
ਬਟਾਲਾ, 9 ਮਈ (ਨਰਿੰਦਰ ਬਰਨਾਲ) – ਸੀਨੀਅਰ ਪੁਲਿਸ ਕਪਤਾਨ ਬਟਾਲਾ ਸ੍ਰੀ ਇੰਦਰਬੀਰ ਸਿੰਘ ਆਈ.ਪੀ.ਐਸ ਦੇ ਦਿਸਾ ਨਿਰਦੇਸਾਂ ‘ਤੇ ਫਤਿਹਗੜ ਚੂੜੀਆ ਪੁਲਿਸ ਨੂੰ ਉਸ ਸਮੇ ਸਫਲਤਾ ਹਾਸਲ ਹੋਈ ਜਦ ਸ੍ਰੀ ਕਿਰਪਾਲ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਫਤਿਹਗੜ ਚੁੜੀਆ ਜੀ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਰਾਜੇਸ਼ ਕੱਕੜ ਮੁੱਖ ਅਫਸਰ ਥਾਣਾ ਫਤਿਹਗੜ ਚੂੜੀਆ ਨੇ ਸਖਤ ਮਿਹਨਤ ਕਰਦਿਆ ਹੋਇਆ 30-04-15 ਨੂੰ ਕਸਬਾ ਫਤਿਹਗੜ ਚੂੜੀਆ ਵਿਚ ਹੋਏ ਦੋਹਰੇ ਕਤਲ ਕਾਂਡ ਨੂੰ ਹੱਲ ਕਰਦੇ ਹੋਏ ਮੁਕੱਦਮਾ ਨਾਲ ਸਬੰਧਤ ਦੋ ਦੋਸੀਆ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਡੀ.ਐਸ.ਪੀ ਸਾਹਿਬ ਅਤੇ ਮੁੱਖ ਅਫਸਰ ਥਾਣਾ ਫਤਿਹਗੜ ਚੂੜੀਆ ਨੇ ਦੱਸਿਆ ਕਿ ਮੁਦੱਈ ਜਸਮੀਤ ਸਿੰਘ ਪੁੱਤਰ ਨਛੱਤਰ ਸਿੰਘ ਕੋਮ ਜੱਟ ਸਿੱਖ ਵਾਸੀ ਬੱਦੋਵਾਲ ਖੁਰਦ ਨੇ ਆਪਣਾ ਬਿਆਨ ਦਰਜ ਕਰਵਾ ਕੇ ਮੁਕੱਦਮਾ ਦਰਜ ਕਰਾਇਆ ਕਿ ਉਸ ਦੇ ਸਾਹਮਣੇ ਮਿਤੀ 30-04-15 ਨੂੰ ਫ:ਗ: ਚੂੜੀਆ ਬਸ ਟੈਡ ਦੇ ਨਜਦੀਕ ਪੈਦੇ ਪੱਪੂ ਢਾਬਾ ਦੇ ਸਾਹਮਣੇ ਹਰਵਿੰਦਰ ਸਿੰਘ ਉਰਫ ਮੰਨੂੰ ਪੁੱਤਰ ਕੁਲਵੰਤ ਸਿੰਘ ਕੋਮ ਪਰਜਾਪਤ ਵਾਸੀ ਰਾਜੇਕੇ (ਮਹਿਮੇਚੱਕ ) ਨੇ ਆਪਣੀ ਦਸਤੀ ਕਿਰਚ ਨਾਲ ਉਸ ਦੇ ਸਰੀਕੇ ਵਿਚ ਚਾਚੇ ਦੇ ਲੜਕੇ ਹਰਮੀਤ ਸਿੰਘ ਪੁੱਤਰ ਦਿਲਬਾਗ ਸਿੰਘ ਕੋਮ ਜੱਟ ਸਿੱਖ ਵਾਸੀ ਬੱਦੋਵਾਲ ਖੁਰਦ ਨੂੰ ਕਤਲ ਕਰ ਦਿਤਾ ਸੀ ਤੇ ਉਸ ਦੇ ਸਾਥੀ ਦੋਸਤ ਸਰਬਜੋਤ ਸਿੰਘ ਪੁੱਤਰ ਹਰਿੰਦਰ ਸਿੰਘ ਵਾਸੀ ਸ਼ਾਨਨਾ ਮੁਹੱਲਾ ਫ:ਗ: ਚੂੜੀਆ ਨੂੰ ਅਤੇ ਸਰਦੂਲ ਸਿੰਘ ਪੁੱਤਰ ਅਜੀਤ ਸਿੰਘ ਕੋਮ ਜੱਟ ਸਿੱਖ ਵਾਸੀ ਬੱਦੋਵਾਲ ਕਲਾ ਨੂੰ ਜਖਮੀ ਕਰ ਦਿਤਾ ਸੀ ਸਰਬਜੋਤ ਸਿੰਘ ਨੂੰ ਇਲਾਜ ਲਈ ਗੁਰੁ ਨਾਨਕ ਦੇਵ ਹਸਪਤਾਲ ਅਮ੍ਰਿੰੰਤਸਰ ਭੇਜਿਆ ਸੀ ਜਖਮੀ ਸਰਦੂਲ ਸਿੰਘ ਤੇ ਦਿਲਸੇਰ ਸਿੰਘ ਪੁੱਤਰ ਗੁਰਧੀਰ ਸਿੰਘ ਕੋਮ ਜੱਟ ਸਿੱਖ ਵਾਸੀਆਨ ਬੱਦੋਵਾਲ ਖੁਰਦ ਨੇ ਮੋਕਾ ਤੋ ਭੱਜ ਕੇ ਆਪਣੀ ਜਾਨ ਬਚਾਈ ਤੇ ਦੋਸੀ ਹਰਵਿੰਦਰ ਸਿੰਘ ਉਰਫ ਮੰਨੂੰ ਮੋਕਾ ਤੋ ਨਾਮਲੂਮ ਸਾਥੀਆ ਸਮੇਤ ਫਰਾਰ ਹੋ ਗਿਆ ਸੀ।ਜਿਸ ਤੇ ਮੁਕੱਦਮਾ ਨੰਬਰ 25 ਮਿਤੀ 1-5-15 ਜੁਰਮ 302,148,149 221 ਭ:ਦ: ਥਾਣਾ ਫ:ਗ: ਚੂੜੀਆ ਵਿਚ ਦਰਜ ਰਜਿਸਟਰ ਕੀਤਾ ਗਿਆ ਸੀ।ਮਿਤੀ 1-5-15 ਨੂੰ ਗੁਰੁ ਨਾਨਕ ਦੇਵ ਹਸਪਤਾਲ ਅਮ੍ਰਿੰਤਸਰ ਵਿਖੇ ਦੋਰਾਨੇ ਇਲਾਜ ਜਖਮੀ ਸਰਬਜੋਤ ਸਿੰਘ ਦੀ ਮੋਤ ਹੋ ਗਈ ਸੀ।ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ ਇੰਸਪੈਕਟਰ ਰਾਜੇਸ਼ ਕੱਕੜ ਮੁੱਖ ਅਫਸਰ ਥਾਣਾ ਨੇ ਅਮਲ ਵਿਚ ਲਿਆਦੀ। ਦੋਰਾਨੇ ਤਫਤੀਸ ਮੁਕੱਦਮਾ ਹਜਾ ਵਿੱਚ ਵਿਸ਼ਾਲ ਉਰਫ ਗਗਨ ਦੀਪ ਪੁੱਤਰ ਲੇਟ ਸਰਿੰਦਰ ਪਾਲ ਕੋਮ ਭਗਤ ਵਾਸੀ ਵਾਰਡ ਨੰ:12 ਫ:ਗ: ਚੂੜੀਆ ਨਾਮਜਦ ਹੋਇਆ ਅਤੇ ਦੋਰਾਨੇ ਤਫਤੀਸ ਇਹ ਵੀ ਗੱਲ ਸਾਹਮਣੇ ਆਈ ਕਿਉਕਿ ਮੁਸੰਮੀ ਹਰਵਿੰਦਰ ਸਿੰਘ ਉਰਫ ਮੰਨੂੰ ਦੇ ਖਿਲਾਫ ਆਬਕਾਰੀ ਐਕਟ, ਐਨ ਡੀ ਪੀ ਐਸ ਐਕਟ ਅਤੇ 307 ਭ ਦ ਤਹਿਤ ਵੱਖ ਵੱਖ ਥਾਣਿਆ ਵਿਚ ਮੁੱਕਦਮੇ ਦਰਜ ਹਨ ਅਤੇ ਇਹਨਾ ਕੇਸਾ ਵਿਚ ਹਰਵਿੰਦਰ ਸਿੰਘ ਉਰਫ ਮੱਨੂੰ ਪੁਲੀਸ / ਮਾਨਯੋਗ ੳਦਾਲਤ ਨੂੰ ਲੋੜੀਦਾ ਹੈ ਇਸ ਗੱਲ ਦੀ ਜਾਣਕਾਰੀ ਗਰਿਪੀਤ ਸਿੰਘ ਉਰਫ ਗੋਪੀ ਨੂੰ ਪਹਿਲਾ ਤੋ ਹੀ ਸੀ ਅਤੇ ਹਰਵਿੰਦਰ ਸਿੰਘ ਉਰਫ ਮੰਨੂੰ ਵੱਲੋ ਇਹ ਦੋਹਰੇ ਕਤਲ ਕੀਤੇ ਜਾਣ ਦੀ ਜਾਣਕਾਰੀ ਗੁਰਪੀ੍ਰਤ ਸਿੰਘ ਉਰਫ ਗੋਪੀ ਨੂੰ ਸੀ ਪਰ ਫਿਰ ਵੀ ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਹਰਵਿੰਦਰ ਸਿੰਘ ਉਕਤ ਨੂੰ ਪਨਾਹ ਦੇ ਕੇ ਜੁਰਮ 212 ਭ ਦ ਦਾ ਕੀਤਾ ਹੈ ਜੋ ਇਸ ਮੁਕੱਦਮੇ ਵਿਚ ਵਾਧਾਂ ਜੁਰਮ ਕਰਕੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਰਣਧੀਰ ਸਿੰਘ ਕੋਮ ਜੱਟ ਵਾਸੀ ਭੋਲੇਕੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
9-05-15 ਨੂੰ ਇੰਸਪੈਕਟਰ ਰਾਜੇਸ਼ ਕੱਕੜ ਵੱਲੋ ਸਮੇਤ ਪੁਲਿਸ ਪਾਰਟੀ ਮੁਕੱਦਮਾ ਦੇ ਦੋਵੇ ਦੋਸੀ ਵਿਸਾਲ ਉਰਫ ਗਗਨਦੀਪ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਹਸਬ ਜਾਪਤਾ ਗ੍ਰਿਫਤਾਰ ਕੀਤਾ।ਦੋਰਾਨੇ ਤਫਤੀਸ ਵਿਸਾਲ ਉਕਤ ਨੇ ਦੱਸਿਆਂ ਕਿ ਮਿਤੀ 30-04-15 ਨੂੰ ਮੁਸਮੀ ਹਰਮੀਤ ਸਿੰਘ ਪੁੱਤਰ ਦਿਲਬਾਗ ਸਿੰਘ ਕੋਮ ਜੱਟ ਸਿੱਖ ਵਾਸੀ ਬੱਦੋਵਾਲ ਖੁਰਦ ,ਸਰਬਜੋਤ ਸਿੰਘ ਪੁੱਤਰ ਹਰਿੰਦਰ ਸਿੰਘ ਵਾਸੀ ਸ਼ਾਨਨਾ ਮੁਹੱਲਾ ਫ:ਗ:ਚੂੜੀਆ, ਸਰਦੂਲ ਸਿੰਘ ਪੁੱਤਰ ਅਜੀਤ ਸਿੰਘ ਕੋਮ ਜੱਟ ਸਿੱਖ ਵਾਸੀ ਬੱਦੋਵਾਲ ਕਲਾ ਅਤੇ ਦਿਲਸੇਰ ਸਿੰਘ ਪੁੱਤਰ ਗੁਰਧੀਰ ਸਿੰਘ ਵਾਸੀ ਬੱਦੋਵਾਲ ਖੁਰਦ ਪੱਪੂ ਢਾਬਾ ਫ:ਗ: ਚੂੜੀਆਂ ਬਸ ਸਟੈਡ ਖਾਣਾ ਖਾ ਰਹੇ ਸੀ ਤਾ ਏਨੇ ਨੂੰ ਦੋਸੀ ਹਰਵਿੰਦਰ ਸਿੰਘ ਉਰਫ ਮੰਨੂੰ ਅਤੇ ਦੋਸੀ ਵਿਸਾਲ ਉਰਫ ਗਗਨਦੀਪ ਮੋਟਰ ਸਾਈਕਲ ਤੇ ਪੱਪੂ ਢਾਬੇ ਤੇ ਆਏ ।ਦੋਸੀ ਗਗਨਦੀਪ ਅਤੇ ਹਰਵਿੰਦਰ ਸਿੰਘ ਮੰਨੂੰ ਢਾਬੇ ਅੰਦਰ ਦਾਖਲ ਹੋਏ ਜਿੰਨਾ ਨੇ ਹਰਮੀਤ ਸਿੰਘ ਉਕਤਾਨ ਨੂੰ ਰੋਟੀ ਖਾਦੇ ਦੇਖਿਆ।ਹਰਵਿੰਦਰ ਸਿੰਘ ਮੰਨੂ ਹਰਮੀਤ ਸਿੰਘ ਨੂੰ ਪਹਿਲਾ ਜਾਣਦਾ ਸੀ ਜਿਸ ਨੇ ਕਿਹਾ ਕਿ ਆਪਣੇ ਯਾਰ ਰੋਟੀ ਖਾ ਰਹੇ ਹਨ ਇਹਨਾ ਨਾਲ ਰੋਟੀ ਖਾ ਲੇਦੇ ਹਾ।ਰੋਟੀ ਖਾਣ ਦੋਰਾਨ ਇਹਨਾ ਦਾ ਆਪਸ ਵਿਚ ਤਕਰਾਰ ਹੋ ਗਿਆ ਤੇ ਸਰਬਜੋਤ ਨੇ ਹਰਮੀਤ ਦਾ ਸਾਥ ਦੇਣ ਦੀ ਗੱਲ ਕੀਤੀ ਤੇ ਸਾਰੇ ਬਹਿਸ ਦੇ ਹੋਏ ਢਾਬੇ ਤੋ ਬਾਹਰ ਆ ਗਏ ਜਿਸ ਤੇ ਹਰਵਿੰਦਰ ਸਿੰਘ ਉਰਫ ਮੰਨੂੰ ਆਪਣੇ ਦਸਤੀ ਕਿਰਚ ਨਾਲ ਪਹਿਲਾ ਸਰਬਜੋਤ ਨੂੰ ਜਖਮੀ ਕੀਤਾ ਤੇ ਸਰਦੂਲ ਸਿੰਘ ਦੇ ਛਡਾਉਦਿਆ ਬਾਹ ਤੇ ਸੱਟ ਲੱਗੀ ਹਰਵਿੰਦਰ ਸਿੰਘ ਉਰਫ ਮੰਨੂੰ ਨੇ ਆਪਣੀ ਦਸਤੀ ਕਿਰਚ ਨਾਲ ਹਰਮੀਤ ਸਿੰਘ ਨੂੰ ਫੜ ਕਿ ਕਿਰਚ ਨਾਲ ਵਾਰ ਕਰਕੇ ਕਤਲ ਕਰ ਦਿਤਾ ਤੇ ਸਰਦੂਲ ਸਿੰਘ ਅਤੇ ਦਿਲਸੇਰ ਸਿੰਘ ਦੇ ਮਗਰ ਭੱਜਾ ਜੋ ਦੋਨੋ ਬਸ ਸਟੈਡ ਦੇ ਵਿਚੋ ਘੁੱਮ ਕੇ ਫਿਰ ਮੋਕਾ ਤੇ ਆ ਗਏ ਤੇ ਹਰਵਿੰਦਰ ਸਿੰਘ ਮੰਨੂੰ ਆਪਣੀ ਦਸਤੀ ਕਿਰਚ ਨਾਲ ਸਾਥੀ ਸਮੇਤ ਮੋਕਾ ਤੋ ਫਰਾਰ ਹੋ ਗਿਆ।ਦੁਸਰੇ ਮੁੱਖ ਦੋਸੀ ਹਰਵਿੰਦਰ ਸਿੰਘ ਉਰਫ ਮੱਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
Punjab Post Daily Online Newspaper & Print Media