Wednesday, September 9, 2026

ਐਨ.ਆਰ.ਆਈ ਸੰਧੂ ਦੇ ਗੁੰਮ ਸਮਾਨ ਵਿਚੋਂ ਲੱਭੇ 3,15,000/- ਰੁਪਏ ਸਪੈਸ਼ਲ ਸਟਾਫ ਨੇ ਕੀਤੇ ਵਾਪਸ

PPN0505201519

ਅੰਮ੍ਰਿਤਸਰ, ਮਈ (ਗੁਰਚਰਨ ਸਿਮਘ) – ਇਕ ਐਨ.ਆਰ.ਆਈ ਤਰਲੋਕ ਸਿੰਘ ਸੰਧੂ ਪੁੱਤਰ ਜੈ ਸਿੰਘ ਵਾਸੀ ਪਿੰਡ ਬੀਕਾ ਜਿਲਾ ਸ਼ਹੀਦ ਉਧਮ ਸਿੰਘ ਨਗਰ, ਜੋ ਕਿ 14.02.2015 ਨੂੰ ਯੂ.ਐਸ.ਏ ਤੋ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਇਆ ਸੀ, ਜਿਥੇ ਕਿ ਉਸ ਦਾ ਬੈਗ ਗੁੰਮ ਹੋ ਗਿਆ ਸੀ, ਜਿਸ ਵਿੱਚ ਕੁੱਝ ਹੋਰ ਸਮਾਨ ਤੋ ਇਲਾਵਾ ਕੈਸ਼ ਵੀ ਸੀ।ਸਪੈਸ਼ਲ ਸਟਾਫ ਅੰਮ੍ਰਿਤਸਰ ਵੱਲੋ ਇਸ ਗੁੰਮ ਹੋਏ ਸਮਾਨ ਵਿਚੋ 3,15,000/- ਰੁਪਏ ਲੱਭੇ ਹਨ, ਜੋ ਸ਼੍ਰੀ ਜਤਿੰਦਰ ਸਿੰਘ ਅੋਲਖ ਪੁਲਿਸ ਕਮਿਸ਼ਨਰ ਪੁਲਿਸ ਵੱਲੋ ਐਨ.ਆਰ.ਆਈ ਤਰਲੋਕ ਸਿੰਘ ਸੰਧੂ ਦੇ ਭਰਾ ਗੁਰਨੇਕ ਸਿੰਘ ਅਤੇ ਭਤੀਜੀ ਸੁਖਵਿੰਦਰ ਕੋਰ ਦੇ ਹਵਾਲੇ ਕੀਤੇ ਗਏ ਹਨ।ਐਨ.ਆਰ.ਆਈ ਤਰਲੋਕ ਸਿੰਘ ਸੰਧੂ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਅੰਮ੍ਰਿਤਸਰ ਪੁਲਿਸ ਦਾ ਵੀ ਤਹਿ ਦਿਲੋ ਧੰਨਵਾਦ ਕੀਤਾ ਹੈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply