Monday, July 20, 2026

ਪਵਿੱਤਰ ਨਿਸ਼ਾਨੀਆਂ ਦੇ ਨਗਰ ਕੀਰਤਨ ਦੇ ਰੂਟ ‘ਤੇ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ

ਬਠਿੰਡਾ, 6 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸੰਗਤਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਲਈ ਨਗਰ ਕੀਰਤਨ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ 7 ਅਤੇ 8 ਮਈ ਨੂੰ ਨਗਰ ਕੀਰਤਨ ਦੇ ਰੂਟ ਅਨੁਸਾਰ ਇਸ ਨਗਰ ਕੀਰਤਨ ਦੌਰਾਨ ਪੂਰਨ ਤੌਰ ‘ਤੇ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਲਗਾਈ ਹੈ। ਜਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਪਾਬੰਦੀ ਲਗਾਈ ਗਈ ਹੈ।

              ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਨਗਰ ਕੀਰਤਨ 7 ਮਈ ਨੂੰ ਜ਼ਿਲ੍ਹਾ ਮਾਨਸਾ ਤੋਂ ਹੁੰਦੇ ਹੋਏ ਭਾਈ ਦੇਸਾ, ਮੌੜ ਕੈਂਚੀਆਂ/ਸੰਦੋਹਾ/ਸ਼ੇਖਪੁਰਾ/ਤਲਵੰਡੀ ਸਾਬੋ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਰਾਤ ਦਾ ਠਹਿਰਾਓ ਹੋਵੇਗਾ ਅਤੇ ਅਗਲੇ ਦਿਨ 8 ਮਈ ਨੂੰ ਭਾਗੀਵਾਂਦਰ/ਜੀਵਨ ਸਿੰਘ ਵਾਲਾ/ਕੋਟਸ਼ਮੀਰ ਹੁੰਦੇ ਹੋਏ ਬਠਿੰਡਾ ਸਿਟੀ ਵਿਖੇ ਭਾਈ ਮਤੀ ਸਿੰਘ ਨਗਰ ਬਠਿੰਡਾ/ਹਾਜੀ ਰਤਨ ਬਠਿੰਡਾ/ਮੁਲਤਾਨੀਆਂ ਰੋਡ, ਮਿਤਲ ਟਾਵਰ ਦੇ ਸਾਹਮਣੇ/ਬਠਿੰਡਾ ਬਾਈਪਾਸ ਮਲੋਟ ਰੋਡ ਟੀ-ਪੁਆਇੰਟ/ਬੱਲੂਆਣਾ/ਕਰਮ ਗੜ੍ਹ ਛਤਰਾਂ ਹੁੰਦੇ ਹੋਏ ਸ਼੍ਰੀ ਮੁਕਤਸਰ ਸਾਹਿਬ ਲਈ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਉਕਤ ਸਾਰੇ ਰੂਟਾਂ ਅਨੁਸਾਰ ਇਸ ਨਗਰ ਕੀਰਤਨ ਦੌਰਾਨ ਪੂਰਨ ਤੌਰ ‘ਤੇ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਹੋਵੇਗੀ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply