Friday, April 24, 2026

ਕਹਾਣੀ ਸੰਗ੍ਰਹਿ ‘ਬੰਦ ਬੂਹਾ’ ਤੇ ਹੋਈ ਵਿਚਾਰ ਚਰਚਾ

PPN0405201507

ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ ਸੱਗੂ)- ਸਾਹਿਤ ਸਮਾਜ ਅਤੇ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਅਤੇ ਨਾਰੀ ਚੇਤਨਾ ਮੰਚ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਨਾਮਵਰ ਗਲਪਕਾਰ ਜਸਬੀਰ ਕੌਰ ਦੇ ਕਹਾਣੀ ਸੰਗ੍ਰਹਿ ‘ਬੰਦ ਬੂਹਾ’ ਤੇ ਸਥਾਨਕ ਵਿਰਸਾ ਵਿਹਾਰ ਦੇ ਅੰਮ੍ਰਿਤਾ ਪ੍ਰੀਤਮ ਸਾਹਿਤ ਸਦਨ ਵਿਚ ਵਿਚਾਰ ਗੋੋਸਟੀ ਕਰਵਾਈ ਗਈ। ਵਿਦਵਾਨ ਅਲੋਚਕ ਡਾ. ਬਲਜੀਤ ਕੌਰ ਰਿਆੜ ਅਤੇ ਗੁਰਬਾਜ ਸਿੰਘ ਛੀਨਾ ਨੇ ਕਿਤਾਬ ਉੱਪਰ ਲਿਖੇ ਆਪਣੇ ਵਿਦਵਤਾ ਭਰਪੂਰ ਖੋਜ-ਪੱਤਰਾਂ ਦੇ ਹਵਾਲੇ ਨਾਲ ਬੋਲਦਿਆਂ ਦੱਸਿਆ ਕਿ ਚਰਚਾ ਅਧੀਨ ਕਥਾ ਸੰਗ੍ਰਹਿ ਦੀਆਂ ਕਹਾਣੀਆਂ ਜਿਥੇ ਸਮਾਜ ਅੰਦਰ ਨਾਰੀ ਜਾਤੀ ਵਲੋਂ ਹੰਡਾਏ ਜਾਂਦੇ ਕਈ ਤਰ੍ਹਾਂ ਦੇ ਸੰਤਾਪ ਦੀ ਨਿਸ਼ਾਨਦੇਹੀ ਕਰਦੀਆਂ ਹਨ। ਉਥੇ ਪਰਿਵਾਰਾਂ ਅੰਦਰ ਕੁਸੈਲੇ ਰਿਸ਼ਤਿਆਂ ਦਾ ਸੱਚ ਵੀ ਸਾਹਮਣੇ ਲਾਉਂਦੀਆਂ ਹਨ। ਖੋਜ ਪੱਤਰਾਂ ਅਤੇ ਕਿਤਾਬ ਵਿਚ ਸ਼ਾਮਿਲ ਕਹਾਣੀਆਂ ਨੂੰ ਕੇਂਦਰ ਵਿੱਚ ਰੱਖਕੇ ਅਰਥ ਭਰਪੂਰ ਬਹਿਸ ਵਿੱਚ ਹਿੱਸਾ ਲੈਦਿਆਂ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਡਾ. ਊਦਮ ਸਿੰਘ ਸ਼ਾਹੀ ਸ੍ਰੀ ਕੇਵਲ ਧਾਲੀਵਾਲ, ਦੀਪ ਦੇਵਿੰਦਰ ਸਿੰਘ, ਡਾ. ਇਕਬਾਲ ਕੌਰ ਸੌਂਧ, ਅਰਤਿੰਦਰ ਸੰਧੂ, ਬਲਵਿੰਦਰ ਸਿੰਘ ਫਤਹਿਪੁਰੀ ਅਤੇ ਜੋਗਿੰਦਰ ਸਿੰਘ ਜੋਗੀ, ਆਦਿ ਵਿਦਵਾਨਾਂ ਨੇ ਕਿਹਾ ਕੇ ਮਾਨਵੀ ਰਿਸ਼ਤਿਆਂ ਅਤੇ ਬੁਢਾਪੇ ਦੀਆਂ ਦੁਸ਼ਵਾਰੀਆਂ ਵਰਗੇ ਮਹੱਵਿਸ਼ਿਆਂ ਨਾਲ ਕਹਾਣੀਆਂ ਪਾਠਕ ਦਾ ਧਿਆਨ ਖਿੱਚ ਦੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਨਿਬੰਧ-ਨੁਮਾਂ ਇਨ੍ਹਾਂ ਛੋਟੀਆਂ ਵੱਡੀਆਂ ਕਹਾਣੀਆਂ ਦੀ ਚਾਲ-ਢਾਲ ਬੇਸ਼ੱਕ ਥੋੜ੍ਹੀ ਢਿੱਲੀ ਪ੍ਰਤੀਤ ਪਰ ਫਿਰ ਵੀ ਹਰ ਕਹਾਣੀ ਆਪਣਾ ਸਾਰਥਿਕ ਸੁਨੇਹਾ ਦੇਣ ਵਿਚ ਕਾਮਜਾਬ ਹੁੰਦੀ ਹੈ।

           ਹੋਰਨਾਂ ਤੋਂ ਇਲਾਵਾਂ ਇਸ ਸਮੇਂ ਪੋ. ਮੋਹਨ ਸਿੰਘ, ਧਰਵਿੰਦਰ ਔਲਖ, ਡਾ. ਹਜਾਰਾ ਸਿੰਘ ਚੀਮਾ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਨਿਰਮਲ ਅਰਪਨ, ਮੁਖਤਾਰ ਗਿੱਲ, ਜਗਤਾਰ ਗਿੱਲ, ਸਰਬਜੀਤ ਸੰਧੂ, ਮਲਵਿੰਦਰ, ਮਨਮੋਹਨ ਬਾਸਰਕੇ, ਹਰਜੀਤ ਗਿੱਲ, ਹਰੀ ਸਿੰਘ ਗਰੀਬ, ਸਵਰਨ ਕੌਰ ਬੱਲ, ਸੁਜਾਤਾ, ਹਰਮੀਤ ਆਰਟਿਸਟ, ਪ੍ਰਿ. ਕੁਲਵੰਤ ਸਿੰਘ ਅਣਖੀ, ਪ੍ਰਿੰ: ਨਰੋਤਮ ਸਿੰਘ, ਰਾਜਖੁਸ਼ਵੰਤ ਸਿੰਘ ਸੰਧੂ, ਅਮਰਜੀਤ ਬਾਈ, ਹਰਭਜਨ ਸਿੰਘ ਗੁਲਾਟੀ, ਰੰਗ ਕਰਮੀ ਸਾਹਿਲ, ਦਰਸ਼ਨ ਸਿੰਘ ਮਾਹਲਪੁਰੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply