Saturday, July 25, 2026

ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਇਕ ਰੋਜ਼ਾ ਨੈਸ਼ਨਲ ਥੀਏਟਰ ਸੈਮੀਨਾਰ 9 ਮਈ ਨੂੰ

ਅੰਮ੍ਰਿਤਸਰ, 8 ਮਈ (ਦੀਪ ਦਵਿੰਦਰ ਸਿੰਘ) – ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਇਕ ਰੋਜ਼ਾ ਨੈਸ਼ਨਲ ਥੀਏਟਰ ਸੈਮੀਨਾਰ 9 ਮਈ ਨੂੰ ਵਿਰਸਾ ਵਿਹਾਰ ਵਿਖੇ ਸਵੇਰੇ 10.00 ਵਜੇ ਸ਼ੁਰੂ ਕੀਤਾ ਜਾ ਰਿਹਾ ਹੈ, ਇਸ ਰਾਸ਼ਟਰੀ ਸੈਮੀਨਾਰ ਦਾ ਮੁੱਖ ਵਿਸ਼ਾ ”ਸਮਕਾਲੀ ਭਾਰਤੀ ਰੰਗਮੰਚ” ਹੋਵੇਗਾ।ਸ਼੍ਰੋਮਣੀ ਨਾਟਕਾਰ ਕੇਵਲ ਧਾਲੀਵਾਲ ਨੇ ਦੱਸਿਆ ਕਿ ਉਕਤ ਵਿਸ਼ੇ ‘ਤੇ ਗੱਲਬਾਤ ਕਰਨ ਲਈ ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਦੇ ਡਾਇਰੈਕਟਰ ਪ੍ਰੋ: ਵਾਮਨ ਕੇਂਦਰੇ, ਪ੍ਰਸਿੱਧ ਨਿਰਦੇਸ਼ਕ ਪਦਮ ਸ੍ਰੀ ਡੀ. ਆਰ. ਅੰਕੁਰ, ਪਦਮ ਸ੍ਰੀ ਨਿਰਦੇਸ਼ਕ ਬੰਸੀ ਕੌਲ ਅਤੇ ਪਦਮ ਸ੍ਰੀ ਬਲਵੰਤ ਠਾਕੁਰ ਵੀ ਪਹੁੰਚ ਰਹੇ ਹਨ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਨਾਮਵਰ ਨਾਟਕਕਾਰ ਅਤੇ ਨਿਰਦੇਸ਼ਕ ਵੀ ਹਿੱਸਾ ਲੈ ਰਹੇ ਹਨ, ਜਿਹਨਾਂ ਵਿਚ ਡਾ: ਸਵਰਾਜਬੀਰ, ਪ੍ਰੋ: ਅਜਮੇਰ ਔਲਖ, ਡਾ: ਸਤੀਸ਼ ਕੁਮਾਰ ਵਰਮਾ, ਡਾ: ਜਸਪਾਲ ਦਿਓੁਲ, ਪ੍ਰੀਤ ਮਹਿੰਦਰ ਸੇਖੋਂ, ਅਨੀਤਾ ਸਬਦੀਸ਼, ਸੁਦੇਸ਼ ਸ਼ਰਮਾ, ਡਾ: ਸਾਹਿਬ ਸਿੰਘ, ਪ੍ਰੀਤ ਪਾਲ ਰੁਪਾਣਾ, ਹਰਪ੍ਰੀਤ ਲਵਲੀ, ਡਾ: ਸੋਮਪਾਲ ਹੀਰਾ, ਡਾ: ਕੁਲਦੀਪ ਦੀਪ, ਸ੍ਰੀ ਜਤਿੰਦਰ ਬਰਾੜ, ਡਾ: ਹਰਭਜਨ ਸਿੰਘ ਭਾਟੀਆ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਨੇ। ਇਹ ਸੈਮੀਨਾਰ ਵਿਰਸਾ ਵਿਹਾਰ ਵਿਖੇ ਬਣਾਏ ਸz: ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ਸਵੇਰੇ ਠੀਕ 10.00 ਵਜੇ ਸ਼ੁਰੂ ਹੋ ਕੇ 2.00 ਵਜੇ ਸਮਾਪਤ ਹੋਵੇਗਾ। ਰੰਗਮੰਚ ਤੇ ਸਾਹਿਤ ਕਲਾ ਨੂੰ ਪ੍ਰਫੁਲਿਤ ਕਰਨ ਵਾਲੇ ਸਾਰੇ ਦਰਸ਼ਕਾਂ ਨੂੰ ਸੱਦਾ ਹੈ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply