
ਨਵੀਂ ਦਿੱਲੀ, 5 ਮਈ (ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ 27 ਬੱਚਿਆਂ ਅਤੇ 2 ਅਧਿਆਪਕਾ ਦੇ ਇਕ ਵਫਦ ਨੇ ਬ੍ਰਿਧ ਆਸ਼ਰਮ ੱਚ ਰਹਿ ਰਹੇ ਬਜ਼ੂਰਗਾ ਦੇ ਨਾਲ ਸ੍ਰੀ ਗੁਰੁ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬ੍ਰਿਧ ਆਸ਼ਰਮ ਗੁਰੂਨਾਨਕ ਸੁੱਖਸ਼ਾਲਾ, ਰਾਜਿੰਦਰ ਨਗਰ ਵਿਖੇ ਪੁੱਜੇ ਬੱਚਿਆਂ ਨੇ ਸ਼ਬਦ ਗਾਇਨ ਕਰਦੇ ਹੋਏ ਬਜ਼ੂਰਗਾ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ।ਬੱਚਿਆ ਨੂੰ ਸਮਾਜਿਕ ਸਰੋਕਾਰਾਂ ਦਾ ਮੁੱਲ ਸਮਝਾਉਣ ਵਾਸਤੇ ਉਲੀਕੇ ਗਏ ਇਸ ਪ੍ਰੋਗਰਾਮ ਰਾਹੀਂ ਜਿਥੇ ਬੱਚਿਆਂ ਨੇ ਸਮਾਜ ਵਿਚ ਬਜ਼ੂਰਗਾ ਪ੍ਰਤੀ ਵੱਧ ਰਹੀਆਂ ਦੂਰੀਆਂ ਨੂੰ ਜਾਣਿਆ ਉਥੇ ਹੀ ਬਜ਼ੂਰਗਾ ਨੂੰ ਬੱਚਿਆਂ ਨਾਲ ਭਾਵਨਾਤਮਕ ਤੌਰ ਨਾਲ ਜੂੜਨ ਦਾ ਵੀ ਸੁੱਚਜਾ ਮੌਕਾ ਮਿਲਿਆ।
12ਵੀਂ ਜਮਾਤ ਦੀ ਵਿਦਿਆਰਥੀ ਰਮਨਦੀਪ ਕੌਰ ਨੇ ਗੁਰੂ ਅਮਰਦਾਸ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਵੀ ਬਜ਼ੂਰਗਾ ਨੂੰ ਜਾਣੂੰ ਕਰਵਾਇਆ। ਵਿਦਿਆਰਥੀਆਂ ਵੱਲੋਂ ਇਸ ਮੌਕੇ ਬਜ਼ੂਰਗਾ ਨੂੰ ਜ਼ਰੂਰਤ ਦਾ ਸਮਾਨ ਭੇਂਟ ਕਰਦੇ ਹੋਏ ਬਜ਼ੂਰਗਾ ਤੋਂ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਗਿਆ।ਬੱਚਿਆਂ ਵੱਲੋਂ ਆਪਣੇ ਇਸ ਦੌਰੇ ਨੂੰ ਜਾਣਕਾਰੀ ਭਰਪੂਰ, ਭਾਵਨਾਤਮਕ ਅਤੇ ਸਮਾਜਿਕ ਭਾਵਨਾ ਨਾਲ ਭਰਪੂਰ ਦੱਸਦੇ ਹੋਏ ਮੁੜ ਤੋਂ ਬ੍ਰਿਧ ਆਸ਼ਰਮ ੱਚ ਆਉਣ ਦਾ ਭਰੋਸਾ ਵੀ ਦਿੱਤਾ ਗਿਆ।
Punjab Post Daily Online Newspaper & Print Media