Friday, March 27, 2026

ਸੜਕ ਵਿੱਚਲੇ ਖੱਡੇ ਨੂੰ ਪੂਰਿਆ ਜਾਵੇ – ਕਣਕ ਦਾ ਪੈ ਜਾਂਦਾ ਹੈ ਖਲਾਰਾ

ਝਟਕਾ ਲੱਗਣ ਕਾਰਨ ਕਣਕ ਦੀ ਭਰੀ ਟਰਾਲੀ ਦਾ ਹੁੰਦਾ ਹੈ ਨੁਕਸਾਨ

PPN0605201502

ਬਟਾਲਾ, 6 ਮਈ (ਨਰਿੰਦਰ ਬਰਨਾਲ) – ਕਾਦੀਆਂ ਚੁੰਗੀ ਨਜਦੀਕ ਸਮਸ਼ਾਨ ਘਾਟ ਦੇ ਨਜਦੀਕ ਸੜਕ ਵਿੱਚ ਕੀਤੀ ਗਈ ਕਟਾਈ ਨੂੰ ਨਾ ਪੂਰਨ ਕਾਰਨ ਕਈ ਕਿਸਾਨਾ ਦਾ ਨੁਕਸਾਨ ਹੋ ਚੁੱਕਾ ਹੈ।ਸੜਕ ਦੀ ਕਟਾਈ ਕਿ ਕਰਨ ਦੇ ਤੁਰੰਤ ਬਾਅਦ ਚਾਹੀਦਾ ਸੀ ਕਿ ਇੱਸ ਨੂੰ ਲੁੱਕ ਤੇ ਬਜਰੀ ਨਾਲ ਪੂਰਿਆਂ ਕੀਤਾ ਜਾਂਦਾ ਪੁਰ ਸੜਕ ਦੀ ਕਟਾਈ ਕਰਨ ਵਾਲਿਆਂ ਨੇ ਅਜਿਹਾ ਕਰਨਾ ਮੁਨਾਸਿਬ ਨਹੀ ਸਮਝਿਆ, ਕਣਕ ਦੀ ਭਰੀ ਟਰਾਲੀ ਜਦੋ ਆਪਣੀ ਸਪੀਡ ਨਾਲ ਆਊਦੀ ਹੈ ਤਾ ਇੱਕ ਦਮ ਸੜਕ ਵਿੱਚ ਖੱਡਾ ਆ ਜਾਣ ਕਾਰਨ ਡਰਾਇਵਰ ਵਾਸਤੇ ਕੰਟਰੋਲ ਕਰਨਾ ਔਖਾ ਹੁੰਦਾ ਹੈ, ਇਕ ਦਮ ਬਰੇਕ ਲਗਾਉਣ ਨਾਲ ਜਾਂ ਤਾਂ ਟਰਾਲੀ ਦੀ ਹੁੱਕ ਟੁਟਦੀ ਜਾਂ ਟਰਾਲੀ ਵਿੱਚ ਲੱਦੀ ਕਣਕ ਦੀ ਬੋਰੀਆਂ ਜਾਂ ਪੱਲੀਆਂ ਪਾਟ ਜਾਂਦੀਆਂ ਹਨ ਤੇ ਸਾਰੀ ਦੀ ਸਾਰੀ ਕਣਕ ਸੜਕ ਵਿੱਚ ਹੀ ਡਿਗਣੀ ਸੁਰੂ ਹੋ ਜਾਦੀ ਹੈ, ਪਿੰਡ ਜੈੋਤੋਸਰਜਾ ਦੇ ਕਿਸਾਨ ਸ੍ਰੀ ਸੰਪੂਰਨ ਸਿੰਘ ਨੇ ਦੱਸਿਆ ਉਹ ਵੀ ਇੱਕ ਮੁਸਕਿਲ ਦਾ ਸ਼ਿਕਾਰ ਹੋ ਚੁੱਕਾ ਹੈ ਤੇ ਇਸ ਮੌਕੇ ਖਿਲਰੀ ਕਣਕ ਇਕੱਠੀ ਕਰਨ ਵਾਸਤੇ ਇੱਕ ਤੋ ਵੱਧ ਆਦਮੀਆਂ ਦੀ ਲੋੜ ਹੁਦੀ ਹੈ ਕਾਫੀ ਸਮਾ ਬਰਬਾਦ ਕਰਨ ਦੇ ਬਾਦ ਹੀ ਉਥੋ ਮੰਡੀ ਵੱਲ ਜਾਇਆ ਜਾ ਸਕਦਾ ਹੈ, ਇੱਕ ਨਿੱਕਾ ਜਿਹਾ ਡੂੰਘਾ ਸੜਕ ਦਾ ਕੱਟ ਕਈਆਂ ਨੂੰ ਮੁਸਕਿਲਾਂ ਵਿੱਚ ਪਾ ਰਿਹਾ ਹੈ ਸੋ ਤੁਰੰਤ ਸੜਕ ਵਿਚਲੇ ਕੱਟ ਨੂੰ ਪੂਰਿਆ ਜਾਵੇ ਤਾ ਜੋ ਕਿਸੇ ਨਾਲ ਕੋਈ ਹਾਦਸਾ ਨਾ ਵਾਪਰ ਸਕੇ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply