Friday, September 25, 2026

ਬੀ. ਬੀ. ਕੇ. ਡੀ. ਏ. ਵੀ ਨੇ ਬੈਚੂਲਰ ਆਫ਼ ਡਿਜ਼ਾਇਨ-ਪੰਜਵੇਂ ਸਮੈਸਟਰ ‘ਚ ਹਾਸਲ ਕੀਤੀਆਂ ਸੱਤ ਪੁਜ਼ੀਸ਼ਨਾਂ

PPN0405201503

ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀ ਬੈਚੂਲਰ ਆਫ਼ ਡਿਜ਼ਾਇਨ-ਪੰਜਵਾਂ ਸਮੈਸਟਰ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵਿਚ ਪਹਿਲੀਆਂ ਸੱਤ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਮਿਸ ਸਿਮਰਨ ਨੇ ਯੂਨੀਵਰਸਿਟੀ ਵਿਚੋਂ 919/1000 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮਿਸ ਸਮਿਤਾ ਨੇ 916/1000 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਿਲ ਕੀਤਾ। ਗੁਰਸਿਮਰਨ ਨੇ 904/1000 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ।ਮਿਸ ਅਨੁਭਾ ਨੇ 897/1000 ਅੰਕ ਹਾਸਿਲ ਕਰਕੇ ਸੱਤਵਾਂ ਸਥਾਨ ਪ੍ਰਾਪਤ ਕੀਤਾ। ਮਿਸ ਗੁਨਿਤਾ ਨੇ ਅੱਠਵਾਂ ਸਥਾਨ ਅਤੇ ਮਿਸ ਜ਼ੀਨੀਆ ਨੇ ਨੌਵਾਂ ਸਥਾਨ ਪ੍ਰਾਪਤ ਕੀਤਾ।
ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ ਨੇ ਵਿਦਿਆਰਥਣਾਂ ਨੂੰ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਚੰਗਾ ਅਭਿਨੈ ਕਰਨ ‘ਤੇ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਵਿਭਾਗ ਦੇ ਮੁਖੀ ਮਿਸਿਜ਼ ਮਨਦੀਪ ਸੋਖੀ, ਡਾ. ਮੋਨਾ ਮਲਹੋਤਰਾ ਦੇ ਨਾਲ-ਨਾਲ ਹੋਰ ਅਧਿਆਪਕਾਂ ਨੇ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਪ੍ਰੋਤਸਾਹਿਤ ਕੀਤਾ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply