Thursday, July 16, 2026

ਰਿਤੂ ਵੋਹਰਾ ਨੇ ਜੀ.ਕੇ. ਅਤੇ ਬਾਦਲ ਦਾ ਕੀਤਾ ਧੰਨਵਾਦ

PPN0705201508ਨਵੀਂ ਦਿੱਲੀ, 7 ਮਈ (ਅੰਮ੍ਰਿਤ ਲਾਲ ਮੰਨਣ) – ਸ੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਅੱਜ ਅਕਾਲੀ ਆਗੂਆਂ ਵੱਲੋਂ ਬੀਬਾ ਰਿਤੂ ਵੋਹਰਾ ਨੂੰ ਦੱਖਣ ਦਿੱਲੀ ਨਗਰ ਨਿਗਮ ਦੇ ਵੇਸਟ ਜ਼ੋਨ ਦਾ ਚੈਅਰਪਰਸਨ ਥਾਪਣ ‘ਤੇ ਧੰਨਵਾਦ ਕੀਤਾ ਗਿਆ। ਅਕਾਲੀ ਦਲ ਦੀ ਤਿਲਕ ਨਗਰ ਤੋਂ ਨਿਗਮ ਪਾਰਸ਼ਦ ਰਿਤੂ ਵੋਹਰਾ ਨੇ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਜੀ.ਕੇ. ਵੱਲੋਂ ਉਨ੍ਹਾਂ ‘ਤੇ ਭਰੋਸਾ ਜਤਾਉਣ ਲਈ ਧੰਨਵਾਦ ਕਰਦੇ ਹੋਏ ਮਿਲੀ ਸੇਵਾ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਵੀ ਭਰੋਸਾ ਦਿੱਤਾ। ਜੀ.ਕੇ. ਨੇ ਸਿੱਖ ਬਹੂਲ ਅਬਾਦੀ ਦੇ ਇਸ ਜ਼ੋਨ ‘ਚ ਕੰਮ ਕਰਨ ਵੇਲ੍ਹੇ ਆਮ ਲੋਕਾਂ ਦੀਆਂ ਮੁਸਿਬਤਾਂ ਦੇ ਤੁਰੰਤ ਹੱਲ ਵਾਸਤੇ ਕਾਰਜ ਕਰਨ ਦੇ ਵੀ ਰਿਤੂ ਨੂੰ ਆਦੇਸ਼ ਦਿੱਤੇ।ਨੌਜਵਾਨਾਂ ਨੂੰ ਪਾਰਟੀ ‘ਚ ਸਨਮਾਨ ਦੇਣ ਲਈ ਰਿਤੂ ਨੂੰ ਚੇਅਰਪਰਸਨ ਥਾਪਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ।
ਜੀ.ਕੇ. ਨੇ ਜਾਣਕਾਰੀ ਦਿੱਤੀ ਕਿ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਗਠਬੰਧਨ ਵੱਲੋਂ ਪਹਿਲੇ ਵੀ ਅਵਤਾਰ ਸਿੰਘ ਹਿੱਤ ਵੇਸਟ ਜ਼ੋਨ ਦੇ ਦੋ ਵਾਰ ਚੇਅਰਮੈਨ ਰਹਿ ਚੁੱਕੇ ਹਨ ਤੇ ਹੁਣ ਇਸ ਵਾਰ ਰਿਤੂ ਵੋਹਰਾ ਨੂੰ ਇਹ ਵਕਾਰੀ ਅਹੁਦਾ ਮਿਲਣਾ ਅਕਾਲੀ ਦਲ ਦੀ ਦਿੱਲੀ ਵਿਖੇ ਚੜ੍ਹਦੀਕਲਾ ਤੇ ਮਜਬੂਤ ਸਿਆਸੀ ਹੋਂਦ ਦਾ ਪ੍ਰਤੀਕ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਦੱਖਣ ਦਿੱਲੀ ਨਗਰ ਨਿਗਮ ‘ਚ ਅਕਾਲੀ ਦਲ ਦੇ ਤਿਨ ਨਿਗਮ ਪਾਰਸ਼ਦਾਂ ਕਰਕੇ ਹੀ ਭਾਰਤੀ ਜਨਤਾ ਪਾਰਟੀ ਦੇ ਮੇਅਰ ਅਹੁਦੇ ‘ਤੇ ਉਮੀਦਵਾਰ ਜਿੱਤਦੇ ਆਏ ਹਨ। ਇਸ ਮੌਕੇ ਦਿੱਲੀ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ ਅਤੇ ਅਕਾਲੀ ਆਗੂ ਗੁਰਮੀਤ ਸਿੰਘ ਬੋਬੀ ਵੀ ਮੌਜੂਦ ਸਨ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply