
ਅੰਮ੍ਰਿਤਸਰ, 4 ਮਈ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੇ ਸਾਕੇਤ ਜੇ.ਈ.ਈ (ਮੇਨ) ‘ਚ ਜ਼ਿਲ੍ਹੇ ਵਿੱਚ ਸਭ ਤੋਂ ਉੱਚਾ ਸਥਾਨ ਪ੍ਰਾਪਤ ਕਰਨ ਦੀ ਉਪਲੱਬਧੀ ਦਾ ਮਾਣ ਆਪਣੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਦਿੱਤਾ।ਉਸ ਨੇ ਇਸ ਮਹੱਤਵਪੂਰਨ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 360 ਨੰਬਰਾਂ ਵਚੋਂ 298 ਨੰਬਰ ਲੈ ਕੇ ਸਕੂਲ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ।ਬਹੁਤ ਜ਼ਿਆਦਾ ਨਿਮਰ ਸੁਭਾਅ ਵਾਲੇ ਸਾਕੇਤ ਡੀਂਗਲੀਵਾਲ ਨੇ ਸਕੂਲ ਆ ਕੇ ਧੰਨਵਾਦ ਕਰਦੇ ਹੋਏ ਕਿਹਾ ਕਿ ਪ੍ਰੀਖਿਆ ਵਿੱਚ ਚੰਗਾ ਕਰਨ ਦਾ ਵਿਸ਼ਵਾਸ ਉਸਨੂੰ ਆਪਣੇ ਅਧਿਆਪਕਾਂ ਦੀ ਪ੍ਰੇਰਨਾ ਅਤੇ ਮਾਰਗ ਦਰਸ਼ਨ ਨਾਲ ਮਿਲਿਆ।ਜਦ ਉਸ ਨੂੰ ਉਸ ਦੀ ਸਫ਼ਲਤਾ ਦਾ ਭੇਦ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਹਰ ਵਿਦਿਆਰਥੀ ਦੀ ਸਫ਼ਲਤਾ ਦੀ ਕੁੰਜੀ ਉਸਦੇ ਸਮੇਂ, ਪਾਠਕ੍ਰਮ, ਪ੍ਰਬੰਧਨ ਅਤੇ ਆਪਣੀ ਮਿਹਨਤ ਵਿੱਚ ਹੈ।ਉਸ ਨੇ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਨੂੰ ਸਮੇਂ-ਸਮੇਂ ਤੇ ਆਪਣੇ ਸ਼ੱਕ ਨੂੰ ਆਪਣੇ ਅਧਿਆਪਕਾਂ ਦੀ ਮਦਦ ਨਾਲ ਦੂਰ ਕਰਦੇ ਰਹਿਣਾ ਚਾਹੀਦਾ ਹੈ । ਪੜ੍ਹਾਈ ਦੇ ਦੌਰਾਨ ਉਹ ਇਕ ਹੋਣਹਾਰ ਵਿਦਿਆਰਥੀ ਸੀ ਅਤੇ ਉਸਨੇ ਆਪਣੇ ਸਕੂਲ ਅਤੇ ਆਪਣੇ ਲਈ ਕਈ ਮਾਣ ਪ੍ਰਾਪਤ ਕੀਤੇ।ਉਸ ਨੇ ਂਕਿਸ਼ੋਰ ਵਿਗਿਆਨਿਕ ਪ੍ਰੋਤਸਾਹਨ ਯੋਜਨਾ ਵਿੱਚ ਰਾਸ਼ਟਰੀ ਸਤਰ ਤੇ 276 ਰੈਂਕ ਪ੍ਰਾਪਤ ਕੀਤਾ।ਇੰਡੀਅਨ ਨੈਸ਼ਨਲ ਮੈਥੇਮੈਟਿਕਸ ਓਲੰਪਿਆਡ 2013-2014 ਵਿੱਚ ਪੰਜਾਬ ਦੇ ਰੀਜ਼ਨਲ ਮੈਥੇਮੈਟਿਕਸ ਓਲੰਪਿਆਡ ਵਿੱਚ 22ਵਾਂ ਰੈਂਕ ਹਾਸਲ ਕੀਤਾ ।ਉਹ ਫਿਜ਼ੀਕਸ, ਕੈਮਿਸਟਰੀ ਅਤੇ ਐਸਟ੍ਰੋਨਮੀ ਦੇ ਰਾਸ਼ਟਰੀ ਸਟੈਂਡਰਡ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ ਇੰਡੀਅਨ ਨੈਸ਼ਨਲ ਓਲੰਪਿਆਡ ਲਈ ਚੁਣਿਆ ਗਿਆ।ਉਸਨੇ ਇਸ ਪ੍ਰੀਖਿਆ ਦੀ ਸਫ਼ਲਤਾ ਦਾ ਸਿਹਰਾ ਅਧਿਆਪਕਾਂ ਦੇ ਸਹੀ ਮਾਰਗ ਦਰਸ਼ਨ ਨੂੰ ਦਿੱਤਾ।ਸਕੂਲ ਵਿੱਚ ਆਪਣੇ ਸੁਆਗਤ ‘ਤੇ ਉਸ ਨੇ ਖ਼ੁਸ਼ ਹੁੰਦੇ ਹੋਏ ਕਿਹਾ ਕਿ ਉਹ ਜੇ.ਈ.ਈ (ਅਡਵਾਂਸ) ਦੀ ਸ਼ੁੱਭ ਕਾਮਨਾਵਾਂ ਲੈਣ ਲਈ ਆਇਆ ਸੀ ।
ਸਕੂਲ ਤੋਂ ਜਾਣ ਤੋਂ ਪਹਿਲਾਂ ਉਸਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਕੂਲ ਦੇ ਪਿਆਰ ਭਰੇ ਵਾਤਾਵਰਨ ਦਾ ਪੂਰਾ ਫ਼ਾਇਦਾ ਚੁੱਕਣ ਕਿਉਂਕਿ ਇੱਥੇ ਉਨ੍ਹਾਂ ਨੂੰ ਬਹੁਤ ਕੁੱਝ ਸਿੱਖਣ ਦਾ ਮੌਕਾ ਮਿਲਦਾ ਹੈ।ਉਸ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਪ੍ਰਿੰਸੀਪਲ ਹੀ ਉਸ ਦੇ ਆਦਰਸ਼ ਹਨ । ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਉਸ ਨੂੰ ਆਪਣੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਆਪਣੀ ਸਮਰੱਥਾ ਦੇ ਉਤੇ ਵਿਸ਼ਵਾਸ ਰੱਖਣ ਵਾਲੇ ਹੀ ਸਫ਼ਲਤਾ ਪ੍ਰਾਪਤ ਕਰਦੇ ਹਨ ਅਤੇ ਉਸ ਨੂੰ ਭਵਿੱਖ ਵਿੱਚ ਕੋਸ਼ਿਸ਼ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ । ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਸਾਕੇਤ ਨੂੰ ਆਪਣੀਆਂ ਸ਼ੁੱਭਸ਼ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹ ਭਵਿੱਖ ਵਿੱਚ ਉਸਦੀ ਸਫ਼ਲਤਾ ਲਈ ਰੱਬ ਅੱਗੇ ਅਰਦਾਸ ਕਰਦੇ ਹਨ।ਉਨ੍ਹਾਂ ਨੇ ਭਵਿੱਖ ਵਿੱਚ ਜਾਨਣ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਤਿਆਗ ਦੀ ਭਾਵਨਾ ਨਾਲ ਭਰੇ ਸਾਕੇਤ ਵਾਂਗ ਸਫ਼ਲਤਾ ਪ੍ਰਾਪਤ ਕਰਨ ਦੇ ਸਹੀ ਰਸਤੇ ਦੇ ਉਤੇ ਚਲੱਣ ਲਈ ਪ੍ਰੋਤਸਾਹਿਤ ਕੀਤਾ।
Punjab Post Daily Online Newspaper & Print Media