੂਰੀ ਸਮਰਪਿਤ ਭਾਵਨਾ ਨਾਲ ਸੇਵਾ ਕਾਰਜ ਅਰੰਭੇ ਹੋਏ ਹਨ। ਉਨ੍ਹਾਂ ਦੱਸਿਆ ਕਿ ਘਾਟਨੇਰ, ਬਾਟਨੇਰ, ਧੀਮਪਾਲ, ਜ਼ੀਰੋਖਿਲ੍ਹੋ, ਬੀਨਤਾਨ, ਸ਼ਿਪਾਘਾਟ, ਕਿਰਤੀਪੁਰ, ਹਰਸਿੱਧੀ, ਗੋਦਾਵਰੀ ਆਦਿ ਸਥਾਨਾਂ ਤੇ ਅੱਜ ਸ਼ੋ੍ਰਮਣੀ ਕਮੇਟੀ ਵੱਲੋਂ ਲੰਗਰ ਲਗਾਏ ਗਏ ਤੇ ਲੋੜਵੰਦਾਂ ਨੂੰ ਪੈਕਟਾਂ ਦੇ ਰੂਪ ਵਿੱਚ ਸੁੱਕਾ ਰਾਸ਼ਨ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਸ਼ੋ੍ਮਣੀ ਕਮੇਟੀ ਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਡਾ: ਅੰਗਰੇਜ਼ ਸਿੰਘ ਤੇ ਡਾ: ਭੂਪਿੰਦਰ ਸਿੰਘ ਦੀ ਅਗਵਾਈ ਵਾਲੀ ਸਿਹਤ ਸੇਵਾਵਾਂ ਮੁਹ’ਈਆ ਕਰਨ ਵਾਲੀ ਟੀਮ ਦੇ ਡਾਕਟਰਾਂ ਨੇ ਬਿਮਾਰਾਂ ਤੇ ਜਖ਼ਮੀਆਂ ਦਾ ਇਲਾਜ ਕੀਤਾ ਤੇ ਭੂਚਾਲ ਨਾਲ ਪ੍ਰਭਾਵਿਤ ਵੱਖੁਵੱਖ ਸਥਾਨਾਂ ਤੇ ਪਹੁੰਚ ਕੇ ਸਿਹਤ ਸੇਵਾਵਾਂ ਮੁਹੱਈਆਂ ਕਰਵਾਈਆਂ।ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਦੇ ਘਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਨੇ ਉਨ੍ਹਾਂ ਨੂੰ ਸ਼ੋ੍ਰਮਣੀ ਕਮੇਟੀ ਵੱਲੋਂ ਕੰਬਲ ਤੇ ਟੈਂਟ ਮੁਹੱਈਆ ਕੀਤੇ ਗਏ ਹਨ ।
ਸ: ਰਜਿੰਦਰ ਸਿੰਘ ਮਹਿਤਾ ਤੇ ਸ: ਮੋਹਨ ਸਿੰਘ ਬੰਗੀਂ ਦੋਵੇਂ ਅੰਤ੍ਰਿੰਗ ਮੈਂਬਰ ਸ਼ੋ੍ਮਣੀ ਕਮੇਟੀ, ਸ: ਦਲਮੇਘ ਸਿੰਘ ਤੇ ਸ: ਸਤਬੀਰ ਸਿੰਘ ਸਾਬਕਾ ਸਕੱਤਰ, ਸ: ਸੁਖਦੇਵ ਸਿੰਘ ਭੂਰਾ ਕੋਹਨਾ ਵਧੀਕ ਸਕੱਤਰ, ਸ: ਭੂਪਿੰਦਰਪਾਲ ਸਿੰਘ ਮੀਤ ਸਕੱਤਰ, ਸ: ਲਖਵਿੰਦਰ ਸਿੰਘ ਰੰਧਾਵਾ ਸੁਪਰਵਾਈਜ਼ਰ, ਸ: ਪ੍ਰਮਿੰਦਰ ਸਿੰਘ ਡੰਡੀ ਅਤੇ ਸ਼ੋ੍ਮਣੀ ਕਮੇਟੀ ਕਰਮਚਾਰੀ ਭੂਚਾਲ ਪੀੜ੍ਹਤਾਂ ਨੂੰ ਲੰਗਰ ਅਤੇ ਰਾਸ਼ਨ ਦੇ ਨਾਲ ਨਾਲ ਡਾਕਰਟੀ ਸਹਾਇਤਾ ਵੀ ਮੁਹੱਈਆ ਕਰਵਾ ਰਹੇ ਹਨ ਤੇ ਉਨ੍ਹਾਂ ਦੀ ਦੁੱਖ ਦੀ ਘੜੀ ਵਿੱਚ ਸ਼ਰੀਕ ਹੋ ਰਹੇ ਹਨ। ਸ: ਦਲਮੇਘ ਸਿੰਘ ਨੇ ਕਿਹਾ ਕਿ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਤੇ ਜਦੋਂ ਕਦੇ ਵੀ ਦੇਸ਼ ਵਿੱਚ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਆਪਣੇ ਗੁਰੂ ਸਹਿਬਾਨ ਵੱਲੋਂ ਬਖਸ਼ੇ ਸੇਵਾ ਦੇ ਸਿਧਾਂਤ ਤੇ ਚੱਲਦੇ ਹੋਏ ਬਿਨਾਂ ਕਿਸੇ ਭੇਦ ਭਾਵ ਦੇ ਸਹਾਇਤਾ ਕਰਦੀ ਆਈ ਹੈ।ਉਨ੍ਹਾਂ ਕਿਹਾ ਕਿ ਇਸ ਵਾਰ ਵੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼ੋ੍ਮਣੀ ਕਮੇਟੀ ਵੱਧ ਚੜ੍ਹ ਕੇ ਦੁਖੀਆਂ ਤੇ ਬੁੇਸਹਾਰਿਆਂ ਦੀ ਸਹਾਇਤਾ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਸੰਤਾਂ ਮਹਾਂਪੁਰਸ਼ਾਂ ਵਿੱਚ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਤੇ ਬਾਬਾ ਮਾਨ ਸਿੰਘ ਪਹੇਵਾ ਵਾਲੇ ਲੰਗਰ ਲਗਾ ਕੇ ਭੂਚਾਲ ਪੀੜ੍ਹਤਾਂ ਦੀ ਸੇਵਾ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵਲੰਟੀਅਰ ਡੀ ਆਈ ਜੀ ਸ: ਨੌਨਿਹਾਲ ਸਿੰਘ, ਸ: ਦਿਲਰਾਜ ਸਿੰਘ ਆਈ ਏ ਐਸ ਵੀ ਉਨ੍ਹਾਂ ਦੇ ਨਾਲ ਭੂਚਾਲ ਪੀੜ੍ਹਤਾਂ ਦੀ ਹਰ ਤਰ੍ਹਾਂ ਨਾਲ ਮਦਦ ਕਰ ਰਹੇ ਹਨ।
Punjab Post Daily Online Newspaper & Print Media