Sunday, April 26, 2026

ਪੰਜਾਬ ਸਰਕਾਰ ਵਲੋਂ ਚੀਫ ਖਾਲਸਾ ਦੀਵਾਨ ਨੂੰ ਸੋਂਪੇ ਅਤਿਆਧੁਨਿਕ ਆਦਰਸ਼ ਸਕੂਲ ਦਾ ਉਦਘਾਟਨ

PPN0405201505

ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਵਲੋਂ ਆਧੁਨਿਕ ਸਹੂਲਤਾਂ ਨਾਲ ਲੈਸ ਇ’ਕ ਹੋਰ ਨਵਾਂ ਸ੍ਰੀ ਗੁੁਰੂੁ ਹਰਿਕ੍ਰਿਸ਼ਨ ਆਦਰਸ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਉੱਚਾ ਪਿੰਡ, ਕਪੂਰਥਲਾ ਦਾ ਉਦਘਾਟਨ ਮੱਖ ਮਹਿਮਾਨ ਸਿਖਿਆ ਮੰਤਰੀ, ਪੰਜਾਬ, ਡਾ: ਦਲਜੀਤ ਸਿੰਘ ਚੀਮਾ ਦੇ ਕਰ ਕਮਲਾਂ ਨਾਲ ਕੀਤਾ ਗਿਆ।ਇਹ ਸਕੂਲ ਚੀਫ ਖਾਲਸਾ ਦੀਵਾਨ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ।12 ੲੈਕੜ ਵਿਚ ਫੈਲੇ ਇਸ ਨਵੇਂ ਸਕੂਲ ਦੀ ਆਕਰਸ਼ਕ ਸ਼ਾਨਦਾਰ ਇਮਾਰਤ ਵਿਚ ਖੁਲੇ ਹਵਾਦਾਰ ਕਲਾਸ ਰੂਮਜ, ਸਮਾਰਟ ਕਲਾਸ, ਡਿਜੀਟਲ ਕਲਾਸ ਪ੍ਰੋਗਰਾਮਿੰਗ, ਰੀਕੀ੍ਰਏਸ਼ਨਲ ਰੂਮਸ ਅਤੇ ਅਤਿਆਧੁਨਿਕ ਕੰਪਿਊਟਰ ਅਤੇ ਸਾਇੰਸ ਲੈਬਸ ਦੇ ਨਾਲ ਨਾਲ ਸਟ੍ਰੈਸ ਫ੍ਰੀ ਲਰਨਿੰਗ ਮਾਹੌਲ ਵੀ ਉਪਲੱਬਧ ਹੈ ਜਿੱਥੇ ਬੱਚਿਆਂ ਨੂੰ ਆਧੁਨਿਕ ਟੀਚਿੰਗ ਮੈਥੇਡੋਲਿਜੀ ਨਾਲ ਪੜਾਇਆ ਜਾਵੇਗਾ। ਇਸ ਸਕੂਲ ਦਾ ਮੁੱਖ ਉਦੇਸ਼ ਪੇਂਡੂ ਖੇਤਰਾਂ ਦੇ ਗਰੀਬ ਅਤੇ ਹੁਸ਼ਿਆਰ ਬੱਚਿਆਂ ਨੂੰ ਬਿਨਾਂ ਕਿਸੇ ਖਰਚ ਅਤੇ ਫੀਸ ਤੋੋਂ ਚੀਫ ਖਾਲਸਾ ਦੀਵਾਨ ਹੇਠ ਹੋਰਨਾਂ ਸ਼ਹਿਰੀ ਆਧੁਨਿਕ ਸਕੂਲਾਂ ਵਾਂਗ ਸਹੂਲਤਾਂ ਦੇਣਾ ਹੈ।ਇਸ ਦੇ ਨਾਲ ਹੀ ਬੱਚਿਆਂ ਨੂੰ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਚੀਫ ਖਾਲਸਾ ਦੀਵਾਨ ਵਲੋਂ ਫ੍ਰੀ ਕਿਤਾਬਾਂ, ਯੂਨੀਫਾਰਮਾਂ ਅਤੇ ਮਿਡ ਡੇ ਮੀਲ ਵੀ ਦਿੱਤਾ ਜਾਵੇਗਾ।  ਉਦਘਾਟਨ ਦੀ ਸ਼ੁਰੂਆਤ ਗੁਰੂ ਸਾਹਿਬ ਦੇ ਚਰਨਾਂ ਵਿਚ ਰਸਭਿੰਨੇ ਕੀਰਤਨ ਨਾਲ ਕੀਤੀ ਗਈ ਜਿ’ਥੇ ਗੁਰੂ ਸਾਹਿਬ ਅ’ਗੇ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋਂ ਸਕੂਲ ਦੀ ਦਿਨ ਦੂਣੀ ਰਾਤ ਚੌਗੁਣੀ ਤਰ’ਕੀ ਲਈ ਅਰਦਾਸ ਕੀਤੀ ਗਈ।ਇਸ ਮੋਕੇ ਚੀਫ ਖਾਲਸਾ ਦੀਵਾਨ ਵਲੋਂ ਸਰਦਾਰਨੀ ਉਪਿੰਦਰਜੀਤ ਕੌਰ (ਸਾਬਕਾ ਕੈਬੀਨਟ ਮੰਤਰੀ, ਪੰਜਾਬ) ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਊਚਾ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ ਜਿਹਨਾਂ ਨੇ ਚੀਫ ਖਾਲਸਾ ਦੀਵਾਨ ਦਾ ਅਜਿਹੇ ਅਤਿ ਆਧੁਨਿਕ ਸਕੂਲ ਰਾਹੀਂ ਪਿੰਡ ਦਾ ਸਿੱਖਿਆ ਪੱਧਰ ਉਪਰ ਚੁਕਣ ਲਈ ਕੀਤੇ ਉਪਰਾਲਿਆ ਲਈ ਸ਼ੁਕਰਾਨਾ ਅਦਾ ਕੀਤਾ ਗਿਆ ਅਤੇ ਹਾਜਰ ਚੀਫ ਖਾਲਸਾ ਦੀਵਾਨ ਮੈਂਬਰਜ ਸਾਹਿਬਾਨ ਨੂੰ ਪਿੰਡ ਦੀ ਪੰਚਾਇਤ ਵਲੋ ਸਨਮਾਨਿਤ ਕੀਤਾ ਗਿਆ।ਮੁ’ਖ ਮਹਿਮਾਨ ਸਿਖਿਆਂ ਮੰਤਰੀ, ਪੰਜਾਬ, ਡਾ: ਦਲਜੀਤ ਸਿੰਘ ਚੀਮਾ ਨੇ ਵੀ ਚੀਫ ਖਾਲਸਾ ਦੀਵਾਨ ਵਲੋਂ ਸਿਖਿਆ ਦੇ ਖੇਤਰ ਵਿਚ ਨਿਭਾਈ ਅਹਿਮ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ।

             ਉਦਘਾਟਨ ਉਪਰੰਤ ਚੀਫ ਖਾਲਸਾ ਦੀਵਾਨ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਦਸਿਆ ਕਿ ਚੀਫ ਖਾਲਸਾ ਦੀਵਾਨ ਪੇਂਡੂ ਖੇਤਰਾਂ ਦੇ ਸਿਖਿਆ ਪੱਧਰ ਨੂੰ ਸ਼ਹਿਰੀ ਸਕੂਲਾਂ ਵਾਂਗ ਉਪਰ ਚੁਕਣ ਲਈ ਸਦਾ ਯਤਨਸ਼ੀਲ਼ ਰਹੇਗਾ।ਉਹਨਾਂ ਦ’ਸਿਆ ਕਿ ਚੀਫ ਖਾਲਸਾ ਦੀਵਾਨ ਦੀ ਚੰਗੀ ਕਾਰਗੁਜਾਰੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਅਜਿਹੇ ਹੋਰ ਦੋ ਆਦਰਸ਼ ਸਕੂਲ ਚੀਫ ਖਾਲਸਾ ਦੀਵਾਨ ਦੇ ਜਿੰਮੇਦਾਰ ਹੱਥਾਂ ਵਿਚ ਸੋਂਪੇ ਗਏ ਹਨ ਜੋਕਿ ਧਾਂਧਰਾ (ਲੁਧਿਆਣਾ) ਅਤੇ ਨੌਸ਼ਿਹਰਾ ਪੰਨੂਆਂ (ਤਰਨਤਾਰਨ) ਵਿਖੇ ਚੀਫ ਖਾਲਸਾ ਦੀਵਾਨ ਵਲੋਂ ਸਫਲਤਾ ਪੂਰਵਕ ਚਲਾਏ ਜਾ ਰਹੇ ਹਨ।ਉਹਨਾਂ ਦਸਿਆ ਕਿ ਛੇਤੀ ਹੀ ਚੀਫ ਖਾਲਸਾ ਦੀਵਾਨ ਵਲੋਂ ਸ਼ੁਭਮ ਇਕਲੇਵ, ਅੰਮ੍ਰਿਤਸਰ ਵਿਖੇ ਇ’ਕ ਹੋਰ ਨਵਾਂ ਵਰਲਡ ਕਲਾਸ ਰੈਜ਼ੀਡੈਂਸ਼ੀਅਲ ਸਕੂਲ ਦੀ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ । ਇਸ ਪ੍ਰੋਗਰਾਮ ਵਿਚ ਆਨਰੇਰੀ ਸੱਕਤਰ ਸz. ਨਹਿੰਦਰ ਸਿੰਘ ਖੁਰਾਣਾ, ਜਾਇੰਟ ਸੱਕਤਰ ਹਰਜੀਤ ਸਿੰਘ ਚ’ਢਾ ਅਤੇ ਹਰਜੀਤ ਸਿੰਘ ਤਰਨਤਾਰਨ, ਅੇਡੀਸ਼ਨਲ ਸਕੱਤਰ ਹਰਮਿੰਦਰ ਸਿੰਘ ਅਤੇ ਇੰਦਰਪ੍ਰੀਤ ਸਿੰਘ ਚ’ਢਾ, ਮੈਂਬਰ ਇੰਚਾਰਜ ਗੁਰਦੀਪ ਸਿੰਘ, ਮੈਂਬਰ ਇੰਚਾਰਜ ਸੁਰਿੰਦਰ ਪਾਲ ਸਿੰਘ ਵਾਲੀਆ, ਸੁਰਜੀਤ ਸਿੰਘ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿਘ, ਪ੍ਰਿਸੀ. ਕੇਵਲ ਸਿੰਘ ਰੱਤੜਾ, ਅੰਡਰ ਸੈਕਟਰੀ ਸ: ਹਾਕਮ ਸਿੰਘ, ਚੀਫ ਖਾਲਸਾ ਦੀਵਾਨ ਸਟਾਫ ਤੋਂ ਇਲਾਵਾ ਸਮੂਹ ਮੈਂਬਰ ਸਾਹਿਬਾਨ, ਸਕੂਲ ਪ੍ਰਿੰਸੀਪਲ ਅਤੇ ਪਿੰਡ ਦੀਆਂ ਪ੍ਰਮੁੱਖ ਹਸਤੀਆਂ ਵੀ ਪਹੁੰਚੀਆਂ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply