Friday, March 6, 2026

ਇਤਿਹਾਸਕ ਸ਼ਸ਼ਤਰਾਂ ਅਤੇ ਬਸਤਰਾਂ ਦੇ ਦਰਸ਼ਨ ਕਰਨ ਲਈ ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹ ਜਥੇਦਾਰ

ਅੰਮ੍ਰਿਤਸਰ, 9 ਮਈ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਬੋਲਦਿਆਂ ਕਿਹਾ ਕਿ ਜੋ ਇਤਿਹਾਸਕ ਸ਼ਸ਼ਤਰਾਂ ਅਤੇ ਬਸਤਰਾਂ ਦੇ ਦਰਸ਼ਨ ਕਰਵਾਉਣ ਲਈ ਯਾਤਰਾ ਪਟਿਆਲਾ ਤੋਂ ਚੱਲੀ ਹੈ ਇਹ ਵੱਖ-ਵੱਖ ਸ਼ਹਿਰਾਂ ਵਿਚੋਂ ਹੁੰਦੀ ਹੋਈ ਦਮਦਮਾ ਸਾਹਿਬ ਵਿਖੇ ਪਹੁੰਚੇਗੀ।ਇਸ ਤੋਂ ਬਾਅਦ ਸੰਗਤਾਂ ਨੂੰ ਦਰਸ਼ਨ ਕਰਵਾਉਦਿਆਂ ਹੋਇਆਂ ਵੱਖ-ਵੱਖ ਅਸਥਾਨਾਂ ਤੋਂ ਹੁੰਦੀ ਹੋਈ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚੇਗੀ।ਇਸ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੁੰਚ ਕੇ ਸਮਾਪਤ ਹੋਵੇਗੀ।ਇਤਿਹਾਸਕ ਸ਼ਸ਼ਤਰਾਂ ਅਤੇ ਬਸਤਰਾਂ ਦੇ ਦਰਸ਼ਨ ਕਰਨ ਲਈ ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਇਸ ਅੱਤ ਦੀ ਗਰਮੀ ਵਿਚ ਇਹਨਾਂ ਇਤਿਹਾਸਕ ਸ਼ਸ਼ਤਰਾਂ ਅਤੇ ਬਸਤਰਾਂ ਦੇ ਦਰਸ਼ਨ ਕਰਨ ਲਈ ਸੜਕਾਂ ਉਪਰ ਖੜੀਆਂ ਰਹਿੰਦੀਆਂ ਹਨ।

          ਇਨ੍ਹਾਂ ਸ਼ਸ਼ਤਰਾਂ ਅਤੇ ਬਸਤਰਾਂ ਦੇ ਦਰਸ਼ਨ ਕਰਾਉਣ ਵਿਚ ਸਭ ਤੋਂ ਵੱਧ ਯੋਗਦਾਨ ਪੰਜਾਬ ਸਰਕਾਰ, ਮੁੱਖ ਮੰਤਰੀ ਸz: ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸz: ਸੁਖਬੀਰ ਸਿੰਘ ਬਾਦਲ ਦਾ ਹੈ।ਜਿਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਸਿੱਖ ਸੰਗਤਾਂ ਸਤਿਗੁਰਾਂ ਦੇ ਪਾਵਨ ਸ਼ਸ਼ਤਰਾਂ ਅਤੇ ਬਸਤਰਾਂ ਦੇ ਦਰਸ਼ਨ ਕਰ ਰਹੀਆਂ ਹਨ।ਜਿਸ ਲਈ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸz: ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸz: ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ। ਜੋ ਸਭਾ-ਸੁਸਾਇਟੀਆਂ, ਪਿੰਡਾਂ ਦੇ ਨੁਮਾਇੰਦੇ ਇਸ ਯਾਤਰਾ ਵਿਚ ਆ ਰਹੀਆਂ ਸੰਗਤਾਂ ਨੂੰ ਲੰਗਰ ਛਕਾਉਣ ਦਾ ਪ੍ਰਬੰਧ ਕਰਦੇ ਹਨ, ਉਹ ਗਰਮੀ ਤੋਂ ਰਾਹਤ ਦਵਾਉਣ ਵਾਲੀਆਂ ਵਸਤਾਂ ਹੀ ਸੰਗਤਾਂ ਨੂੰ ਛਕਾਉਣ ਦੀ ਖੇਚਲ ਕਰਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply