Sunday, March 29, 2026

ਦਰਜਾਚਾਰ ਸਰਕਾਰੀ ਕਰਮਚਾਰੀ ਤੇ ਡਰਾਇਵਰ ਯੂਨੀਅਨ ਵਲੋ ਜੇਤੂ ਰੈਲੀ

ਹੁਸ਼ਿਆਰਪੁਰ, 6 ਮਈ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਵਲੋ ਜਿਹੜਾ ਪਿਛਲੇ ਦਿਨੀ ਕਾਲਸ ਫੋਰ ਤੇ ਡਰਾਈਵਰ ਦੀਆ ਪੋਸਟਾ ਨੂੰ ਖਤਮ ਕਰਨ ਲਈ ਪੱਤਰ ਜਾਰੀ ਕੀਤਾ ਉਸ ਦੇ ਸਬੰਧ ਵਿੱਚ ਦਰਜਾਚਾਰ ਸਰਕਾਰੀ ਕਰਮਚਾਰੀ ਅਤੇ ਡਰਾਇਵਰ ਯੂਨੀਅਨ ਵਲੋ ਸਾਝੇ ਤੋਰ ਸੰਘਰਸ਼ ਉਲੀਕਆ ਸੀ ਉਸ ਨੂੰ ਦੇਖ ਪੰਜਾਬ ਸਰਕਾਰ ਵਲੋ ਉਹ ਪੱਤਰ ਵਾਪਿਸ ਲੈ ਲਿਆ ਤੇ ਮੁਲਾਜਮਾ ਦੀ ਵੱਡੀ ਜਿੱਤ ਹੋਈ ਹੈ ਇਸ ਸਬੰਧ ਵਿੱਚ ਮੁਲਾਜਮਾ ਵਲੋ ਸਿਵਲ ਸਰਜਨ ਦਫਤਰ ਅੱਗੇ ਇਕ ਜਿੱਤ ਰੈਲੀ ਕੀਤੀ ਗਈ।ਇਸ ਰੈਲੀ ਨੂੰ ਸਬੱਧਨ ਕਰਦੇ ਹੋਏ ਮੋਕੇ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਰੀਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਜਿਹੜਾ ਇਹ ਪੱਤਰ ਜਾਰੀ ਕੀਤਾ ਹੈ ਉਹ ਵਾਪਿਸ ਲੈ ਲਿਆ ਇਹ ਮੁਲਜਮਾ ਦੀ ਜਿੱਤ ਹੋਈ ਕਿਉਕਿ ਬੀਤੇ ਦਿਨ ਸੈਕਟਰਏਟ ਚੰਡੀਗੜ ਵਿੱਚ ਡਰਾਇਵਰ ਯੂਨੀਅਨ ਤੇ ਦਰਜਾਚਾਰ ਯੂਨੀਅਨ ਵਲੋ ਬੜੀ ਵੱਡੀ ਪੱਧਰ ਆਪਣੀਆ ਡਿਉਟੀਆ ਦਾ ਬਾਈਕਾਟ ਕਰਕੇ ਰੋਸ ਮੁਹਜਰੇ ਕੀਤੇ ਹਨ।ਜਿਸ ਦਾ ਸਦਕਾ ਪੰਜਾਬ ਸਰਕਾਰ ਨੂੰ ਮੁਲਾਜਮਾ ਅੱਗੇ ਝੁਕਣ ਪਿਆ।ਉਹਨਾ ਮੁਲਜਮਾ ਨੂੰ ਇਹ ਕਿਹਾ ਪੰਜਾਬ ਸਰਕਾਰ ਵਲੋ ਭਵਿੱਖ ਵਿੱਚ ਇਸ ਤਰਾ ਦੇ ਵਾਰ ਹੁਦੇ ਰਹਿਣੇ ਸਾਨੂੰ ਸਾਰੇ ਇਕੱਠੇ ਸੰਘਰਸ਼ ਕਰਨਾ ਚਹੀਦਾ ਹੈ ।
ਇਸ ਮੋਕੇ ਸਿਵਲ ਹਸਪਤਾਲ ਦੇ ਕਲਾਸ ਫੋਰ ਯੂਨੀਅਨ ਦੇ ਪ੍ਰਧਾਨ ਰਕੇਸ਼ ਕੁਮਾਰ ਨੇ ਸਬੱਧਨ ਕਰਦੇ ਹੋਏੇ ਕਿਹਾ ਪਿਛਲੇ 5 ਸਾਲ ਤੋ ਦਰਜਾਚਾਰ ਨੂੰ ਸਿਵਲ ਸਰਜਨ ਦਫਤਰ ਵਲੋ ਵਰਦੀ ਨਹੀ ਦਿੱਤੀ ਗਈ ਤੇ ਬੱਜਟ ਪਤਾ ਨਹੀ ਸਿਵਲ ਸਰਜਨ ਦਫਤਰ ਦੇ ਅਮਲੇ ਫੈਲੋ ਵਲੋ ਕਿਥੇ ਵਰਤ ਦਿੱਤਾ ਗਿਆ ਜਿਸ ਕਾਰਨ ਮੁਲਜਮਾ ਵਲੋ ਕਾਫੀ ਰੋਹ ਪਾਇਆ ਜਾ ਕਿਹਾ ਹੈ।ਉਹਨਾ ਇਸ ਮੋਕੇ ਸਿਵਲ ਸਰਜਨ ਬੇਨਤੀ ਕੀਤੀ ਹੈ ਮੁਲਮਜਾ ਦੇ ਨਮਾਇਦਿਆ ਨੂੰ ਜਲਦੀ ਹੀ ਮੀਟਿੰਗ ਦਾ ਟਾਇਮ ਦਿੱਤਾ ਜਾਵੇ ਤਾ ਜੋ ਬੈਠ ਕੇ ਗੱਲ ਹੋ ਸਕੇ ਨਹੀ ਤੇ ਸਿਹਤ ਕਾਮੇ ਨੂੰ ਵਰਦੀਆ ਲੈਣ ਲਈ ਵੀ ਸੰਘਰਸ਼ ਕਰਨਾ ਪਵੇਗਾ।ਇਸ ਮੋਕੇ ਹੋਰਨਾ ਤੋ ਇਲਾਵਾ, ਸਰਬਪ੍ਰੀਤ ਸਿੰਘ ਸੂਬਾ ਕਮੇਟੀ ਮੈਬਰ ਡਰਾਇਵਰ ਯੂਨੀਅਨ, ਪਰਮਜੀਤ ਸਿੰਘ, ਬਲਜੀਤ ਸਿੰਘ, ਰਾਮ ਲੁਭਾਇਆ, ਕੁਲਦੀਪ ਸਿੰਘ ਪਰਮਜੀਤ ਸਿੰਘ, ਹੁਸਨ ਲਾਲ, ਮੁਕੇਸ਼ ਕੁਮਾਰ, ਹਰਜੀਤ ਸਿੰਘ, ਸੁਨੀਲ ਪ੍ਰੀਏ ਭੁਪਿੰਦਰ ਸਿੰਘ, ਅਸੋਕ ਕੁਮਾਰ, ਰਜੇਸ਼ ਕੁਮਾਰ ਪ੍ਰਧਾਨ ਐਟੀਲਾਰਵਾ ਸਕੀਮ, ਪ੍ਰੇਮ ਚੰਦ, ਯਸਪਾਲ, ਕਿਸੋਰੀ ਲਾਲ, ਦੇਵ ਰਾਜ ਸਿੱਧੂ, ਰਜੀਵ ਕੁਮਾਰ ਆਦਿ ਨੇ ਵੀ ਸਬੋਧਨ ਕੀਤਾ ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply