Sunday, March 29, 2026

ਵਲੰਟੀਅਰ ਫਾਰ ਸ਼ੋਸਲ ਜਸਟਿਸ ਸੰਸਥਾ ਅਤੇ ਸੇਵ ਦਾ ਚਿਲਡਰਨ ਵੱਲੋਂ ਕੱਢੀ ਗਈ ਰੈਲੀ

PPN0705201504ਬਠਿੰਡਾ, 7 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਬਾਲ ਅਧਿਕਾਰਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਲੰਟੀਅਰ ਫਾਰ ਸ਼ੋਸਲ ਜਸਟਿਸ ਸੰਸਥਾ ਅਤੇ ਸੇਵ ਦਾ ਚਿਲਡਰਨ ਵੱਲੋ ਪਿੰਡ ਗੁਲਾਬ ਗੜ੍ਹ ਵਿਖੇ ਚੇਤਨਾ ਰੈਲੀ ਕੱਢੀ ਗਈ । ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਸਕੂਲੀ ਬੱਚਿਆ ਨੇ ਭਾਗ ਲਿਆ ਇਸ ਸਮੇ ਚੇਤਨਾ ਰੈਲੀ ਨੂੰ ਸੰਬੋਧਨ ਕਰਦਿਆ ਬਾਲ ਸੁਰੱਖਿਆ ਕਮੇਟੀ ਮੈਂਬਰ ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਭਰੂਣ ਹੱਤਿਆ, ਬਾਲ ਮਜਦੂਰੀਅਤੇ ਬਾਲ ਵਿਆਹ ਕਾਨੂੰਨੀ ਅਪਰਾਧ ਹੈ।ਉਹਨਾਂ ਕਿਹਾ ਕਿ ਨਰੋਆ ਸਮਾਜ ਸਿਰਜਨ ਲਈ ਸਾਨੂੰ ਸਿੱਖਿਆ , ਸੁਰੱਖਿਆ, ਸਮਾਨਤਾ ਅਤੇ ਸਨਮਾਨ ਆਦਿ ਜਿਹੇ ਕਾਰਜਾਂ ਪੂਰੇ ਜੋਰ ਸਮਰਥਨ ਨਾਲ ਕਰਨਾ ਚਾਹੀਦਾ ਹੈ।ਉਹਨਾ ਕਿਹਾ ਕਿ ਨਵਜੰਮੇ ਬੱਚੇ ਦਾ ਪੰਜੀਕਰਨ ਕਰ  ਡਾਕਟਰ ਦੀ ਸਲਾਹ ਨਾਲ ਸਮੇ ਸਿਰ ਟੀਕਾਕਰਨ ਕਰਵਾਓ। ਇਸ ਸਮੇ ਉਹਨਾਂ ਨਾਲ ਸਰਪੰਚ ਚਰਨਜੀਤ ਕੌਰ, ਅਮਰਜੀਤ ਕੌਰ, ਸੁਰਿੰਦਰ ਕੌਰ, ਆਸ਼ਾ ਵਰਕਰ ਰਾਣੀ ਕੌਰ, ਬਲਵੰਤ ਕੌਰ, ਵਲੰਟੀਅਰ ਗੁਰਮੇਲ ਕੌਰ, ਛਿੰਦਰਪਾਲ ਕੌਰ, ਵੀਰਪਾਲ ਕੌਰ, ਆਦਿ ਹਾਜਰ ਸਨ ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply