
ਅੰਮ੍ਰਿਤਸਰ, 6 ਮਈ (ਗੁਰਪ੍ਰੀਤ ਸਿੰਘ) – ਲਿਬੜਾ ਬੱਸ ਸਰਵਿਸ ਪ੍ਰਾਈਵੇਟ ਲਿਮਟਿਡ ਮੈਨੇਜਿੰਗ ਡਾਇਰੈਕਟਰ ਸ. ਫਤਹਿ ਸਿੰਘ ਲਿਬੜਾ ਦੁੱਗਰੀ ਰੋਡ ਲੁਧਿਆਣਾ, ਸ. ਜਸਜੀਤ ਸਿੰਘ ਲਿਬੜਾ ਡਾਇਰੈਕਟਰ ਲਿਬੜਾ ਬੱਸ ਸਰਵਿਸ ਤੇ ਸ. ਜੋਗਿੰਦਰ ਸਿੰਘ ਜੋਹਲ, ਸ. ਸਰਬਜੀਤ ਸਿੰਘ ਜੋਹਲ ਅਤੇ ਸ. ਮਨਿੰਦਰ ਸਿੰਘ ਜੋਹਲ ਕਲੱਕਤਾ ਨਿਵਾਸੀਆਂ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਾਸਤੇ ਆਪਣੀ ਕਿਰਤ ਕਮਾਈ ਵਿੱਚੋਂ 201 ਕੁਇੰਟਲ ਕਣਕ ਖਰੀਦ ਕਰਕੇ ਭੇਜੀ ਹੈ।ਉਕਤ ਪਰਿਵਾਰਾਂ ਵੱਲੋਂ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਕਣਕ ਲੈ ਕੇ ਪੁੱਜੇ ਸ. ਦਰਸ਼ਨ ਸਿੰਘ ਮੈਨੇਜਰ ਤੇ ਸ. ਬਹਾਦਰ ਸਿੰਘ ਨੂੰ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ ਸ਼ੋ੍ਰਮਣੀ ਕਮੇਟੀ ਅਤੇ ਸ. ਜਤਿੰਦਰ ਸਿੰਘ ਵਧੀਕ ਮੈਨੇਜਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਸ. ਦਰਸ਼ਨ ਸਿੰਘ ਮੈਨੇਜਰ ਲਿਬੜਾ ਬੱਸ ਸਰਵਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਿਬੜਾ ਤੇ ਜੋਹਲ ਪਰਿਵਾਰਾਂ ਵੱਲੋਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਸੱਚੀ ਤੇ ਅਥਾਹ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਲੰਗਰ ਸ੍ਰੀ ਗੁਰੂ ਸ੍ਰੀ ਰਾਮਦਾਸ ਜੀ ਵਾਸਤੇ 201 ਕੁਇੰਟਲ ਕਣਕ ਖਰੀਦ ਕੇ ਭੇਜੀ ਗਈ ਹੈ।ਉਨ੍ਹਾਂ ਕਿਹਾ ਕਿ ਦੋਵੇਂ ਪਰਿਵਾਰ ਇਹ ਮਹਿਸੂਸ ਕਰਦੇ ਹਨ ਕਿ ਉਹ ਜੋ ਕੁਝ ਵੀ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਕ੍ਰਿਪਾ ਸਦਕਾ ਹਨ।
ਇਸ ਮੌਕੇ ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਹਰਪ੍ਰੀਤ ਸਿੰਘ ਮੀਤ ਮੈਨੇਜਰ, ਮਲਕੀਤ ਸਿੰਘ ਬਹਿੜਵਾਲ ਸਫ਼ਸੁਪ੍ਰਿੰਟੈਂਡੈਂਟ, ਅਰਵਿੰਦਰ ਸਿੰਘ ਸਾਸਨ ਏ ਪੀ ਆਰ ਓ ਤੇ ਸੁਖਦੀਪ ਸਿੰਘ ਸੁਪਰਵਾਈਜ਼ਰ ਆਦਿ ਹਾਜ਼ਰ ਸਨ।
Punjab Post Daily Online Newspaper & Print Media