Friday, September 25, 2026

ਲੜਕੀਆਂ ਲਈ ਫੌਜ ਦੀ ਭਰਤੀ ਲਈ ਸੀ-ਪਾਇਟ ਦਾ ਕੈਂਪ 12 ਮਈ ਤੋਂ

ਪੱਟੀ, 9 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਇਲਾਕੇ ਦੀਆਂ ਜਿਹੜੀਆਂ ਲੜਕੀਆਂ ਨੇ ਬੀ.ਐਸ.ਐਫ, ਸੀ.ਆਰ.ਪੀ ਅਤੇ ਆਈ.ਟੀ.ਬੀ.ਪੀ ਦੇ ਫਾਰਮ ਭਰੇ ਹਨ ਉਹਨਾਂ ਦੇ ਰੋਲ ਨੰਬਰ ਵਿਭਾਗ ਦੀ ਵੈਬਸਾਈਟ ਤੇ ਪੈ ਗਏ ਹਨ।ਸੀ-ਪਾਇਟ ਕੈਂਪ ਕੈਰੋਂ ਦੇ ਇੰਚਾਰਜ ਰਿਟਾ. ਮੇਜਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਰੋਲ ਨੰਬਰ ਪ੍ਰਿੰਟ ਲੈ ਕੇ ਸਰੀਰਕ ਕੁਸ਼ਲਤਾ ਟੈਸਟ ਦੀ ਤਿਆਰੀ ਲਈ ਲੋੜੀਦੇ ਦਸਤਾਵੇਜ ਨਾਲ ਲੈ ਕੇ ਸੀ-ਪਾਇਟ ਕੈਂਪ ਕੈਰੋਂ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੈਰੋ) ਵਿਖੇ 12 ਮਈ ਨੂੰ ਸਵੇਰੇ 9 ਵਜੇ ਪੁੱਜ ਜਾਣ।ਉਹਨਾਂ ਕਿਹਾ ਕਿ ਸੀ-ਪਾਇਟ ਪੰਜਾਬ ਸਰਕਾਰ ਦਾ ਅਦਾਰਾ ਹੈ, ਜਿਥੇ ਸਿਖਲਾਈ ਸਰਕਾਰ ਵੱਲੋਂ ਮੁਫਤ ਮੁਹੱਈਆ ਕਰਵਾਈ ਜਾਂਦੀ ਹੈ।ਇਸ ਮੌਕ ਤੇੇ ਜੀ.ਡੀ.ਆਈ ਨਿਰਵੈਲ ਸਿੰਘ, ਸ਼ੀਤਲ ਕੁਮਾਰ, ਈ.ਆਈ, ਦਲਜੀਤ ਸਿੰਘ ਯੂਨੀਅਰ ਅਸੀਸਟੈਂਟ, ਗੁਰਸੇਵਕ ਸਿੰਘ ਪੰਨੂ ਕੈਰੀਅਰ ਗਾਂਈਡੈਂਸ ਅਫਸਰ ਪੱਟੀ ਆਦਿ ਮੌਜੂਦ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply