ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ ਸੱਗੂ) – ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ, ਸਾਹਿਤ ਅਕੈਡਮੀ ਲੁਧਿਆਣਾ, ਪੰਜਾਬ ਜਾਗ੍ਰਿਤੀ ਮੰਚ ਅਤੇ ਹੋਰ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਪੰਜਾਬੀ ਮਾਂ ਬੋਲੀ ਦੇ ਹੱਕ ‘ਚ ਵਿਸ਼ਾਲ ਭਾਸ਼ਾ ਕਨਵੈਨਸ਼ਨ ਕਰਵਾਈ ਜਾ ਰਹੀ ਹੈ, ਜਿਸਦੀ ਜਾਣਕਾਰੀ ਦਿੰਦਿਆਂ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਕਹਾਣੀਕਾਰ ਦੀਪ ਦਵਿੰਦਰ ਸਿੰਘ ਨੇ ਅੱਜ ਇੱਥੋਂ ਜਾਰੀ ਬਿਆਨ ਵਿੱਚ ਦੱਸਿਆ ਕਿ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ੧੦ ਮਈ ਐਤਵਾਰ ਸਵੇਰੇ 10.30 ਵਜੇ ਹੋਣ ਵਾਲੀ ਇਸ ਕਨਵੈਨਸ਼ਨ ‘ਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਦੇ ਹਵਾਲੇ ਨਾਲ ਡਾ. ਲਾਭ ਸਿੰਘ ਖੀਵਾ, ਡਾ. ਕਰਮਜੀਤ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਅਨੂਪ ਸਿੰਘ, ਸ੍ਰੀ ਸਤਨਾਮ ਮਾਣਕ, ਡਾ. ਜੋਗਿੰਦਰ ਸਿੰਘ ਪਵਾਰ, ਪ੍ਰੋ: ਗੁਰਭਜਨ ਗਿੱਲ ਅਤੇ ਹੋਰ ਭਾਸ਼ਾ ਵਿਗਿਆਨੀ ਅਤੇ ਚਿੰਤਕ ਇਸ ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਪੰਜਾਬੀ ਭਾਸ਼ਾ ਦੀ ਸਰਕਾਰੇ-ਦਰਬਾਰੇ ਹੁੰਦੀ ਬੇਕਦਰੀ, ਉਚੇਰੀ ਸਿੱਖਿਆ ਦਾ ਮਾਧਿਅਮ ਮਾਤਾ ਭਾਸ਼ਾ ‘ਚ ਕਰਨ, ਪੰਜਾਬੀ ‘ਚ ਕੰਮ ਨਾ ਕਰਨ ਵਾਲੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਿਰੁੱਧ ਸਜਾ ਦੀ ਧਾਰਾ ਸ਼ਾਮਿਲ ਕਰਨ ਸਮੇਤ ਕਈ ਭਾਸ਼ਾ ਨਾਲ ਜੁੜੇ ਅਹਿਮ ਮਸਲਿਆਂ ਤੇ ਵੀ ਵਿਚਾਰ ਚਰਚਾ ਕਰਨਗੇ। ਸਥਾਨਕ ਲੇਖਕ ਸਭਾਵਾਂ ‘ਚ ਜਨਵਾਦੀ ਲੇਖਕ ਸੰਘ, ਲੇਖਕ-ਪਾਠਕ ਮੰਚ, ਸਾਹਿਤ ਸਭਾ ਚੋਗਾਵਾਂ, ਸਾਹਿਤ ਸਭਾ ਬਾਬਾ ਬਕਾਲਾ, ਮਾਂ ਬੋਲੀ ਕਵੀ ਸਭਾ, ਅੱਖਰ ਕਾਵਿ ਕਬੀਲਾ, ਪੰਜਾਬੀ ਸਭਿਆਚਾਰ ਸੱਥ ਅਤੇ ਵਿਰਸਾ ਵਿਹਾਰ ਸੁਸਾਇਟੀ ਸਮੇਤ ਸਮੁੱਚਾ ਲੇਖਕ ਭਾਈਚਾਰਾ ਵੱਡੇ ਪੱਧਰ ਤੇ ਇਸ ਕਨਵੈਨਸ਼ਨ ਵਿੱਚ ਸ਼ਿਰਕਤ ਕਰੇਗਾ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media