ਅੰਮ੍ਰਿਤਸਰ, 7 ਮਈ (ਗੁਰਚਰਨ ਸਿੰਘ) – ਵਾਰਡ ਨੰ: 61 ਦੇ ਨਿਉ ਦਸ਼ਮੇਸ਼ ਨਗਰ, ਕੋਟ ਖਾਲਸਾ ਵਿੱਖੇ ਯੂਵਾ ਕਾਗਰਸੀ ਨੇਤਾ ਤੇ ਸਮਾਜ ਸੇਵਾ ਪਾਰਟੀ ਦੇ ਪੰਜਾਬ ਚੇਅਰਮੈਨ ਅਜੇ ਕੁਮਾਰ ਦੀ ਅਗੁਵਾਈ ਹੇਠ ਐਸ.ਸੀ ਕਮਿਸ਼ਨ ਭਾਰਤ ਸਰਕਾਰ ਦੇ ਉੱਪ ਚੇਅਰਮੈਨ ਤੇ ਹਲਕਾ ਪੱਛਮੀ ਦੇ ਵਿਧਾਇਕ ਡਾ.ਰਾਜ ਕੁਮਾਰ ਵੇਰਕਾ ਨੇ ਇਲਾਕੇ ਦਾ ਦੋਰਾ ਕੀਤਾ ਤੇ ਲੋਕਾਂ ਦੀਆ ਮੁਸ਼ਕਿਲਾਂ ਸੁਣੀਆ।ਇਸ ਮੋਕੇ ਡਾ.ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਵਾਰਡ ਨੰਬਰ 61 ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਹਨ ਤੇ ਆਉਣ ਵਾਲੇ ਸਮੇਂ ਦੋਰਾਨ ਹਲਕਾ ਪੱਛਮੀ ਦੇ ਵਿਕਾਸ਼ ਕਾਰਜ ਜੰਗੀ ਪੱਧਰ ਤੇ ਕੀਤੇ ਜਾਣਗੇ।ਉਨਾਂ੍ਹ ਕਿਹਾ ਕਿ ਹਲਕੇ ਦੀ ਹਰ ਗਲੀ ਮਹੁੱਲੇ ਵਿੱਚ ਸਟ੍ਰੀਟ ਲਾਇਟਾਂ, ਸੀਵਰੇਜ ਦੇ ਕੰਮ, ਗਲੀਆ ਨੂੰ ਪੱਕਾ ਕੀਤਾ ਜਾਵੇਗਾ।ਉਨਾਂ੍ਹ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਹਲਕੇ ਦੇ ਵਿਕਾਸ ਦੇ ਲਈ ਉਹ ਦਿਨ ਰਾਤ ਇੱਕ ਕਰਣਗੇ।ਇਸ ਮੋਕੇ ਪ੍ਰਧਾਨ ਅਜੇ ਕੁਮਾਰ ਤੇ ਇਲਾਕਾ ਨਿਵਾਸੀਆ ਨੇ ਡਾ. ਰਾਜ ਕੁਮਾਰ ਵੇਰਕਾ ਨੂੰ ਸਨਮਾਨਿਤ ਵੀ ਕੀਤਾ।ਇਸ ਮੋਕੇ ਹੋਰਨਾਂ ਤੋ ਇਲਾਵਾ ਪੰਜਾਬ ਪ੍ਰਦੇਸ਼ ਕਾਗਰਸ ਐਸ.ਸੀ ਸੇਲ ਦੇ ਪ੍ਰਧਾਨ ਬਲਬੀਰ ਸਿੰਘ ਬੱਬੀ ਪਹਿਲਵਾਨ, ਵਿਜੈ ਕੁਮਾਰ, ਮੈਡਮ ਸੋਨੀਆ, ਮੈਡਮ ਮੀਨੂੰ, ਸੋਮਾ ਕੋਰ, ਬ੍ਰਿਜ ਮੋਹਨ ਜੋਸ਼ੀ, ਸੰਤੋਖ ਸਿੰਘ, ਬੋਬੀ ਚੋਹਾਨ, ਬਾਬਾ ਪਲਵਿੰਦਰ ਸਿੰਘ, ਅਮਰੀਕ ਸਿੰਘ, ਮੇਲ ਸਿੰਘ, ਕਵਲਜੀਤ ਕੋਰ, ਜੱਗਾ, ਅਮਨ, ਰਾਜਾ, ਫਾਰੁਖ, ਦੀਪੂ ਆਦਿ ਮੋਜੂਦ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media