Sunday, April 19, 2026

ਸ਼ਮਸ਼ਾਨ ਘਾਟ ਵਿਚ ਸ਼ੈਡ ਅਤੇ ਬੈਂਚਾਂ ਲਈ ਜੋਸ਼ੀ ਵਲੋਂ 2 ਲੱਖ ਦਾ ਚੈਕ ਭੇਂਟ

PPN0905201507

ਅੰਮ੍ਰਿਤਸਰ, 9 ਮਈ ( ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰਾਂ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਵਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿਚ ਪੈਂਦੇ ਸ਼ਮਸ਼ਾਨ ਘਾਟ (ਸਰਵ ਸੰਮਤੀ ਵੈਲਫੇਅਰ ਸੇਵਾ ਸੁਸਾਇਟੀ) ਛੇਹਰਟਾ ਨੂੰ 2 ਲੱਖ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ।ਇਸ ਗ੍ਰਾੰਟ ਦੀ ਵਰਤੋਂ ਸ਼ਮਸ਼ਾਨ ਘਾਟ ਵਿੱਚ ਸ਼ੈਡ ਅਤੇ ਬੈਠਣ ਲਈ ਬੈੰਚ ਬਨਵਾਉਣ ਲਈ ਕੀਤੀ ਜਾਵੇਗੀ। ਉਹਨਾ ਦੇ ਨਾਲ ਪਛਮੀ ਹਲਕੇ ਦੇ ਭਾਜਪਾ ਇੰਚਾਰਜ ਰਕੇਸ਼ ਗਿਲ ਮੋਜੂਦ ਰਹੇ। ਸੰਸਥਾ ਦੇ ਮੈਂਬਰਾ ਵਲੋਂ ਸ਼੍ਰੀ ਜੋਸ਼ੀ ਦਾ ਧੰਨਵਾਦ ਕੀਤਾ ਗਿਆ।ਉਹਨਾਂ ਕਿਹਾ ਜਦੋਂ ਵੀ ਲੋੜ ਪਈ ਜੋਸ਼ੀ ਜੀ ਨੇ ਸੰਸਥਾ ਦਾ ਵਧ-ਚੜ ਕੇ ਸਾਥ ਦਿੱਤਾ ਹੈ । ਇਸ ਮੋਕੇ ਤੇ ਵਿੱਕੀ ਐਰੀ, ਸੁਖਦੇਵ ਚਾਹਲ, ਸੰਦੀਪ ਖੋਸਲਾ, ਬਲਰਾਮ ਸ਼ਰਮਾ, ਸਰਬਜੀਤ ਸਿੰਘ ਛਾਬੂ, ਲਾਟੀ ਪ੍ਰਧਾਨ, ਗੁਰਮੁਖ ਸਿੰਘ, ਚੇਤਨ ਰਾਮਪਾਲ, ਹਰੀਸ਼ ਦੁਰਗ, ਪੰਨਾ ਲਾਲ ਭਾਰਦਵਾਜ, ਨਿਰਮਲ ਸਿੰਘ, ਮੁਨੀਸ਼ ਪਾਠਕ , ਦੇਸ ਰਾਜ ਆਦਿ ਮੋਜੂਦ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply