Saturday, May 30, 2026

ਹੋਲੀ ਸਿਟੀ ਟ੍ਰੱਸਟ ਵਲੋਂ ਸ੍ਰੀ ਹਰਿਮੰਦਰ ਸਾਹਿਬ ਇਲਾਕੇ ਦੇ ਵਿਕਾਸ ਲਈ ਸੁਖਬੀਰ ਬਾਦਲ ਦੇ ਭਰੋਸੇ ਲਈ ਧੰਨਵਾਦ

ਕੌਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੇਠ ਹੋਈ ਇਕੱਤਰਤਾ

PPN0205201510

ਅੰਮ੍ਰਿਤਸਰ, 2 ਮਈ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਅਤੇ ਸੜਕਾਂ ਦੇ ਮੁੱਦੇ ਨੂੰ ਲੇ ਕੇ ਪਿਛਲੇ ਕੁਝ ਦਿਨਾਂ ਤੋਂ ਹੋਲੀ ਸਿਟੀ ਟਰੱਸਟ ਵਲੋਂ ਭਾਜਪਾ ਦੇ ਇਕ ਮੰਤਰੀ ਤੇ ਨਗਰ ਨਿਗਮ ਪ੍ਰਸ਼ਾਸਨ ਵਿਚਕਾਰ ਚਲ ਰਹੇ ਸੰਘਰਸ਼ ਨੂੰ ਵਿਸ਼ਰਾਮ ਲਗਾਉਂਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ:ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ:ਉਪਕਾਰ ਸਿੰਘ ਸੰਧੂ, ਸੀਨ:ਡਿਪਟੀ ਮੇਅਰ ਸ:ਅਵਤਾਰ ਸਿੰਘ ਟਰੱਕਾਂ ਵਾਲਾ ਤੇ ਹੋਲੀ ਸਿਟੀ ਟ੍ਰਸਟ ਦੇ ਪ੍ਰਧਾਨ ਸ:ਮਨਮੋਹਨ ਸਿੰਘ ਟੀਟੂ ਦੀ ਅਗਵਾਈ ਵਿੱਚ ਇਕ ਵਫ਼ਦ ਨਾਲ ਚੰਡੀਗੜ੍ਹ ਰਿਹਾਇਸ਼ ਵਿਚ ਮੁਲਾਕਾਤ ਕੀਤੀ ਅਤੇ ਇਕ ਘੰਟਾ ਚੱਲੀ ਇਸ ਮੀਟਿੰਗ ਦੌਰਾਨ ਉਕਤ ਵਫ਼ਦ ਦੇ ਮੈਂਬਰਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਇਲਾਕੇ ਨਾਲ ਨਗਰ ਨਿਗਮ ਦੇ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਵਿਤਕਰੇ ਬਾਰੇ ਜਾਣੂ ਕਰਵਾਇਆ ਗਿਆ, ਜਿਸ ਤੇ ਸ:ਬਾਦਲ ਦੇ ਪੂਰਨ ਭਰੋਸਾ ਦਿੰਦਿਆਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਉਸ ਇਲਾਕੇ ਦੇ ਵਿਕਾਸ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ, ਉਨ੍ਹਾਂ ਇਸ ਇਲਾਕੇ ਦੀਆਂ ਮੰਗਾਂ ਸਬੰਧੀ ਤੇ ਵਿਚਾਰ ਕਰਦਿਆਂ ਇਨ੍ਹਾਂ ਵਿਕਾਸ ਕਾਰਜ ਅਰੰਭ ਕਰਵਾਉਣ ਲਈ ਆਪਣੇ ਪ੍ਰਮੁੱਖ ਸਕੱਤਰ ਸ੍ਰੀ ਪੀ.ਐਸ. ਔਜਲਾ ਦੀ ਜਿੰਮੇਵਾਰੀ ਨਿਯੁਕਤ ਕਰਦਿਆਂ ਹਦਾਇਤ ਜਾਰੀ ਕੀਤੀ ਕਿ ਇਨ੍ਹਾਂ ਵਿਕਾਸ ਕਾਰਜਾਂ ਦੇ ਐਸੀਮੇਟ ਬਣਾ ਕੇ ਜਲਦ ਤੋਂ ਜਲਦ ਇਹ ਵਿਕਾਸ ਕਾਰਜ ਅਰੰਭ ਕਰਵਾਏ ਜਾਣ। ਇਸ ਸਾਰੀ ਜਾਣਕਾਰੀ ਅੱਜ ਹੋਲੀ ਸਿਟੀ ਟਰੱਸਟ ਦੀ ਅਗਵਾਈ ਵਿਚ ਸਮੂਹ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀ ਦੀ ਇਕ ਮੀਟਿੰਗ ਦੌਰਾਨ ਸੁਸਾਇਟੀ ਦੇ ਪ੍ਰਧਾਨ ਸ:ਮਨਮੋਹਨ ਸਿੰਘ ਟੀਟੂ ਵਲੋਂ ਆਪਣੇ ਸੰਬੋਧਨ ਵਿਚ ਦਿੱਤੀ ਗਈ। ਉਨ੍ਹਾਂ ਸੰਤੁਸ਼ਟੀ ਪ੍ਰਗਟ ਕਰਦਿਆਂ ਸ:ਸੁਖਬੀਰ ਸਿੰਘ ਬਾਦਲ, ਸ. ਬਿਕਰਮ ਸਿੰਘ ਮਜੀਠੀਆ, ਸ. ਇੰਦਰਬੀਰ ਸਿੰਘ ਬੁਲਾਰੀਆ ਤੇ ਉਪਕਾਰ ਸਿੰਘ ਸੰਧੂ ਦਾ ਇਸ ਮੁੱਦੇ ਦੇ ਹੱਲ ਲਈ ਚੁੱਕੇ ਉਸਾਰੂ ਕਦਮ ਅਤੇ ਦਿੱਤੇ ਪੂਰਨ ਭਰੋਸੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਆਸ ਕੀਤੀ ਕਿ ਇਹ ਕੰਮ ਜਦਲ ਹੀ ਅਰੰਭ ਹੋ ਜਾਣਗੇ।

          ਇਸ ਮੌਕੇ ਹੋਰਨਾ ਤੋਂ ਇਲਾਵਾ ਜਸਪਾਲ ਸਿੰਘ ਕੰਡਾ ਮੀਤ ਪ੍ਰਧਾਨ ਸਵਰਨਕਾਰ ਸੰਘ ਪੰਜਾਬ, ਕੁਲਦੀਪ ਸਿੰਘ ਪੰਡੋਰੀ ਪ੍ਰਧਾਨ ਤਾਲਮੇਲ ਦਲ, ਰਜਿੰਦਰ ਸਿੰਘ ਬਿੱਟੂ ਪ੍ਰਧਾਨ ਸ਼ਹੀਦ ਬਾਬਾ ਲਛਮਣ ਸਿੰਘ ਟਰੱਸਟ, ਜਸਪਾਲ ਸਿੰਘ ਪ੍ਰਧਾਨ ਗੁਰਦੁਆਰਾ ਬੈਕੁੰਠ ਧਾਮ, ਨਵਤੇਜ ਸਿੰਘ ਕਲਕੱਤਾ, ਗੁਰਪ੍ਰੀਤ ਸਿੰਘ ਮੱਤੇਵਾਲ ਪ੍ਰੈਸ ਸਕੱਤਰ, ਮਾਨ ਸਿੰਘ ਪ੍ਰਧਾਨ ਗੁਰਤੇਗ ਬਹਾਦਰ ਫੈਡਰੇਸ਼ਨ, ਸਵਿੰਦਰ ਸਿੰਘ ਵਸੀਕਾ, ਹਰਿੰਦਰ ਸਿੰਘ ਚੇਅਰਮੈਨ, ਸੁਰਿੰਦਰ ਸਿੰਘ ਪ੍ਰਧਾਨ ਹੋਟਲ ਐਸੋ., ਸਤਿੰਦਰਪਾਲ ਸਿੰਘ ਰਾਜੁ, ਸ਼ਾਮ ਲਾਲ, ਗੁਰਮੁਖ ਸਿੰਘ ਖਾਲਸਾ, ਗੁਰਮਖਵੀਰ ਸਿੰਘ, ਗਿਆਨੀ ਦਵਿੰਦਰ ਸਿੰਘ, ਵਿਪਨ ਮਹੰਤ, ਵਿਨੇ ਅਗਰਵਾਲ, ਅਵਤਾਰ ਸਿੰਘ ਟੀਟੂ, ਪ੍ਰਭਜੋਤ ਮਹਿਤਾ ਆਦਿ ਮੋਹਤਬਰ ਆਗੂ ਮੋਜੂਦ ਸਨ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …

Leave a Reply