
ਜੰਡਿਆਲਾ ਗੁਰੁ, 4 ਮਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਅਜੋਕੇ ਦੇ ਯੁੱਗ ਵਿੱਚ ਮੀਡੀਆ ਨੇ ਇਨਸਾਨ ਦੀ ਜਿੰਦਗੀ ਵਿੱਚ ਅਹਿਮ ਸਥਾਨ ਬਣਾ ਲਿਆ ਹੈ।ਜਿਸ ਤਰ੍ਹਾਂ ਉਹ ਕੱਪੜੇ ਅਤੇ ਖਾਣੇ ਬਿਨਾਂ ਨਹੀਂ ਰਹਿ ਸਕਦਾ, ਉਸੇ ਤਰ੍ਹਾਂ ਹੀ ਉਸਦਾ ਮੀਡੀਆ ਬਿਨਾਂ ਰਹਿਣਾ ਅਸੰਭਵ ਹੈ।ਮੀਡੀਆ ਸਮਾਜ ਵਿੱਚ ਇਕ ਸਾਰਥਕ ਰੋਲ ਨਿਭਾਉਂਦਾ ਹੋਇਆ ਸਮਾਜ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦਾ ਹੈ। ਇਸ ਸਭ ਨੂੰ ਮੁੱਖ ਰੱਖਦੇ ਹੋਏ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੀ ਸੇਵਾ ਸੰਸਥਾ (ਸੋਸਲ ਐਜੁਕੇਸ਼ਨਲ ਵੈਲਫੈਅਰ ਐਸੋਸੀਏਸ਼ਨ) ਵੱਲੋਂ 3 ਮਈ 2015 ਨੂੰ ਵਰਲਡ ਪ੍ਰੈੱਸ ਫਰੀਡਮ ਦਿਵਸ ਮਨਾਇਆ ਗਿਆ।
ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਵਿਦਿਆਰਥੀਆਂ ਨੇ ਇੱਕ ਸਕਿੱਟ ਰਾਹੀਂ ਇੱਕ ਪ੍ਰੈੱਸ ਰਿਪੋਰਟਰ ਦੀ ਜਿੰਦਗੀ ਉੱਤੇ ਝਾਤ ਪਾਉਣ ਦੀ ਕੋਸ਼ਿਸ਼ ਕੀਤੀ।ਜਿਸ ਦੀ ਮੌਕੇ ਤੇ ਹਾਜ਼ਰ ਸਾਰੇ ਪੈੈ੍ਰੱਸ ਰਿਪੋਰਟਰਾਂ ਨੇ ਖੂਬ ਪ੍ਰੰਸ਼ਸਾ ਕੀਤੀ।ਸਮਾਗਮ ਦੇ ਮੁੱਖ ਮਹਿਮਾਨ ਸ਼੍ਰਿ ਰੋਹਿਤ ਗੁਪਤਾ ਜੀ ਨੇ ਇਸ ਮੌਕੇ ਹਾਜ਼ਰ ਹੋ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ।
ਇਸ ਇੱਕਠ ਨੂੰ ਸ. ਜਗਬੀਰ ਸਿੰਘ ਚੇਅਰਮੈਨ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੀਡੀਆ ਨੇ ਸੰਸਾਰ ਦਾ ਅਕਾਰ ਚੌੜਾ ਕਰ ਦਿੱਤਾ ਹੈ।ਅੱਜਕਲ ਦੀ ਸੰਚਾਰ ਕ੍ਰਾਂਤੀ ਨੇ ਮਨੁੱਖ ਨੂੰ ਇਕ ਦੂਸਰੇ ਦੇ ਬਹੁਤ ਨਜ਼ਦੀਕ ਕਰ ਦਿੱਤਾ ਹੈ।ਪ੍ਰੋਗਰਾਮ ਦੇ ਅੰਤ ਵਿੱਚ ਵੱਖਵੱਖ ਅਖਬਾਰਾਂ ਦੇ ਆਏ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ।ਉਹਨਾਂ ਦੁਆਰਾ ਨਿਭਾਈ ਜਾਂਦੀ ਭੂਮਿਕਾ ਨੂੰ ਲੋਕਤੰਤਰੀ ਪ੍ਰਣਾਲੀ ਲਈ ਬੜਾ ਅਹਿਮ ਮੰਨਿਆ।
ਪੱਤਰਕਾਰਾਂ ਨੇ ਆਪਣੀਆਂ ਜ਼ਰੂਰੀ ਮੰਗਾਂ ਦਾ ਇਕ ਮੰਗ ਪੱਤਰ ਵੀ ਐਸ.ਡੀ.ਐਮ ਨੂੰ ਦਿੱਤਾ।ਮੁੱਖ ਮਹਿਮਾਨ ਐਸ.ਡੀ.ਐਮ. ਰੋਹਿਤ ਗੁਪਤਾ ਨੇ ਅਪਣੇ ਸੰਬੋਧਨ ਵਿੱਚ ਕਿਹਾ ਮੈਂ ਵਾਅਦਾ ਕਰਦਾ ਹਾਂ ਕਿ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਹੱਲ ਕਰਵਾਉਂਣ ਦੀ ਪੂਰੀ ਕੋਸਿਸ਼ ਕਰਨਗੇ।ਬਹੁਤ ਹੀ ਚੰਗੇ ਮਾਹੌਲ ਵਿੱਚ ਪ੍ਰੈਸ ਅਜ਼ਾਦੀ ਦਿਵਸ ਸਮਾਗਮ ਖਤਮ ਹੋਇਆ।ਇਸ ਗੱਲੋਂ ਪੱਤਰਕਾਰ ਖੁੱਸ਼ ਸਨ ਕਿ ਉਨਾਂ ਨੂੰ ਆਪਣੀਆਂ ਮੰਗਾਂ ਰੱਖਣ ਲਈ ਇਕ ਚੰਗੀ ਸਟੇਜ ਮਿਲੀ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media