Wednesday, September 9, 2026

ਬਾਰ ਐਸੋਸੀਏਸ਼ਨ ਵੱਲੋ ਐਪਜਾ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ ਨਸ਼ਾ ਵਿਰੋਧੀ ਸੈਮੀਨਾਰ

9 ਮਈ ਨੂੰ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਹੋਣਗੇ ਮੁੱਖ ਮਹਿਮਾਨ

PPN0605201504

ਬਠਿੰਡਾ, 6 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਵਿਚ ਚੱਲ ਰਹੇ ਨਸ਼ੇ ਦੇ ਛੇਂਵੇ ਦਰਿਆ ਨੂੰ ਠੱਲ ਪਾਉਣ ਲਈ ਏਸ਼ੀਆ ਪੈਸੀਫਿਕ ਜਿਉਰਿਸਟਸ ਐਸੋਸੀਏਸ਼ਨ (ਐਪਜਾ) ਵੱਲੋ ਬਠਿੰਡਾ ਬਾਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਐਸ ਐਸ ਡੀ ਕਾਲਜ ਬਠਿੰਡਾ ਵਿਖੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ।ਇਸ ਸੈਮੀਨਾਰ ਸੰਬਧੀ ਬਠਿੰਡਾ ਪ੍ਰੈਸ ਕਲੱਬ ਵਿਚ ਜਾਣਕਾਰੀ ਦਿੰਦੀਆ ਐਪਜਾ ਦੇ ਬਠਿੰਡਾ ਦੇ ਪ੍ਰਧਾਨ ਕਰਮਿੰਦਰ ਸਿੰਘ ਸੋਢੀ ਅਤੇ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਨਵਦੀਪ ਸਿੰਘ ਜੀਦਾ ਨੇ ਦੱਸਿਆ ਕਿ ਇਹ ਸੈਮੀਨਾਰ 9 ਮਈ ਨੂੰ ਸਥਾਨਕ ਐਸ ਐਸ ਡੀ ਗਰਲਜ਼ ਕਾਲਜ ਵਿਖੇ ਕਰਵਾਇਆ ਜਾ ਰਿਹਾ ਹੈ ਅਤੇ ਇਸ ਸੈਮੀਨਾਰ ਦੇ ਮੁੱਖ ਮਹਿਮਾਨ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਏ. ਕੇ. ਸੀਕਰੀ ਹੋਣਗੇ।ਐਡਵੋਕਟ ਸੋਢੀ ਨੇ ਦੱਸਿਆ ਕਿ ਇਸ ਸੈਮੀਨਾਰ ਦੀ ਪ੍ਰਧਾਨਗੀ ਜਸਟਿਸ ਵਜਿੰਦਰ ਜੈਨ, ਚੇਅਰਮੈਨ ਮਨੁੱਖੀ ਅਧਿਕਾਰ ਕਮਿਸ਼ਨ ਹਰਿਆਣਾ ਅਤੇ ਉੱਤਰਾਖੰਡ ਕਰਨਗੇ ਅਤੇ ਗੈਸਟ ਆਫ ਆਨਰ ਜਸਟਿਸ ਆਰ. ਕੇ. ਜੈਨ, ਜਸਟਿਸ ਅਜੇ ਤਿਵਾੜੀ ਅਤੇ ਜਸਟਿਸ ਪਰਮਜੀਤ ਸਿੰਘ ਹੋਣਗੇ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਜਸਟਿਸ ਰਾਕੇਸ਼ ਕੁਮਾਰ ਗਰਗ ਚੇਅਰਮੈਨ ਪੰਜਾਬ ਸਟੇਟ ਐਨ ਆਰ ਆਈ ਕਮਿਸ਼ਨ ਹੋਣਗੇ। ਇਸ ਸਮੇਂ ਬਠਿੰਡਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਸਿੰਘ ਜੀਦਾ ਨੇ ਦੱਸਿਆ ਕਿ ਇਸ ਸੈਮੀਨਾਰ ਰਾਹੀ ਸਮੁੱਚੇ ਸਮਾਜ ਦੇ ਹਰ ਵਰਗ ਨੂੰ ਨਸ਼ਿਆ ਖਿਲਾਫ ਇੱਕ ਜੁੱਟ ਹੋਣ ਅਤੇ ਖਾਸ ਕਰਕੇ ਨੌਜਵਾਨ ਪੀੜੀ ਨੂੰ ਪੂਰਨ ਤੌਰ ‘ਤੇ ਇੱਕ ਸਿਹਤਮੰਦ ਅਤੇ ਨਰੋਆ ਸਮਾਜ ਸਿਰਜਨ ਦਾ ਸੁਨੇਹਾ ਦਿੱਤਾ ਜਾਵੇਗਾ।

           ਇਸ ਸੈਮੀਨਾਰ ਤੋ ਪਹਿਲਾ ਸ਼ਹਿਰ ਵਿੱਚ ਇੱਕ ਚੇਤਨਾਂ ਰੈਲੀ ਕੱਢੀ ਜਾਵੇਗੀ ਜਿਸ ਵਿਚ ਵੱਡੀ ਗਿਣਤੀ ਵਿੱਚ ਸਕੂਲ ਅਤੇ ਕਾਲਜ ਦੇ ਵਿਦਿਆਰਥੀ ਭਾਗ ਲੈਣਗੇ।ਉਨ੍ਹਾਂ ਦੱਸਿਆ ਕਿ ਇਹ ਪਹਿਲਾ ਮੌਕਾ ਹੋਵੇਗਾ ਜਦੋ ਮਾਨਯੋਗ ਸੁਪਰੀਮ ਕੋਰਟ ਦਾ ਜੱਜ ਬਠਿੰਡਾ ਵਿਖੇ ਬਾਰ ਐਸੋਸੀਏਸ਼ਨ ਦੇ ਕਿਸੇ ਸਮਾਗਮ ਦਾ ਭਾਗ ਲੈਣਗੇ।ਇਸ ਸਮੇਂ ਉਨ੍ਹਾਂ ਨਾਲ ਐਪਜਾ ਦੇ ਸੀਨੀਅਰ ਮੀਤ ਪ੍ਰਧਾਨ ਵਕੀਲ ਅੰਮ੍ਰਿਤਪਾਲ ਸਿਘ, ਵਾਈਸ ਪ੍ਰਧਾਨ ਰਣਜੀਤ ਸਿੰਘ ਜਲਾਲ, ਜਨਰਲ ਸਕੱਤਰ ਸੰਦੀਪ ਬਾਘਲਾ, ਸਕੱਤਰ ਗੁਰਮਿੰਦਰ ਸਿੰਘ, ਬਾਰ ਐਸੋਸੀਏਸ਼ਨ ਦੇ ਕੰਵਲਜੀਤ ਸਿੰਘ ਕੁੰਟੀ ਆਦਿ ਹਾਜ਼ਿਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply