
ਅੰਮ੍ਰਿਤਸਰ, 7 ਮਈ (ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ) ਸਥਾਨਕ ਸੁਲਤਾਨਵਿੰਡ ਇਲਕੇ ਦੀ ਨਾਮਵਰ ਖੇਡ ਸੰਸ਼ਥਾ ਮੀਰੀ ਪੀਰੀ ਸਪੋਰਟਸ ਕਬੱਡੀ ਕਲੱਬ (ਰਜਿ:) ਵੱਲੋਂ 14ਵਾਂ ਸਲਾਨਾ ਕਬੱਡੀ ਕੱਪ ਬੀਤੇ ਦਿਨੀਂ ਲਾਈਟਾਂ ਦੀ ਰੋਸ਼ਨੀ ਵਿੱਚ ਕਰਵਾਇਆ ਗਿਆ।ਜਿਸ ਵਿੱਚ ਪੰਜਾਬ ਦੀਆਂ 8 ਕਬੱਡੀ ਅਕੈਡਮੀਆਂ ਨੇ ਆਪਣੀ ਖੇਡ ਕਲਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ।ਦੇਰ ਰਾਤ ਸਮਾਪਤ ਹੋਏ ਕਬੱਡੀ ਕੱਪ ਦਾ ਦੂਰ ਦੁਰਾਡੇ ਦੇ ਪਿੰਡਾਂ ਤੋਂ ਪਹੁੰਚੇ ਕਬੱਡੀ ਪ੍ਰੇਮੀਆਂ ਨੇ ਖੂਬ ਅਨੰਦ ਮਾਣਿਆ। ਇਸ ਫਾਈਨਲ ਮੈਚ ਵਿੱਚ ਮਾਝਾ ਖਾਲਸਾ ਕਬੱਡੀ ਅਕੈਡਮੀ ਘਰਿਆਲਾ ਨੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਟਰਪੱਲਾ ਗੁਰਦਾਸਪੁਰ ਦੀ ਟੀਮ ਨੂੰ ਬੇਹੱਦ ਫਸਵੇਂ ਮੈਚ ਵਿੱਚ 29-32 ਅੰਕਾਂ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ 31,000 ਦਾ ਨਕਦ ਇਨਾਮ ਜਿੱਤਿਆ।ਬੈਸਟ ਰੇਡਰ ਗੁਰਲਾਲ ਸੋਹਲ ਤੇ ਫੌਜੀ ਭੋਲੇ ਕੇ ਨੂੰ ਸਾਂਝੇ ਤੌਰ ਤੇ ਸੋਨੇ ਦੇ ਕੈਂਠੇ ਤੇ ਬੈਸਟ ਜਾਫੀ ਵੱਡਾ ਗਿੰਦਰ ਥਾਂਦੇ ਨੂੰ ਸੋਨੇ ਦੇ ਕੈਂਠੇ ਨਾਲ ਸਨਮਾਨਿਤ ਕੀਤਾ ਗਿਆ। ਕਬੱਡੀ ਤੋਂ ਇਲਾਵਾ ਜਿਮਨਾਸਟਿਕ ਦਾ ਸ਼ੋਅ ਵੀ ਦੇਖਣ ਯੋਗ ਸੀ।
ਟੂਰਨਾਮੈਂਟ ਵਿੱਚ ਪਹੁੰਚੇ ਮਹਿਮਾਨਾਂ ‘ਚ ਸਾਬਕਾ ਮੇਅਰ ਸ੍ਰੀ ਸੁਨੀਲ ਦੱਤੀ, ਥਾਣਾ ਬੀ-ਡਵੀਜ਼ਨ ਦੇ ਮੁਖੀ ਆਈ.ਪੀ.ਐਸ ਸਿਧਾਰਥ ਮੀਨਾ, ਕੌਂਸਲਰ ਜਸਕੀਰਤ ਸਿੰਘ ਸੁਲਤਾਨਵਿੰਡ, ਗੁਰਬਖਸ਼ ਸਿੰਘ ਕੈਰੋਂ, ਹਰਜਿੰਦਰ ਸਿੰਘ ਜੌੜੀਆ, ਦਲਜੀਤ ਸਿੰਘ ਕੋਹਲੀ ਪ੍ਰਧਾਨ ਅੰਮ੍ਰਿਤਸਰ ਵਿਕਾਸ ਮੰਚ, ਯੂਥ ਸਿੱਖ ਕੌਂਸਲ ਪ੍ਰਧਾਨ ਮੰਨਾ ਸਿੰਘ ਝਾਮਕਾ ਅਕਾਲੀ ਆਗੂ ਟਹਿਲ ਸਿੰਘ, ਹਰਜੀਤ ਸਿੰਘ ਆਦਿ ਸ਼ਾਮਿਲ ਸਨ, ਜਿੰਨਾਂ ਨੇ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਸਨਾਮਨਿਤ ਕੀਤਾ।
ਇਸ ਸਮੇਂ ਪ੍ਰਧਾਨ ਜਰਨੈਲ ਸਿੰਘ ਭੁੱਲਰ, ਜਨ: ਸਕੱਤਰ ਦਿਲਬਾਗ ਸਿੰਘ ਘਰਿਆਲਾ, ਹਰਜੀਤ ਸਿੰਘ ਘੁੰਮਣ, ਲਵਲੀ ਸੋਹਲ, ਡਾ. ਪ੍ਰਿੰਸ, ਹੀਰਾ ਸਿੰਘ, ਰਾਮਪੁਰਾ, ਕੁਲਵੰਤ ਸਿੰਘ ਖੋਜਕੀਪੁਰ, ਜਸਬੀਰ ਸਿੰਘ ਮੰਗਾ, ਰਿੰਪੀ ਸੋਹਲ, ਜਸਦੇਵ ਸਿੰਘ ਬੰਟੀ, ਰਜਿੰਦਰ ਲਵਲੀ, ਪਰਮਜੀਤ ਸਿੰਘ ਬਿੱਟਾ, ਡਾ. ਜਤਿੰਦਰ ਸੰਧ, ਗਗਨ ਸੰਧੂ, ਯੋਧਾ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media